IMG-LOGO
ਹੋਮ ਪੰਜਾਬ: ਮਾਮਲਾ ਕੋਵਿਡ-19 ਦੇ ਰਾਸ਼ਨ ਦੀ ਦੁਰਵਰਤੋਂ ਦਾ- ਨਗਰ ਕੌਂਸਲ ਚੋਣਾਂ...

ਮਾਮਲਾ ਕੋਵਿਡ-19 ਦੇ ਰਾਸ਼ਨ ਦੀ ਦੁਰਵਰਤੋਂ ਦਾ- ਨਗਰ ਕੌਂਸਲ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੇ ਸਰਕਾਰੀ ਰਾਸ਼ਨ ਕੀਤਾ ਸੰਭਾਵੀ ਉਮੀਦਵਾਰਾਂ ਦੇ ਹਵਾਲੇ

Admin User - Dec 31, 2020 06:39 PM
IMG

ਰਾਏਕੋਟ 31 ਦਸੰਬਰ (ਹਾਕਮ ਸਿੰਘ ਧਾਲੀਵਾਲ) ਕਾਂਗਰਸ ਨਗਰ ਕੌਂਸਲ ਚੋਣਾਂ 'ਚ ਨਗਰ ਕੌਂਸਲ 'ਤੇ ਕਾਬਜ਼ ਹੋਣ ਲਈ ਗਲਤ ਹੱਥਕੰਡੇ ਅਪਣਾ ਰਹੀ ਹੈ।ਜਿਸ ਦਾ ਤਾਜ਼ਾ ਮਾਮਲਾ ਵਾਰਡ ਨੰਬਰ-6 ਮੁਹੱਲਾ ਕੁੱਲਾਪੱਤੀ ਵਿੱਚ ਦੇਖਣ ਨੂੰ ਮਿਲਿਆ,ਜਿੱਥੇ ਇੱਕ ਪਿਛਲੀ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਰਹਿ ਚੁੱਕੇ ਉਮੀਦਵਾਰ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਸੰਭਾਵੀ ਉਮੀਦਵਾਰ ਵਲੋਂ ਆਪਣੇ ਘਰ ਵਿੱਚ ਸੈਂਕੜੇ ਸਰਕਾਰੀ ਆਟਾ ਅਤੇ ਦਾਲ ਦੇ ਥੈਲੇ ਜਮ੍ਹਾ ਕੀਤੇ ਗਏ ਸਨ।ਜਿੰਨ੍ਹਾਂ ਉੱਪਰ ਕੋਵਿਡ-19 ਸਬੰਧੀ ਹਦਾਇਤਾਂ ਬਾਰੇ ਸਪੱਸ਼ਟ ਲਿਖਿਆ ਗਿਆ ਸੀ।ਕਾਂਗਰਸ ਦੇ ਇਸ ਸੰਭਾਵੀ ਉਮੀਦਵਾਰ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਆਪਣੇ ਵਾਰਡ ਵਿੱਚ ਇਹ ਆਟਾ ਅਤੇ ਦਾਲਾਂ ਵੰਡਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਪੱਤਰਕਾਰਾਂ ਦੀ ਟੀਮ ਨੂੰ ਨਾਲ ਲੈ ਕੇ ਇਸ ਮਾਮਲੇ ਦੀ ਸੱਚਾਈ ਜਾਣਨ ਲਈ ਵਾਰਡ ਨੰਬਰ-6 ਵਿੱਚ ਦੌਰਾ ਕੀਤਾ ਤਾਂ ਉੱਥੋਂ ਕੁੱਝ ਵਿਅਕਤੀ ਇਹ ਗੱਟੂ ਲੈ ਰਹੇ ਸਨ।ਜਿਸ ਤੋਂ ਬਾਅਦ ਇੱਥੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ।ਜਦੋਂ ਇਸ ਸਬੰਧੀ ਪੱਤਰਕਾਰਾਂ ਨੇ ਸੰਭਾਵੀ ਕਾਂਗਰਸੀ ਉਮੀਦਵਾਰ ਗੁਰਦਿਆਲ ਸਿੰਘ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਤਾਂ ਉਸ ਨੇ ਮੰਨਿਆਂ ਕਿ ਉਸ ਕੋਲ 500 ਥੈਲੇ ਆਏ ਸਨ,ਜਿੰਨ੍ਹਾਂ ਵਿੱਚੋਂ ਵੱਡੀ ਗਿਣਤੀ 'ਚ ਥੈਲੇ ਲੋਕਾਂ ਨੂੰ ਵੰਡ ਦਿੱਤੇ ਗਏ ਹਨ।ਜਦਕਿ ਕੁੱਝ ਥੈਲੇ ਉਸ ਕੋਲ ਬਚੇ ਹਨ,ਜਿਸ ਸਬੰਧੀ ਉਸ ਕੋਲ ਰਿਕਾਰਡ ਵੀ ਹੈ।ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਗਰ ਕੌਂਸਲ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।ਜਿਸ ਦੌਰਾਨ ਰਾਏਕੋਟ ਸ਼ਹਿਰ ਦੇ 15 ਵਾਰਡਾਂ ਵਿੱਚ ਕਾਂਗਰਸ ਵੱਲੋਂ ਜੋ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾਣੇ ਹਨ।ਜਿਸ ਦੇ ਚੱਲਦੇ ਕਾਂਗਰਸੀਆਂ ਵੱਲੋਂ ਇਹ ਹੋਸ਼ੇ ਹੱਥਕੰਡੇ ਅਪਣਾਏ ਜਾ ਰਹੇ ਹਨ।ਇਸ ਮਾਮਲੇ ਬਾਰੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਪੜਤਾਲ ਕਰਕੇ ਬਣਦੀ ਕਾਰਵਾਈ ਕਰਨ ਲਈ ਕਿਹਾ।ਉਧਰ ਜਦ ਇਸ ਮਾਮਲੇ ਬਾਰੇ ਐਸ.ਡੀ.ਐਮ ਰਾਏਕੋਟ ਡਾ.ਹਿਮਾਂਸ਼ੂ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਮਿਲੀ।ਲਿਖਤੀ ਸਿਕਾਇਤ ਮਿਲਣ ਤੋਂ ਬਾਅਦ ਹੀ ਉਹ ਕੋਈ ਕਾਰਵਾਈ ਕਰ ਸਕਦੇ ਹਨ।ਇਸ ਮੌਕੇ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ,ਡਾ.ਹਰਪਾਲ ਸਿੰਘ ਗਰੇਵਾਲ ਸ਼ਹਿਰੀ ਪ੍ਰਧਾਨ ਅਕਾਲੀ ਦਲ,ਡਾ.ਅਸ਼ੋਕ ਸਰਮਾ,ਸਾਬਕਾ ਕੌਸਲਰ ਮੇਹਰ ਚੰਦ,ਬੂਟਾ ਸਿੰਘ ਛਾਪਾ,ਕੁਲਵਿੰਦਰ ਸਿੰਘ ਗੋਰਾ (ਤਿੰਨੇ ਸਾਬਕਾ ਕੌਸਲਰ),ਯਸਪਾਲ ਜੈਨ,ਮੁਲਖ ਰਾਜ,ਗੁਰਜੀਤ ਸਿੰਘ ਗਿੱਲ,ਪਵਨ ਧਾਲੀਵਾਲ ਆਦਿ ਅਕਾਲੀ ਵਰਕਰ ਹਾਜ਼ਰ ਸਨ

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.