ਤਾਜਾ ਖਬਰਾਂ
ਮੋਗਾ ਕਸਬਾ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਖਬਰ ਸਾਹਮਣੇ ਆਈ ਹੈ, ਦੋਵੇਂ ਮ੍ਰਿਤਕ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਝਤਰੇ ਜੋਂ ਕੀ ਜੀਰਾ ਦੇ ਵਸਨੀਕ ਹਨ, ਦੋਵਾਂ ਦੀ ਉਮਰ ਕਰੀਬ 24 ਅਤੇ 34 ਸਾਲ ਦੀ ਦੱਸੀ ਜਾ ਰਹੀ ਹੈ। ਅਤੇ 34 ਸਾਲ ਨੌਜਵਾਨ ਵਿਹਾਇਆ ਦੱਸਿਆ ਜਾ ਰਿਹਾ ਹੈ ਜਾ ਰਹੀ ਹੈ।ਦੋਵਾਂ ਦੇ ਨਾਮ ਰਿੰਕੂ ਸਿੰਘ ਅਤੇ ਰਾਜੂ ਸਿੰਘ ਦੱਸੇ ਜਾ ਰਹੇ ਹਨ ਪ੍ਰਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਦੋਵੇਂ ਨੌਜਵਾਨ ਮੋਗਾ ਦੇ ਪਿੰਡ ਨੂਰਪੁਰ ਹਕੀਮਾਂ ਵਿਖੇ ਰਾਤ ਸਮੇਂ ਰੁਕੇ ਸਨ ਅਤੇ ਉੱਥੇ ਹੀ ਨਸ਼ੇ ਦੀ ਓਵਰਡੋਜ਼ ਕਾਰਨ ਦੋਵਾਂ ਦੀ ਮੌਤ ਹੋ ਗਈ , ਜਿਸ ਦਾ ਪੋਸਟਮਾਰਟਮ ਕਰਵਾ ਕੇ ਮਾਮਲਾ ਦਰਜ ਕਰ ਲਿਆ ਹੈ। ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਚਾਚੇ ਤਾਏ ਦੇ ਲੜਕੇ ਹਨ ਅਤੇ ਤਰਨਤਾਰਨ ਵਿਖੇ ਮਜ਼ਦੂਰੀ ਕਰਦੇ ਸਨ, ਬੀਤੀ ਰਾਤ ਉਹ ਮੋਗਾ ਦੇ ਪਿੰਡ ਨੂਰਪੁਰ ਹਕੀਮਾ ਵਿਖੇ ਆਏ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ ਅਤੇ ਸਵੇਰੇ ਅਸੀਂ ਸੂਚਨਾ ਮਿਲੀ ਕਿ ਦੋਵਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਸ਼ਿਆਂ 'ਤੇ ਕਾਬੂ ਕਰਨਾ ਚਾਹੀਦਾ ਹੈ ਪੁਲਿਸ ਵੱਲੋ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
Get all latest content delivered to your email a few times a month.