IMG-LOGO
ਹੋਮ ਪੰਜਾਬ: ਸਿਵਲ ਹਸਪਤਾਲ ਰਿਸ਼ਵਤਖੋਰੀ ਮਾਮਲਾ: -5 ਦੀਆਂ ਜ਼ਮਾਨਤ ਅਰਜ਼ੀਆਂ ਅਦਾਲਤ ਵੱਲੋ...

ਸਿਵਲ ਹਸਪਤਾਲ ਰਿਸ਼ਵਤਖੋਰੀ ਮਾਮਲਾ: -5 ਦੀਆਂ ਜ਼ਮਾਨਤ ਅਰਜ਼ੀਆਂ ਅਦਾਲਤ ਵੱਲੋ ਰੱਦ

Admin User - Sep 30, 2020 06:41 PM
IMG

ਮਾਨਸਾ 30 ਸਤੰਬਰ(ਜਗਦੀਸ਼ ਬਾਂਸਲ)-

ਸਿਵਲ ਹਸਪਤਾਲ ਮਾਨਸਾ ਰਿਸ਼ਵਤਖੋਰੀ ਮਾਮਲੇ ਵਿਚ ਮਾਨਯੋਗ ਅਦਾਲਤ ਵਲੋਂ ਕੁੱਝ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਮੁੜ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਵੀ ਮੁਲਜ਼ਮਾਂ ਵੱਲੋਂ ਜਮਾਨਤ ਲਈ ਅਦਾਲਤ ਵਿਚ ਅਰਜ਼ੀਆਂ ਲਾਈਆਂ ਗਈਆਂ ਸਨ,ਜਿੰਨਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ। ਮੰਗਲਵਾਰ ਨੂੰ ਅਦਾਲਤ ਨੇ ਮੁੜ ਪੰਜ ਮੁਲਜ਼ਮਾਂ ਦੀਆਂ ਜਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਇਸ ਮਾਮਲੇ ਵਿਚ ਇਕ ਸਰਕਾਰੀ ਡਾਕਟਰ ਦੀ ਗ੍ਰਿਫਤਾਰੀ ਬਾਕੀ ਹੈ। ਦੱਸਿਆ ਗਿਆ ਹੈ ਕਿ ਚੌਕਸੀ ਵਿਭਾਗ ਵੱਲੋਂ ਸਿਵਲ ਹਸਪਤਾਲ ਫਰਜੀਵਾੜੇ ਮਾਮਲੇ ਕੁਝ ਮੂਲਜਿਮਾ ਦਾ ਚਲਾਨ ਮਾਨਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ।
ਕੁੱਝ ਮਹੀਨੇ ਪਹਿਲਾਂ ਚੋਕਸੀ ਵਿਭਾਗ ਮਾਨਸਾ  ਨੇ ਸਿਵਲ ਹਸਪਤਾਲ ਚ ਫਰਜੀਵਾੜੇ ਨੂੰ ਲੈ ਕੇ ਤਿੰਨ ਸਰਕਾਰੀ ਮੁਲਾਜ਼ਮਾਂ ਸਮੇਤ ਕੁੱਝ ਦੁਕਾਨਦਾਰਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਦੋਸ਼ ਸੀ ਕਿ ਹਸਪਤਾਲ ਵਿਚ ਸਰਕਾਰ ਵਲੋਂ ਭੇਜੀਆਂ ਜਾਂਦੀਆਂ ਗਰੀਬਾ ਲਈ ਯੌਜਨਾਵਾਂ ਤੇ ਸਿਹਤ ਬੀਮਾ ਕਾਰਡਾਂ  ਰਾਹੀਂ ਅਪਰੇਸ਼ਨ ਆਦਿ ਦੇ  ਕੇਸਾਂ ਨੂੰ ਨਿੱਜੀ ਹਸਪਤਾਲਾਂ ਵਿਚ  ਫਰਜ਼ੀ ਦਸਤਖਤਾਂ ਹੇਠ ਰੈਫਰ ਕਰਕੇ  ਉਨਾਂ ਤੋਂ ਪੈਸੇ ਵਸੂਲੇ ਜਾਂਦੇ ਸਨ।