IMG-LOGO
ਹੋਮ ਪੰਜਾਬ: ਦੇਖੋ ਅਨਲਾਕ-5 'ਚ ਕਦੋਂ ਖੁੱਲ੍ਹਣਗੇ ਸਕੂਲ,ਸਿਨੇਮਾ ਤੇ ਥੀਏਟਰ?

ਦੇਖੋ ਅਨਲਾਕ-5 'ਚ ਕਦੋਂ ਖੁੱਲ੍ਹਣਗੇ ਸਕੂਲ,ਸਿਨੇਮਾ ਤੇ ਥੀਏਟਰ?

Admin User - Sep 30, 2020 10:23 PM
IMG

ਨਵੀਂ ਦਿੱਲੀ,30ਸਤੰਬਰ: ਕਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਰਕਾਰ ਦੇ ਵੱਲੋਂ ਸਿਨੇਮਾ,ਥੀਏਟਰ ਅਤੇ ਸਕੂਲਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਸੀ।ਜਿਸ ਦੇ ਚੱਲਦਿਆਂ ਹੁਣ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਅਨਲਾਕ 5.0 ਤਹਿਤ ਦੇਸ਼ ਭਾਰਤ ਵਿੱਚ ਸਕੂਲ ਦੇ ਕੋਚਿੰਗ ਸੈਂਟਰ ਖੋਲ੍ਹਣ ਦੀ ਇਜਾਜ਼ਤ ਦਿੰਦਿਆਂ ਕਈ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।

ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਸਕੂਲ ਤੇ ਕੋਚਿੰਗ ਸੈਂਟਰ ਖੁੱਲ੍ਹ ਸਕਦੇ ਹਨ ਪਰ ਇਸ ਦੇ ਲਈ ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਸਬੰਧਤ ਸਕੂਲਾਂ ਸੰਸਥਾਵਾਂ ਦੀ ਮੈਨੇਜਮੈਂਟ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਨ੍ਹਾਂ ਨੂੰ ਖੋਲ੍ਹਣ ਦੀ ਆਗਿਆ ਦੇਵੇਗੀ।ਇਸ ਦੇ ਨਾਲ ਸ਼ਰਤ ਇਹ ਵੀ ਹੈ ਕਿ ਇਹ ਸਕੂਲ ਕੋਚਿੰਗ ਸੈਂਟਰ 15 ਅਕਤੂਬਰ ਤੋਂ ਖੋਲ੍ਹੇ ਜਾ ਸਕਣਗੇ।ਸਕੂਲ ਆਉਣ ਵਾਲੇ ਵਿਦਿਆਰਥੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਸਕੂਲ ਆਉਣ ਤੋਂ ਪਹਿਲਾਂ ਉਨ੍ਹਾਂ ਵਿਦਿਆਰਥੀਆਂ ਨੂੰ ਮਾਪਿਆਂ ਦੀ ਲਿਖਤੀ ਆਗਿਆ ਦੇ ਨਾਲ ਹੀ ਸਕੂਲ ਦੇ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇਗੀ।ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ,ਜਿਹੜੇ ਵਿਦਿਆਰਥੀ ਸਕੂਲ ਆਉਣ ਦੀ ਥਾਂ ਘਰ ਬੈਠ ਕੇ ਆਨਲਾਈਨ ਕਲਾਸਾਂ ਲਾਉਣਾ ਚਾਹੁੰਦੇ ਨੇ ਉਨ੍ਹਾਂ ਨੂੰ ਬੇਸ ਕੱਲ ਦੀ ਇਜਾਜ਼ਤ ਦਿੱਤੀ ਜਾਵੇਗੀ।ਰਾਜ ਸਰਕਾਰ ਕੇਂਦਰ ਸ਼ਾਸਤ ਪ੍ਰਦੇਸ਼ ਇਸ ਮਾਮਲੇ ਵਿੱਚ ਆਪਣੇ ਪੱਧਰ ਤੇ ਹਦਾਇਤਾਂ ਤੈਅ ਕਰਨਗੇ ਤੇ ਹੁਕਮਾਂ ਮੁਤਾਬਕ ਉਚੇਰੀ ਸਿੱਖਿਆ ਸੰਸਥਾਵਾਂ ਬਾਰੇ ਹੁਕਮ ਬਾਅਦ ਵਿਚ ਜਾਰੀ ਕੀਤੇ ਜਾਣਗੇ।

ਇਸ ਤੋਂ ਇਲਾਵਾ ਸਿਨੇਮਾ ਹਾਲ,ਥੀਏਟਰ,ਮਲਟੀਪਲੈਕਸ ਖੋਲ੍ਹਣ ਦੀ ਵੀ ਆਗਿਆ ਦਿੱਤੀ ਗਈ ਹੈ।ਜੋ ਕਿ 15 ਅਕਤੂਬਰ ਤੋਂ ਖੋਲ੍ਹੇ ਜਾ ਸਕਣਗੇ ਤੇ ਇਸ ਦੇ ਨਾਲ ਹੀ ਮਨੋਰੰਜਨ ਪਾਰਕ ਤੇ ਹੋਰ ਅਜਿਹੀਆਂ ਥਾਵਾਂ ਨੂੰ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.