IMG-LOGO
ਹੋਮ ਪੰਜਾਬ: ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਣ ਵਾਲੇ ਧੋਖੇਬਾਜਾਂ...

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਣ ਵਾਲੇ ਧੋਖੇਬਾਜਾਂ ਖਿਲਾਫ ਜ਼ੀਰਕਪੁਰ ਵਿਖੇ ਕੇਸ ਕੀਤਾ ਦਰਜ

Admin User - Oct 31, 2020 08:46 PM
IMG

ਠੱਗੀ ਮਾਰਨ ਦੇ ਜੁਰਮ ਵਿੱਚ ਸ਼ਾਮਲ ਰਾਕੇਸ਼ ਬਜਾਜ ਨੂੰ ਕੀਤਾ ਗ੍ਰਿਫਤਾਰ- ਰਵਜੋਤ ਕੌਰ

ਐਸ.ਏ.ਐਸ ਨਗਰ, (ਜ਼ੀਰਕਪੁਰ) 31 ਅਕਤੂਬਰ
ਸਤਿੰਦਰ ਸਿੰਘ ਪੀ ਪੀ ਐੱਸ ਸੀਨੀਅਰ ਕਪਤਾਨ ਪੁਲਿਸ ਜਿਲਾ ਐੱਸ ਏ ਐੱਸ ਨਗਰ  ਦੇ ਦਿਸ਼ਾ ਨਿਰਦੇਸਾ ਅਨੁਸਾਰ ਗੈਰ ਕਨੂੰਨੀ ਏਜੰਟਾ ਅਤੇ ਧੋਖੇਬਾਜਾ ਦੇ ਖਿਲਾਫ ਨਕੇਲ ਕਸਦੇ ਹੋਏ ਮੁੱਕਦਮਾ ਨੰਬਰ 413 ਮਿਤੀ 30/10/202) ਅ/ਧ 419,420,406,467, 120-ਬੀ ਹਿੰ:ਡੀ: ਅਤੇ 24 ਇੰਮੀਗਰੇਸ਼ਨ ਐਕਟ ਥਾਣਾ ਜੀਰਕਪੁਰ ਵਿੱਚ ਦਰਖਾਸਤ ਵੱਲੋਂ ਸਤਨਾਮ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਚਹਿਲ ਕਲਾ ਜਿਲਾ ਗੁਰਦਾਸਪੁਰ ਅਤੇ 20-25 ਵਿਅਕਤੀਆਂ ਵਲੋਂ ਦਿੱਤੀਆ ਗਈਆ ਦਰਖਾਸਤਾ ਦੀ ਪੜਤਾਲ ਇੰਚਾਰਜ ਆਰਥਿਕ ਸਾਖਾ (ਕੋਸਲਿੰਗ ) ਜਿਲਾ ਐੱਸ ਏ ਐੱਸ ਨਗਰ ਅਤੇ ਉਪ ਕਪਤਾਨ ਪੁਲਿਸ (ਸਥਾਨਕ) ਜਿਲਾ ਐੱਸ ਏ ਐੱਸ ਨਗਰ ਵੱਲੋਂ ਕਰਵਾ ਕੇ ਥਾਣਾ ਜੀਰਕਪੁਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਪੀ. (ਦਿਹਾਤੀ) ਰਵਜੋਤ ਕੌਰ ਨੇ ਦੱਸਿਆ ਕਿ ਦੋਸੀਆਨ ਨੇ ਅਲੱਗ-ਅਲੱਗ ਵਿਆਕਤੀਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਹਨਾ ਨਾਲ 4,52,000/-ਰੁਪਏ ਦੀ ਠੱਗੀ ਮਾਰੀ ਹੈ। ਇਹਨਾ ਦੋਸੀਆਨ ਨੇ ਜਾਅਲੀ ਦਸਤਾਵੇਜ ਦੇ ਅਧਾਰ ਤੇ ਜੀਰਕਪੁਰ ਸੌਅ ਰੂਮ ਕਿਰਾਏ ਪਰ ਲਿਆ ਹੋਇਆ ਸੀ ਜੋ ਉਕਤ ਮੁੱਕਦਮਾ ਬਰਖਿਲਾਫ ਵਿਕਰਮ ਵਾਸੀ ਜੀਰਕਪੁਰ, ਮਨੋਜ ਕੁਮਾਰ ਵਾਸੀ ਸਿਰਸਾ (ਹਰਿਆਣਾ), ਹਰਮਨ ਵਾਸੀ ਰਾਜਪੁਰਾ ਜਿਲਾ ਪਟਿਆਲਾ ਅਤੇ ਰਕੇਸ ਬਜਾਜ ਪੁੱਤਰ ਤਿਲਕ ਰਾਜ ਵਾਸੀ ਕੱਚਾ ਠਾਕਰ ਸਿੰਘ ਧਨੇਜਾ ਦਿਲੀ ਗੇਟ ਫਿਰੋਜਪੁਰ ਸਿਟੀ ਜਿਲਾ ਫਿਰੋਜਪੁਰ ਅਤੇ ਵਿਕਾਸ ਗੋਇਲ ਪੁੱਤਰ ਹੀਰਾ ਲਾਲ ਵਾਸੀ ਮਕਾਨ ਨੰਬਰ 5305 ਜੀ ਐਚ-4 ਸੈਕਟਰ 20 ਪੰਚਕੁੱਲਾ ਤੇ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਵਿਕਾਸ ਗੋਇਲ ਨੌ ਸ਼ਾਮ ਲਾਲ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਸੇਖੂਪੁਰਾ ਜਿਲਾਂ ਨਵਾ ਸ਼ਹਿਰ ਦੇ ਦਸਤਾਵੇਜਾ ਤੇ ਵਿਕਰਮ ਅਤੇ ਮਨੋਜ ਕੁਮਾਰ ਨੂੰ ਜੀਰਕਪੁਰ ਸ਼ੋਅ ਰੂਮ ਕਿਰਾਏ ਪਰ ਲੈ ਕੇ ਦਿੱਤਾ ਸੀ। ਸ਼ਾਮ ਲਾਲ ਨੇ ਵਿਦੇਸ਼ ਜਾਣ ਲਈ ਆਪਣੇ ਦਸਤਾਵੇਜ ਵਿਕਰਮ ਅਤੇ ਉਸ ਦੇ ਮਾਮੇ ਮਨੋਜ ਕੁਮਾਰ ਉਰਫ ਰਾਹੁਲ ਰਾਣੇ ਨੂੰ ਇਹਨਾ ਦੋਨਾ ਵੱਲੋ ਪਹਿਲਾ ਚਲਾਈ ਜਾਦੀ ਮੈਨ ਪਾਵਰ ਵੀਜਾ ਕੰਸਲਟੈਂਸੀ ਸੰਨੀ ਇੰਨਕਲੇਵ ਖਰੜ ਵਿੱਚ ਦਿੱਤੇ ਸਨ ਜੋ ਵਿਕਰਮ ਅਤੇ ਮਨੋਜ ਕੁਮਾਰ ਨੇ ਸ਼ਾਮ ਲਾਲ ਦੇ ਇਹ ਦਸਤਾਵੇਜ ਮਾਡਰਨ ਕੰਪਲੈਕਸ ਲੋਹਗੜ੍ਹ ਜੀਰਕਪੁਰ ਵਿਖੇ ਸ਼ੋਅ ਰੂਮ ਕਿਰਾਏ ਪਰ ਲੈਣ ਲਈ ਵਰਤੇ ਸਨ ਤਾਂ ਜੋ ਉਹ ਜਦੋਂ ਠੱਗੀ ਮਾਰ ਕੇ ਭੱਜ ਜਾਣ ਤਾ ਉਹਨਾ ਦਾ ਅਤਾ ਪਤਾ ਨਾ ਲੱਗ ਸਕੇ। ਵਿਕਰਮ ਅਤੇ ਮਨੋਜ ਕੁਮਾਰ ਉਰਫ ਰਾਹੁਲ ਰਾਣਾ ਅਤੇ ਵਿਕਾਸ ਗੋਇਲ ਵਲੋਂ ਰੱਲ ਕੇ ਸ਼ਾਮ ਲਾਲ ਦੇ ਦਸਤਾਵੇਜਾ ਦੀ ਦੁਰਵਰਤੋਂ ਕਰਕੇ ਸੌਅ ਰੂਮ ਕਿਰਾਏ ਪਰ ਲਿਆ ਹੈ ਅਤੇ ਮੁੱਦਈ ਸਤਨਾਮ ਸਿੰਘ ਅਤੇ ਹੋਰ ਲੋਕਾ ਨਾਲ ਠੱਗੀ ਮਾਰੀ ਹੈ ਅਤੇ ਇਸ ਜੁਰਮ ਵਿੱਚ ਰਕੇਸ ਬਜਾਜ ਅਤੇ ਹਰਨਮ ਵਾਸੀ ਰਾਜਪੁਰਾ ਵੀ ਭਾਗੀਦਾਰ ਹਨ। ਮੁੱਕਦਮਾ ਵਿੱਚ ਦੇਸੀ ਰਕੇਸ ਬਜਾਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਦੋਸੀਆਨ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.