IMG-LOGO
ਹੋਮ ਪੰਜਾਬ: ਪੰਜਾਬ ਸਰਕਾਰ ਨੇ 12 ਸੀਨੀਅਰ PCS ਅਧਿਕਾਰੀਆਂ ਨੂੰ ਤਰੱਕੀ ਦੇ...

ਪੰਜਾਬ ਸਰਕਾਰ ਨੇ 12 ਸੀਨੀਅਰ PCS ਅਧਿਕਾਰੀਆਂ ਨੂੰ ਤਰੱਕੀ ਦੇ ਕੇ IAS ਬਣਾਉਣ ਲਈ UPSC ਨਾਲ ਕੀਤੀ ਮੀਟਿੰਗ- ਪੜ੍ਹੋ ਕਿਹੜੇ ਅਧਿਕਾਰੀ ਦੇ ਨਾਵਾਂ ਬਾਰੇ ਹੋਈ...

Admin User - Sep 30, 2020 08:45 PM
IMG

ਚੰਡੀਗੜ੍ਹ :- (ਖ਼ਬਰ ਵਾਲੇ ਬਿਊਰੋ )-ਪੰਜਾਬ ਸਰਕਾਰ ਵੱਲੋਂ 12  ਪੀਸੀਐਸ ਅਧਿਕਾਰੀਆਂ ਨੂੰ ਪ੍ਰਮੋਟ ਕਰਕੇ ਆਈ ਆਈ ਐੱਸ ਬਣਾਉਣ ਲਈ  ਅੱਜ  ਗਿਆਰਾਂ ਵਜੇ ਪੰਜਾਬ ਸਰਕਾਰ ਦੇ ਚੀਫ਼ ਸੈਕਟਰੀ ਵਿੰਨੀ ਮਹਾਜਨ ਤੇ ਪ੍ਰਸੋਨਲ ਵਿਭਾਗ ਦੇ ਅਧਿਕਾਰੀ ਵਿਵੇਕ ਪ੍ਰਤਾਪ ਸਿੰਘ  ਦੀ ਯੂ ਪੀ ਐੱਸ ਸੀ ਦੇ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਹੋਈ । ਸੂਤਰਾਂ ਮੁਤਾਬਕ ਪਤਾ ਲੱਗਾ ਹੈ ,ਇਸ ਮੀਟਿੰਗ ਵਿੱਚ ਪੰਜਾਬ ਚ ਖਾਲੀ ਹੋਈਆਂ ਆਈ ਏ ਐੱਸ ਅਧਿਕਾਰੀਆਂ ਦੀਆਂ  ਅਸਾਮੀਆਂ ਲਈ  12 ਸੀਨੀਅਰ ਪੀਸੀਐਸ ਅਧਿਕਾਰੀਆਂ ਨੂੰ  ਤਰੱਕੀ ਦੇ ਕੇ ਆਈ ਏ ਐੱਸ  ਬਣਾਉਣ ਲਈ ਵਿਚਾਰਾਂ ਹੋਈਆਂ । ਇਹ ਵੀ ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਸਨਿਓਰਿਟੀ ਦੇ ਹਿਸਾਬ ਨਾਲ 15 ਨਾਮ ਰੱਖੇ ।  ਜਿਨ੍ਹਾਂ ਚ  ਉਮਾ ਸ਼ੰਕਰ ਗੁਪਤਾ , ਸੰਦੀਪ ਰਿਸ਼ੀ , ਰਾਜੀਵ ਗੁਪਤਾ , ਪਰਮਜੀਤ ਸਿੰਘ , ਅਮਨਦੀਪ ਬਾਂਸਲ ਆਦਿ ਦੇ ਨਾਮ ਸ਼ਾਮਲ ਹਨ । ਇਸ ਸਮੇਂ ਟੀ ਐੱਸ ਗੋਇਲ, ਰਾਜੇਸ਼ ਤ੍ਰਿਪਾਠੀ ਤੇ ਰਣਜੀਤ ਕੌਰ ਬਾਰੇ ਵੀ ਵਿਚਾਰਾਂ ਹੋਈਆਂ ।   ਦੂਜੇ ਪਾਸੇ ਯੂ ਪੀ ਐਸ ਸੀ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੱਲ੍ਹ ਦੁਪਹਿਰ  ਤੱਕ ਇਸ ਸਬੰਧੀ ਪ੍ਰੋਸੀਡਿੰਗ ਤਿਆਰ ਹੋ ਜਾਵੇਗੀ ਅਤੇ ਨਾਲ ਹੀ  ਪੀਸੀਐਸ ਤੋਂ ਤਰੱਕੀ ਦੇ ਕੇ ਨਵੇਂ ਬਣਾਏ ਗਏ ਆਈ ਏ ਐੱਸ ਅਧਿਕਾਰੀਆਂ ਦੇ ਨਾਮ ਵੀ ਨਸ਼ਰ ਹੋ ਜਾਣਗੇ । ਜਿਸ ਦਾ 10-15 ਦਿਨਾਂ ਬਾਅਦ ਨੋਟੀਫ਼ਿਕੇਸ਼ਨ ਜਾਰੀ ਹੋ ਜਾਵੇਗਾ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.