ਤਾਜਾ ਖਬਰਾਂ
ਪਟਿਆਲਾ- ਪਟਿਆਲਾ ਪੁਲਿਸ ਨੇ ਬੁੱਧਵਾਰ ਸ਼ਾਮ ਖੰਨਾ ਤੋਂ ਅਗਵਾ ਹੋਏ ਛੇ ਸਾਲਾ ਬੱਚੇ ਦੇ ਅਗਵਾ ਕਾਂਡ ਨੂੰ ਸੁਲਝਾ ਲਿਆ ਹੈ। 15 ਮਿੰਟ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਸੁਰੱਖਿਅਤ ਛੁਡਵਾਇਆ। ਇਸ ਕਾਰਵਾਈ ਵਿੱਚ ਤਿੰਨ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਜਦੋਂਕਿ ਮੁੱਖ ਮੁਲਜ਼ਮ ਜਸਪ੍ਰੀਤ ਸਿੰਘ (23 ਸਾਲ) ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮੁਲਜ਼ਮ ਬੱਚੇ ਦੇ ਪਿੰਡ ਦਾ ਰਹਿਣ ਵਾਲਾ ਹੀ ਸੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਇਸ ਸਾਰੀ ਕਾਰਵਾਈ ਦੀ ਪਲ-ਪਲ ਅਪਡੇਟ ਲੈ ਰਹੇ ਸਨ। ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਵ ਨੇ ਇਸ ਕਾਰਵਾਈ ਤੋਂ ਬਾਅਦ ਪੂਰੀ ਪੁਲਿਸ ਟੀਮ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੂਰੀ ਘਟਨਾ ਫਿਲਮੀ ਅੰਦਾਜ਼ 'ਚ ਵਾਪਰੀ। ਇਸ ਦੌਰਾਨ ਮੁਲਜ਼ਮਾਂ ਨੇ ਸੀਸੀਟੀਵੀ ਕੈਮਰਿਆਂ ਤੋਂ ਬਚਣ ਲਈ ਲਿੰਕ ਸੜਕਾਂ ਦੀ ਵਰਤੋਂ ਕੀਤੀ।
ਘਟਨਾ ਵਿੱਚ ਆਪਣੇ ਵਾਹਨਾਂ ਦੀ ਵਰਤੋਂ ਨਹੀਂ ਕੀਤੀ। ਇਹ ਜਾਣਕਾਰੀ ਪਟਿਆਲਾ ਦੇ ਡੀਆਈਜੀ ਮਨਦੀਪ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਖੰਨਾ ਦੇ ਐਸਐਸਪੀ ਜੋਤੀ ਯਾਦਵ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬੱਚੇ ਨੂੰ ਪਰਿਵਾਰ ਹਵਾਲੇ ਕਰਨ ਜਾ ਰਹੇ ਹਨ।
Get all latest content delivered to your email a few times a month.