IMG-LOGO
ਹੋਮ ਸਾਹਿਤ: ਗ਼ਜ਼ਲ : ਗੁਰਭਜਨ ਗਿੱਲ

ਗ਼ਜ਼ਲ : ਗੁਰਭਜਨ ਗਿੱਲ

Admin User - Dec 17, 2023 05:05 PM
IMG

               ਗ਼ਜ਼ਲ (ਗੁਰਭਜਨ ਗਿੱਲ)

ਜ਼ਿੰਦਗੀ ਨਾ ਰੰਗਾਂ ਦੀ ਗੁਲਾਮ ਮੇਰੇ ਮਿੱਤਰਾ ਓ, ਜ਼ਿੰਦਗੀ ਨਾ ਰੰਗਾਂ ਦੀ ਗੁਲਾਮ। 
ਕਿਸੇ ਨੂੰ ਸਵੇਰ ਪਹਿਰ ਨੇਰ੍ਹ ਚੰਗਾ ਲੱਗਦਾ ਏ, ਕਿਸੇ ਨੂੰ ਸੰਧੂਰੀ ਹੋਈ ਸ਼ਾਮ।

ਕੱਚਿਆਂ ਬਨੇਰਿਆਂ ਨੂੰ ਪੋਚ ਪੋਚ ਰੱਖਦੇ ਹਾਂ, ਜਿਥੇ ਬਹਿੰਦੇ ਘੁੱਗੀਆਂ ਤੇ ਮੋਰ, 
ਪੱਕਿਆਂ ਮਕਾਨਾਂ ਵਾਲੇ ਕੱਚ ਟੋਟੇ ਗੱਡਦੇ ਨੇ, ਪੰਛੀ ਕਿੱਥੇ ਕਰਨ ਆਰਾਮ?

ਚਿਹਰੇ ਨੂੰ ਸ਼ਿੰਗਾਰਦੇ ਹਾਂ, ਸ਼ੀਸ਼ੇ ਨੂੰ ਨਿਹਾਰਦੇ ਹਾਂ, ਦਿਨ ਵਿਚ ਕਈ-ਕਈ ਵਾਰ, 
ਇਹਦੇ ਵਿਚੋਂ ਲੱਭਦੇ ਹਾਂ, ਗੁੰਮੇ ਹੋਏ ਮੁਹਾਂਦਰੇ ਨੂੰ, ਲੈ ਕੇ ਸਦਾ ਵੱਖ-ਵੱਖ ਨਾਮ।

ਜਿੰਨ੍ਹਾਂ ਕਦੇ ਜ਼ਿੰਦਗੀ 'ਚ ਨੇਰ੍ਹ ਕਦੇ ਵੇਖਿਆ ਨਾ, ਚੰਨ ਦੀ ਕੀ ਉਨ੍ਹਾਂ ਨੂੰ ਪਛਾਣ, 
ਨੇਰ੍ਹੇ ਦੀ ਕਿਤਾਬ ਹੀ ਸਿਖਾਵੇ ਤੇ ਪੜ੍ਹਾਵੇ ਸਾਨੂੰ ਰਾਵਣਾਂ ਨੂੰ ਮਾਰੇ ਕਿਵੇਂ ਰਾਮ।

ਜ਼ਿੰਦਗੀ ਦੇ ਰਣ ਵਿਚ ਜੂਝਦੇ ਜੁਝਾਰ ਸਦਾ, ਸਦੀਆਂ ਦੀ ਰੀਤ ਨੂੰ ਤੂੰ ਜਾਣ, 
ਮਨ ਵਾਲੀ ਨਗਰੀ ’ਚ ਚਾਨਣੇ ਦਾ ਵਾਸ ਰੱਖ, ਦੂਰੋਂ ਕਰ ’ਨੇਰ੍ਹ ਨੂੰ ਸਲਾਮ।

ਜਾਮਨੀ, ਗੁਲਾਬੀ, ਨੀਲੇ, ਪੀਲੇ ਤੇ ਬਲੰਭਰੀ ਜੋ, ਲਾਲੀ ਦਾ ਪਸਾਰ ਬੇਸ਼ੁਮਾਰ, 
ਰੰਗਾਂ ਦੀ ਸਲਾਮਤੀ ਲਈ ਜਾਗੀਏ ਜਗਾਈਏ ਲੋਕ, ਹੋਏ ਪ੍ਰਮਾਣੂ ਬੇਲਗਾਮ। 
🟩

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.