IMG-LOGO
ਹੋਮ ਪੰਜਾਬ: ਪੰਜਾਬ ਐਗਰੋ ਆਪਣੇ ਹਫ਼ਤਾਵਾਰੀ ਸ਼ੋਅ ਫਾਈਵ ਰਿਵਰਜ਼ ਜ਼ਰੀਏ ਕਿਸਾਨਾਂ ਨਾਲ...

ਪੰਜਾਬ ਐਗਰੋ ਆਪਣੇ ਹਫ਼ਤਾਵਾਰੀ ਸ਼ੋਅ ਫਾਈਵ ਰਿਵਰਜ਼ ਜ਼ਰੀਏ ਕਿਸਾਨਾਂ ਨਾਲ ਸਿੱਧੇ ਜੁੜੇਗਾ

Admin User - Oct 31, 2020 06:19 PM
IMG

ਟੀ.ਵੀ ਸ਼ੋਅ ਨੂੰ ਦੂਰਦਰਸ਼ਨ ਜਲੰਧਰ ਅਤੇ ਡੀ.ਡੀ ਪੰਜਾਬੀ `ਤੇ ਹਰ ਸਨੀਵਾਰ ਸ਼ਾਮ 5.30 ਵਜੇ ਚਲਾਉਣ ਦਾ ਫੈਸਲਾ

ਚੰਡੀਗੜ੍ਹ, 31 ਅਕਤੂਬਰ:
ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ (ਪੈਗਰੇਕਸਕੋ)  ਨੇ ‘ਫਾਈਵ ਰਿਵਰਜ਼’  ਦੇ ਨਾਮ ਹੇਠ ਆਪਣਾ ਹਫ਼ਤਾਵਾਰੀ  ਟੀ.ਵੀ ਸ਼ੋਅ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜੋ ਦੂਰਦਰਸ਼ਨ ਜਲੰਧਰ ਅਤੇ ਡੀ.ਡੀ ਪੰਜਾਬੀ ਉੱਤੇ ਹਰ ਸਨੀਵਾਰ ਸ਼ਾਮ 5.30 ਚਲਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਐਗਰੋ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਿਸਾਨਾਂ ਨੂੰ ਵਿਸ਼ੇਸ਼ ਤੌਰ `ਤੇ ਸੋਸਲ ਮੀਡੀਆ ਜ਼ਰੀਏ ਮੰਡੀਕਰਨ ਦੇ ਖੇਤਰ ਵਿੱਚ ਅਤੇ ਆਪਣੇ ਉਤਪਾਦ ਦੀ ਬ੍ਰਾਡਿੰਗ ਕਰਨ ਲਈ ਸਿੱਖਿਅਤ ਕਰਨ ਦੀ ਸਖਤ ਜਰੂਰਤ ਹੈ। ਇਸ ਲਈ ਪੈਗਰੇਕਸਕੇ ਵੱਲੋਂ ਆਪਣਾ ਖੁਦ ਦਾ ਯੂ-ਟਿਉਬ ਚੈਨਲ ‘ਫਾਈਵ ਰਿਵਰਜ਼ ’ ਨਾਮ ਹੇਠ ਸ਼ੁਰੂ ਕੀਤਾ ਜਾ ਰਿਹਾ ਹੈ। 

