IMG-LOGO
ਹੋਮ ਪੰਜਾਬ: 40 ਕਾਲਜਾਂ ਦੇ 3000 ਤੋਂ ਵੱਧ ਵਿਦਿਆਰਥੀ ਕਲਾਕਾਰ ਤਿੰਨ ਦਿਨ...

40 ਕਾਲਜਾਂ ਦੇ 3000 ਤੋਂ ਵੱਧ ਵਿਦਿਆਰਥੀ ਕਲਾਕਾਰ ਤਿੰਨ ਦਿਨ ਕਰਨਗੇ ਵੱਖੋ-ਵੱਖ ਪੇਸ਼ਕਾਰੀਆਂ

Admin User - Nov 30, 2022 05:56 PM
IMG

ਜਲੰਧਰ/ਕਪੂਰਥਲਾ 30 ਨਵੰਬਰ (  ਠਾਕੁਰ ) :  ਨੌਜਵਾਨ ਵਿਦਿਆਰਥੀਆਂ ਵਿਚ ਅਥਾਹ ਊਰਜਾ ਹੁੰਦੀ ਹੈ! ਕਲਾ ਵੀ ਇਹਨਾਂ ਵਿੱਚ ਬਰਕਤ ਵਾਂਗ ਹੁੰਦੀ ਹੈ! ਜਰੂਰਤ ਬਸ ਇਹਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਦੀ ਹੈ! ਯੂਥ ਫੈਸਟੀਵਲ ਵਿਦਿਆਰਥੀਆਂ ਵਿਚਲੀ ਕਲਾ ਨੂੰ ਬਿਹਤਰ ਮੌਕੇ ਦਿੰਦੇ ਹਨ! ਯੂਥ ਫੈਸਟੀਵਲ ਸਿਰਜਣਾਤਮਕਤਾ ਤੇ ਸਮੂਹ ਭਾਗੀਦਾਰੀ ਦਾ ਮਾਹੌਲ ਸਿਰਜਦੇ ਹਨ! ਇਹ ਵਿਚਾਰ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਦੇ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਦੇ ਹਨ! ਡਾ.ਮਿਸ਼ਰਾ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿਖੇ ਬੁੱਧਵਾਰ ਤੋਂ ਸ਼ੁਰੂ ਹੋਏ ਇੰਟਰ ਜ਼ੋਨਲ ਯੂਥ ਫੈਸਟੀਵਲ ਦੇ ਸ਼ੁਰੂਆਤੀ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ! ਉਹਨਾਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਪ੍ਰਤੀਭਾਗੀ ਟੀਮਾਂ ਦੀ ਜੰਮਕੇ ਤਾਰੀਫ਼ ਕੀਤੀ! ਰਜਿਸਟਰਾਰ ਵੱਲੋਂ ਵਿਦਿਆਰਥੀਆਂ ਨੂੰ ਹਰ ਸੰਭਵ ਮੱਦਦ ਦੇਣ ਦਾ ਵਿਸ਼ਵਾਸ ਦਿਵਾਉਂਦੇ ਹੋਏ ਉਹਨਾਂ ਨੂੰ ਯੂਥ ਫੈਸਟੀਵਲ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ! ਯੂਥ ਫੈਸਟੀਵਲ ਦੇ ਮੰਚ ਤੋਂ ਡੀਨ ਵਿਦਿਆਰਥੀ ਭਲਾਈ ਡਾ.ਗੌਰਵ ਭਾਰਗਵ ਵੱਲੋਂ ਰਜਿਸਟਰਾਰ ਡਾ,ਮਿਸ਼ਰਾ ਦਾ ਸਵਾਗਤ ਕੀਤਾ ਗਿਆ! ਯੂਨੀਵਰਸਿਟੀ ਦੇ ਡੀਨ ਪੀ ਐਂਡ ਈ.ਪੀ ਡਾ.ਆਰ.ਪੀ.ਐਸ ਬੇਦੀ, ਡੀਨ ਕਾਲਜ ਵਿਕਾਸ ਡਾ.ਬਲਕਾਰ ਸਿੰਘ, ਡੀਨ ਅਕਾਦਮਿਕ ਡਾ.ਵਿਕਾਸ ਚਾਵਲਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ! ਮੁੱਖ ਮਹਿਮਾਨ ਡਾ.ਮਿਸ਼ਰਾ ਵੱਲੋਂ ਸ਼ਮਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।
ਡੀਨ ਵਿਦਿਆਰਥੀ ਭਲਾਈ ਡਾ.ਗੌਰਵ ਭਾਰਗਵ ਨੇ ਦੱਸਿਆ ਕਿ ਇੰਟਰ ਜ਼ੋਨਲ ਯੂਥ ਫੈਸਟੀਵਲ ਵਿਚ ਪਹਿਲੇ ਦਿਨ 30 ਨਵੰਬਰ ਤੋਂ ਲੈ ਕੇ 02 ਦਸੰਬਰ ਤੱਕ 25 ਤੋਂ ਵੱਧ ਸ਼੍ਰੇਣੀਆਂ ਵਿਚ ਮੁਕਾਬਲੇ ਹੋਣਗੇ! ਇਹਨਾਂ ਵਿਚ ਪੰਜਾਬੀ ਲੋਕ ਨਾਚ ਗਿੱਧਾ-ਭੰਗੜਾ, ਮਿਮਿਕਰੀ, ਕਲਾਸੀਕਲ ਡਾਂਸ, ਕਲਾਸੀਕਲ ਗਾਇਨ, ਡੀਬੇਟ, ਕਰੀਏਟਿਵ ਰਾਈਟਿੰਗ, ਕਵਿਤਾ ਉਚਾਰਣ, ਕੁਇਜ, ਪੇਟਿੰਗ, ਕੋਲਾਜ ਮੇਕਿੰਗ, ਫੋਟੋਗ੍ਰਾਫੀ, ਰੰਗੋਲੀ ਆਦਿ ਸ਼ਾਮਿਲ ