ਤਾਜਾ ਖਬਰਾਂ
ਅਹਿਮਦਾਬਾਦ— ਟਾਟਾ ਸਮੂਹ ਦੀ ਕੰਪਨੀ ਟਾਈਟਨ ਆਉਣ ਵਾਲੇ ਸਮੇਂ 'ਚ ਅਮਰੀਕਾ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ 'ਚ ਆਪਣੇ ਗਹਿਣਿਆਂ ਦੇ ਬ੍ਰਾਂਡ ਤਨਿਸ਼ਕ ਦੇ ਸਟੋਰ ਖੋਲ੍ਹ ਕੇ ਵਿਦੇਸ਼ੀ ਬਾਜ਼ਾਰ 'ਚ ਆਪਣੀ ਮੌਜੂਦਗੀ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਟਾਈਟਨ ਕੰਪਨੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੀ ਕੇ ਵੈਂਕਟਰਮਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤਨਿਸ਼ਕ ਦੀ ਯੋਜਨਾ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ, ਸਿੰਗਾਪੁਰ ਅਤੇ ਸੰਯੁਕਤ ਅਰਬ ਅਮੀਰਾਤ ਅਤੇ ਕਤਰ ਵਰਗੇ ਖਾੜੀ ਦੇਸ਼ਾਂ ਵਿਚ ਨਵੇਂ ਸਟੋਰ ਖੋਲ੍ਹਣ ਦੀ ਹੈ।
ਵੈਂਕਟਰਮਨ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਅਮਰੀਕਾ ਦੇ ਡੱਲਾਸ, ਹਿਊਸਟਨ ਅਤੇ ਸ਼ਿਕਾਗੋ ਵਿੱਚ ਤਨਿਸ਼ਕ ਸਟੋਰ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀਆਂ ਅਤੇ ਭਾਰਤੀ ਮੂਲ ਦੇ ਲੋਕਾਂ ਕਾਰਨ ਵਿਦੇਸ਼ੀ ਬਾਜ਼ਾਰਾਂ ਵਿੱਚ ਤਨਿਸ਼ਕ ਗਹਿਣਿਆਂ ਦੀ ਮੰਗ ਵੱਧ ਰਹੀ ਹੈ।
ਵੈਂਕਟਰਮਨ ਨੇ ਕਿਹਾ ਕਿ ਟਾਇਟਨ ਆਉਣ ਵਾਲੇ ਮਹੀਨਿਆਂ ਵਿੱਚ ਗੁਜਰਾਤ ਵਿੱਚ ਆਪਣੇ ਗਹਿਣਿਆਂ ਦੇ ਬ੍ਰਾਂਡ ਤਨਿਸ਼ਕ ਦੇ ਨੌਂ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਸੂਬੇ ਵਿੱਚ ਇਸ ਦੇ ਸਟੋਰਾਂ ਦੀ ਗਿਣਤੀ ਵੱਧ ਕੇ 28 ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਨਵੇਂ ਸਟੋਰ ਅਹਿਮਦਾਬਾਦ, ਗਾਂਧੀਨਗਰ, ਸੂਰਤ, ਭੁਜ, ਵਲਸਾਡ ਅਤੇ ਸੌਰਾਸ਼ਟਰ ਖੇਤਰ ਦੇ ਕੁਝ ਸ਼ਹਿਰਾਂ ਵਿੱਚ ਖੋਲ੍ਹੇ ਜਾਣਗੇ।
Get all latest content delivered to your email a few times a month.