ਪੈਗਰੇਕਸਕੇ ਦੇ ਮੁੱਖ ਦਫਤਰ ਵਿਖੇ ਹੋਏ ਇੱਕ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ (ਪੈਗਰੇਕਸਕੇ) ਰਵਿੰਦਰ ਪਾਲ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਇਸ ਨਾਲ ਸੰਗਠਨ ਦਾ ਕਿਸਾਨਾਂ ਅਤੇ ਖਪਤਕਾਰਾਂ ਨਾਲ ਸੰਪਰਕ ਵਧੇਗਾ। ਉਨ੍ਹਾਂ ਨੇ ਪੈਗਰੇਕਸਕੇ ਦੇ ਮੈਨੇਜਿੰਗ ਡਾਇਰੇਕਟਰ ਵੱਲੋਂ ਇਸ ਸ਼ੋਅ ਦੀ ਮੇਜ਼ਬਾਨੀ ਅਤੇ ਨਿਰਦੇਸ਼ਨ ਲਈ ਸਾਬਕਾ ਏ.ਐਮ.ਡੀ ਮਾਰਕਫੈਡ ਅਤੇ ਉੱਘੇ ਟੈਲੀਵੀਜਨ ਅਤੇ ਫਿਲਮ ਕਲਾਕਾਰ ਸ਼੍ਰੀ ਬਾਲ ਮੁਕੰਦ ਸ਼ਰਮਾਂ ਨੂੰ ਨਿਯੁਕਤ ਕਰਨ ਦੇ ਫੈਸਲੇ `ਤੇ ਖੁਸ਼ੀ ਜ਼ਾਹਰ ਕੀਤੀ।
ਇਸ ਮੌਕੇ `ਤੇ ਬੋਲਦਿਆ ਸ਼੍ਰੀ ਬਾਲ ਮੁਕੰਦ ਸ਼ਰਮਾਂ ਨੇ ਦੱਸਿਆ ਕਿ 23 ਮਿੰਟਾਂ ਦੇ ਇਸ ਸ਼ੋਅ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ.ਏ.ਯੂ) ਲੁਧਿਆਣਾ, ਖੇਤੀਬਾੜੀ ਵਿਭਾਗ ਪੰਜਾਬ ਦੇ ਮਾਹਿਰਾਂ ਅਤੇ ਪੰਜਾਬ ਐਗਰੋਂ ਦੇ ਸਬੰਧਤ ਅਧਿਕਾਰੀਆਂ ਵੱਲੋਂ ਚਲੰਤ ਵਿਸ਼ੇ ਸਬੰਧੀ ਸਟੂਡੀਓ ਅਧਾਰਤ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਪ੍ਰਗਤੀਸ਼ੀਲ ਕਿਸਾਨ ਦੀਆ ਸਫਤਲਤਾਵਾ ਦੀਆ ਕਹਾਣੀਆਂ ਸਬੰਧੀ ਕਿਸਾਨਾਂ ਦੀ ਇੰਟਰਵਿਉ ਉਹਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ ਅਤੇ ਪ੍ਰੋਗਰਾਮ ਦੇ ਆਖਰੀ ਭਾਗ ਵਿੱਚ ਕਿਸਾਨਾ ਵੱਲੋ ਉਸ ਹਫ਼ਤੇ ਕੀਤੀਆ ਜਾਣ ਵਾਲੀਆ ਗਤੀਵਿਧੀਆ ਦੀ ਜਾਣਕਾਰੀ ਦਿੱਤੀ ਜਾਵੇਗੀ। ਬਾਲ ਮੁਕੰਦ ਸ਼ਰਮਾ ਨੇ ਅੱਗੇ ਦੱਸਿਆ ਕਿ ਡਾ ਰਣਜੀਤ ਸਿੰਘ ਤੰਬਰ, ਸਾਬਕਾ ਮੁਖੀ, ਐਕਸਟੈਂਸ਼ਨ ਐਜੂਕੇਸ਼ਨ ਵਿਭਾਗ, ਪੀਏਯੂ ਨੇ ਹਰ ਹਫ਼ਤੇ ਸਕ੍ਰਿਪਟ ਲਿਖਣ ਲਈ ਸਹਿਮਤੀ ਦਿੱਤੀ ਹੈ। 
    ਮੌਕੇ `ਤੇ ਹਾਜ਼ਰ ਪਤਵੰਤਿਆ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਿਆ ਸ਼੍ਰੀ ਰਨਵੀਰ ਸਿੰਘ, ਜਨਰਲ ਮੈਨੇਜਰ (ਪੈਗਰੋਕਸਕੇ) ਨੇ ਕਿਹਾ  ਕਿ ਇਸ ਸ਼ੋਅ ਵਿੱਚ ਵਿਸ਼ੇਸ਼ ਤੌਰ `ਤੇ ਕਿੰਨੂ, ਆਲੂ, ਕਨੋਲਾ, ਗਾਜਰ ਅਤੇ ਜੈਵਿਕ ਉਦਪਾਦਾਂ ਦੇ ਮੰਡੀਕਰਨ `ਤੇ ਚਰਚਾ ਕੀਤੀ ਜਾਵੇਗੀ। ਪੈਗਰੋਕਸਕੇ ਵੱਲੋਂ ਪਹਿਲਾ ਹੀ ਇਹ ਫੈਸਲਾ ਕੀਤਾ ਜਾ ਚੁੱਕਾ ਹੈ ਕਿ ਕਿਸਾਨਾ ਦੇ ਉਤਪਾਦਾਂ ਦੀ “ ਅੰਬਰੇਲਾ ” ਬਰਾਡ ਹੇਠ “” ਬਰੈਡਿੰਗ ਕੀਤੀ ਜਾਵੇਗੀ ਅਤੇ ਜਿਆਦਾ ਤੋਂ ਜਿਆਦਾ ਕਿਸਾਨਾਂ ਨੂੰ  ਇਸ ਸ਼ੋਅ ਜ਼ਰੀਏ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਇਸ ਮੌਕੇ ਕਿਸਾਨਾਂ ਅਤੇ ਖਪਤਕਾਰ ਨੂੰ ਸਿਧੇ ਜੋੜਨ ਲਈ ਪੈਗਰੇਕਸਕੋ ਵੱਲੋਂ ਤਿਆਰ ਇੱਕ ਐਪ ਵੀ ਲਾਂਚ ਕੀਤੀ ਗਈ। 
ਇਹ ਸ਼ੋਅ ਅਤੇ ਯੂ-ਟਿਊਬ ਚੈਨਲ ਤਕਨੀਕੀ ਤੌਰ `ਤੇ ਇੱਕ ਪ੍ਰਸਿੱਧ ਟੀਵੀ ਨਿਰਮਾਤਾ ਜਸਵਿੰਦਰ ਸਿੰਘ ਜੱਸੀ ਦੁਆਰਾ ਨਿਰਦੇਸ਼ਿਤ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.