ਤਾਜਾ ਖਬਰਾਂ
ਸ੍ਰੀ ਅਨੰਦਪੁਰ ਸਾਹਿਬ 5 ਫਰਵਰੀ- (ਚੋਵੇਸ਼ ਲਟਾਵਾ) ਜਦੋਂ ਕਿਸੇ ਵੀ ਵਿਭਾਗ ਵਿੱਚ ਪੈਸਿਆਂ ਦੀ ਹੇਰਾ ਫੇਰੀ ਠੱਗੀ ਠੋਰੀ ਜਾਂ ਘਪਲੇ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਿਆਸਤ ਤਾਂ ਗਰਮਾਉਂਦੀ ਹੈ ਬੀਤੇ ਦਿਨੀ ਟਰੱਕ ਯੂਨੀਅਨ ਨੰਗਲ ਸੁਸਾਇਟੀ ਵਿੱਚ ਪੈਸਿਆਂ ਦੀ ਹੋਈ ਹੇਰਾਫੇਰੀ ਲੋਕ ਉਜਾਗਰ ਹੋ ਗਈ ਜਿਸ ਕਾਰਨ ਇਹ ਗੱਲ ਹਰ ਵਿਅਕਤੀ ਦੇ ਕੰਨੋ ਕੰਨੀ ਖਬਰ ਹੋ ਗਈ ਪਿਛਲੇ ਚਾਰ ਸਾਲਾਂ ਦੌਰਾਨ ਅਚਾਨਕ ਟਰੱਕ ਯੂਨੀਅਨ ਦੀ ਕਮੇਟੀ ਨੂੰ ਸਸਪੈਂਡ ਕਰਕੇ ਭੋਲੇ ਭਾਲੇ ਜੰਤਾ ਦਾ ਡਰਾਮਾ ਨਜ਼ਰ ਆ ਰਿਹਾ ਹੈ ਜਿੱਥੇ ਇੱਕ ਪਾਸੇ ਸਰਕਾਰ ਆਪਣੀ ਨੀਅਤ ਸਾਫ ਹੁੰਦੀ ਦੱਸਦੀ ਹੈ ਤਾਂ ਦੂਜੇ ਪਾਸੇ ਟਰੱਕ ਯੂਨੀਅਨ ਦੀ ਮੋਟੀ ਰਕਮ ਦੀ ਘਪਲੇਬਾਜੀ ਵਿੱਚ ਦੇਰੀ ਕਿਉਂ ਹੋਈ ਅਤੇ ਸੁਸਾਇਟੀ ਨੂੰ ਸਸਪੈਂਡ ਬਹੁਤ ਦੇਰ ਬਾਅਦ ਕਿਉਂ ਕੀਤਾ ਗਿਆ ਜਦਕਿ ਸਿਆਸਤ ਗਰਮਾਉਣ ਤੋਂ ਬਾਅਦ ਵੱਖ-ਵੱਖ ਸਿਆਸੀ ਧਿਰਾਂ ਨੇ ਇਹ ਦੱਸਿਆ ਕਿ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਕਿਉਂ ਚੱਲੀ ਚੋਣਾਂ ਨੇੜੇ ਆਉਂਦੀਆਂ ਇਹ ਕਦਮ ਸਿਆਸੀ ਨਾਟਕ ਵਾਂਗ ਚੁੱਕਿਆ ਜਾ ਰਿਹਾ ਹੈ ਦੱਸ ਦਈਏ ਕਿ ਤਿੰਨ ਸਾਲ ਤੋਂ ਵੱਧ ਦਾ ਸਮਾਂ ਬਿਤਾਉਣ ਤੋਂ ਬਾਅਦ ਨੰਗਲ ਟਰੱਕ ਸੁਸਾਈਟੀ ਦੇ ਪ੍ਰਧਾਨ ਰੋਹਿਤ ਕਾਲੀਆ ਸਮੇਤ ਕਮੇਟੀ ਮੈਂਬਰਾਂ ਨੂੰ ਅਗਲੇ ਹੁਕਮਾਂ ਲਈ ਕਮੇਟੀ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਮੌਕੇ ਹੁਣ ਦੁਬਾਰਾ ਨੰਗਲ ਟਰੱਕ ਸੁਸਾਇਟੀ ਦੇ ਕਾਰਜਕਾਰ ਪ੍ਰਸ਼ਾਸਨਿਕ ਅਧਿਕਾਰੀ ਨੂੰ ਲਗਾਇਆ ਗਿਆ ਹੈ ਜੋ ਕਿ ਨੰਗਲ ਦੀ ਟਰੱਕ ਸੁਸਾਇਟੀ ਅਤੇ ਨੰਗਲ ਟਰੱਕ ਯੂਨੀਅਨ ਦੇ ਪੈਟਰੋਲ ਪੰਪ ਦੀ ਦੇਖਭਾਲ ਕਰ ਰਹੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨੰਗਲ ਟਰੱਕ ਯੂਨੀਅਨ ਦੇ ਵਿੱਚ ਪੈਸਿਆਂ ਦੀ ਹੋਈ ਘਪਲਾਵਾਜੀ ਕਿੰਨੀ ਕੁ ਸੱਚ ਨਜ਼ਰ ਆਵੇਗੀ ਇਸ ਮੌਕੇ ਜਦੋਂ ਟਰੱਕ ਯੂਨੀਅਨ ਦੇ ਜਿੰਮੇਵਾਰ ਰੋਹਿਤ ਗਾੜੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੇਰੇ ਕੋਲ ਪੁਖਤਾ ਸਬੂਤ ਹਨ ਅਤੇ ਮੈਂ ਤਥਾ ਦੀ ਆਧਾਰ ਤੇ ਦੱਸ ਸਕਦਾ ਹਾਂ ਕਿ ਯੂਨੀਅਨ ਵਿੱਚ ਪੈਸਿਆਂ ਦੀ ਕਿੰਨਾ ਹੀਰਾ ਫੇਰੀ ਹੋਈ ਹੈ
Get all latest content delivered to your email a few times a month.