ਇਸ ਦੇ ਇਲਾਵਾ ਡੋਪ ਟੈਸਟ ਤੇ ਹੋਰ ਲੜਾਈ ਝਗੜੇ ਦੇ ਕੇਸਾਂ ਵਿਚ ਵੀ ਧਾਰਾਵਾਂ ਆਦਿ ਘਟਾ ਵਧਾ ਕੇ ਲੋਕਾਂ ਤੋਂ ਇਸ ਦੀ ਵਸੂਲੀ ਕੀਤੀ ਜਾਂਦੀ ਸੀ। ਇਸ ਦੇ ਇਲਾਵਾ ਕੁੱਝ ਡਾਕਟਰਾਂ ਦੇ  ਫਰਜ਼ੀ ਦਸਤਖਤ ਕਰਕੇ ਸਰਕਾਰੀ ਹਸਪਤਾਲ ਵਿਚੋਂ ਮਰੀਜ਼ਾਂ ਨੂੰ ਬਾਹਰਲੇ ਨਿੱਜੀ ਹਸਪਤਾਲਾਂ ਲਈ ਰੈਫਰ ਕਰਨ, ਉਨਾਂ ਤੋਂ ਪੈਸੇ ਦੀ ਉਗਰਾਹੀਂ ਕਰਨ ਆਦਿ ਦੇ ਦੋਸ਼ ਵੀ ਸਰਕਾਰੀ ਮੁਲਾਜ਼ਮਾਂ ਤੇ ਲੱਗੇ ਸਨ।ਜਿੰਨਾਂ ਵਿਚ ਹਸਪਤਾਲ ਦੇ ਉਸ ਵੇਲੇ ਦੇ ਐਸ ਐਮ ਓ ਅਸ਼ੋਕ ਕੁਮਾਰ ਦੀ ਵੀ ਮਿਲੀਭੁਗਤ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਵਿਜੀਲੈਂਸ ਵਿਭਾਗ ਨੇ ਉਸ ਸਮੇਂ ਦੇ ਐਸਐਸਪੀ ਪਰਮਜੀਤ ਸਿੰਘ ਵਿਰਕ ਦੀ ਅਗਵਾਈ ਵਿਚ ਛਾਪੇਮਾਰੀ ਕਰਕੇ ਪਹਿਲਾਂ ਤਿੰਨ ਸਰਕਾਰੀ ਮੁਲਾਜ਼ਮਾਂ ਵਿਜੈ ਕੁਮਾਰ,ਦਰਸ਼ਨ ਸਿੰਘ ਤੇ ਤੇਜਿੰਦਰਪਾਲ ਨੂੰ ਗ੍ਰਿਫਤਾਰ ਕਰਕੇ ਉਨਾਂ ਤੋਂ ਪੁੱਛਗਿੱਛ ਦੇ ਆਧਾਰ ਤੇ ਕੁੱਝ ਦੁਕਾਨਦਾਰ ਬੂਟਾ ਸਿੰਘ ਤੇ ਗੁਰਵਿੰਦਰ ਸਿੰਘ ਆਦਿ ਨੂੰ ਇਸ ਵਿਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਸੀ।
ਇੰਨਾਂ ਮੁਲਜ਼ਮਾਂ ਤੇ ਸਰਕਾਰੀ ਸਕੀਮਾਂ ਵਿਚ ਹੇਰਾਫੇਰੀਆਂ ਤੇ ਫਰਜੀਵਾੜਾ ਕਰਨ ਦੇ ਦੋਸ਼ ਲੱਗੇ ਸਨ।ਚੌਕਸੀ ਵਿਭਾਗ ਨੇ ਵਿਜੈ ਕੁਮਾਰ, ਦਰਸ਼ਨ ਸਿੰਘ,  ਬੂਟਾ ਸਿੰਘ ਤੇ ਗੁਰਵਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ। ਡੀਐਸਪੀ ਵਿਜੀਲੈਂਸ ਸੰਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਚੋਂ ਪੰਜ ਵਿਅਕਤੀਆਂ ਵੱਲੋਂ ਮਾਨਯੋਗ ਅਦਾਲਤ ਵਿਚ ਆਪਣੀਆਂ ਜ਼ਮਾਨਤ ਅਰਜ਼ੀਆਂ ਲਾਈਆਂ ਗਈਆਂ ਸਨ, ਜਿੰਨਾ  ਨੂੰ ਅਦਾਲਤ ਵੱਲੋ ਰੱਦ ਕਰ ਦਿੱਤਾ ਗਿਆ ਹੈ। ਉਨਾਂ ਦੱੰਸਿਆ ਕਿ ਵਿਜੀਲੈਂਸ ਵੱਲੋਂ ਇਸ ਮਾਮਲੇ ਵਿਚ ਅਗਲੀ ਕਾਰਵਾਈ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.