ਤਾਜਾ ਖਬਰਾਂ
.
ਖੰਨਾ- ਬੀਤੇ ਦਿਨ ਸ਼ਨੀਵਾਰ ਨੂੰ ਖੰਨਾ ਨਗਰ ਕੌਂਸਲ ਵਾਰਡ ਨੰਬਰ ਦੋ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਵਲੋਂ ਦੋਸ਼ ਲਗਾਇਆ ਗਿਆ ਸੀ ਕਿ 'ਆਪ' ਆਗੂਆਂ ਵਲੋਂ ਈ.ਵੀ.ਐਮ. ਨੂੰ ਤੋੜ ਦਿੱਤਾ ਗਿਆ ਹੈ ਤੇ ਉਨ੍ਹਾਂ ਵਲੋਂ ਆਪ ਆਗੂਆਂ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ, ਪਰ ਪ੍ਰਸ਼ਾਸਨ ਵਲੋਂ ਇਸ ਮਾਮਲੇ ਵਿਚ ਕਿਸੇ ਵੀ 'ਆਪ' ਆਗੂ ਦਾ ਨਾਮ ਨਹੀਂ ਪਾਇਆ ਗਿਆ। ਇਸੇ ਸੰਬੰਧ ਵਿਚ ਕਾਂਗਰਸ ਵਲੋਂ ਬੀਤੀ ਰਾਤ ਵੀ ਧਰਨਾ ਲਗਾਇਆ ਗਿਆ ਸੀ ਅਤੇ ਅੱਜ ਨੈਸ਼ਨਲ ਹਾਈਵੇ ਖੰਨਾ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਸਰਵਿਸ ਲੇਨ 'ਤੇ ਧਰਨਾ ਲਗਾ ਕੇ ਜਾਮ ਲਗਾ ਦਿੱਤਾ ਗਿਆ ਹੈ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਦੇ ਦਿਨ ਚੱਲ ਰਹੇ ਹਨ। ਹਾਈਵੇ 'ਤੇ ਸੰਗਤਾਂ ਆ ਜਾ ਰਹੀਆਂ ਹਨ। ਇਸ ਕਰਕੇ ਅਸੀਂ ਹਾਈਵੇ 'ਤੇ ਧਰਨਾ ਨਹੀਂ ਲਗਾਇਆ। ਜਦੋਂ ਤੱਕ ਪ੍ਰਸ਼ਾਸਨ ਬਾਈ ਨੇਮ ਪਰਚਾ ਦਰਜ ਨਹੀਂ ਕਰਦਾ ਉਦੋਂ ਤੱਕ ਅਸੀਂ ਧਰਨਾ ਲਗਾ ਕੇ ਰੱਖਾਂਗੇ। ਇਸ ਧਰਨੇ ਵਿਚ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਅਤੇ ਸਮਰਾਲੇ ਦੇ ਹਲਕਾ ਇੰਚਾਰਜ ਰਾਜਾ ਗਿੱਲ ਨੇ ਜਾਣਕਾਰੀ ਦਿੱਤੀ ਕਿ ਜਲਦੀ ਹੀ ਇਸ ਧਰਨੇ ਵਿਚ ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਹੁੰਚ ਰਹੇ ਹਨ। ਇਸ ਦਰਮਿਆਨ ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਵਾਰਡ ਨੰਬਰ 2 ਵਿਚ ਬੂਥ ਨੰਬਰ 4 ਜਿਸ ਦੀ ਈ.ਵੀ.ਐਮ. ਤੋੜੀ ਗਈ ਸੀ, ਲਈ ਦੁਬਾਰਾ ਵੋਟਾਂ ਪਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਰਾਜ ਚੋਣ ਕਮਿਸ਼ਨ ਵਲੋਂ ਡਿਪਟੀ ਕਮਿਸ਼ਨਰ-ਕਮ- ਜਿਲ੍ਹਾ ਚੋਣ ਅਫ਼ਸਰ, ਲੁਧਿਆਣਾ ਨੂੰ ਲਿਖੀ ਚਿੱਠੀ ਵਿਚ ਨਗਰ ਕੌਂਸਲ, ਖੰਨਾ ਦੇ ਵਾਰਡ ਨੰ. 2 ਵਿਖੇ ਡੀ.ਸੀ. ਲੁਧਿਆਣਾ ਵਲੋਂ ਭੇਜੀ ਗਈ ਤਜਵੀਜ ਦੇ ਸੰਬੰਧ ਵਿਚ ਨਗਰ ਕੌਂਸਲ, ਖੰਨਾ ਦੇ ਵਾਰਡ ਨੰ. 2 ਦੇ ਪੋਲਿੰਗ ਸਟੇਸ਼ਨ ਨੰ. 4 ਦੀ ਚੋਣ ਪ੍ਰਕਿਰਿਆ ਵਿਚ 23 ਦਸੰਬਰ ਨੂੰ ਦੁਬਾਰਾ ਚੋਣ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।
Get all latest content delivered to your email a few times a month.