ਤਾਜਾ ਖਬਰਾਂ
ਵਿਧਾਨ ਸਭਾ ਹਲਕਾ ਖੇਮਕਰਨ ਦੇ ਮੰਡੀ ਅਮਰਕੋਟ ਦੇ ਪ੍ਰਮੁੱਖ ਆੜਤੀ ਤੇ ਪਿੰਡ ਵਲਟੋਹਾ ਸੰਧੂਆਂ ਦੇ ਸਰਪੰਚ ’ਤੇ ਬੀਤੀ ਰਾਤ ਗੈਂਗਸਟਰ ਵਲੋਂ ਕੀਤੇ ਜਾਨਲੇਵਾ ਹਮਲੇ ’ਚ ਜਿਥੇ ਸਰਪੰਚ ਦਾ ਤਾਂ ਬਚਾਅ ਹੋ ਗਿਆ ਪਰ ਉਨ੍ਹਾਂ ਦੇ ਨਾਲ ਕੰਮ ਕਰਦਾ ਵਿਅਕਤੀ ਗੋਲੀ ਲੱਗਣ ਨਾਲ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਿਕਰਯੋਗ ਹੈ ਕਿ ਫਰੌਤੀ ਦੀ ਮੰਗ ਕਰਦਿਆਂ ਪਹਿਲਾਂ ਵੀ ਉਨ੍ਹਾਂ ’ਤੇ ਗੋਲੀ ਚਲਾਉਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਮੰਡੀ ਅਮਰਕੋਟ ਦੇ ਆੜਤੀਆਂ ਨੇ ਕਿਹਾ ਕਿ ਮੰਡੀ ’ਚ ਦੋ ਵਾਰ ਗੋਲੀ ਚੱਲੀ ਪਰ ਸਰਕਾਰ ਤੇ ਪੁਲਿਸ ਵਲੋਂ ਉਨ੍ਹਾਂ ਦਾ ਕਾਰੋਬਾਰ ਵੇਖ ਕੇ ਕੋਈ ਵੀ ਸੁਰੱਖਿਆ ਨਹੀਂ ਦਿੱਤੀ।
Get all latest content delivered to your email a few times a month.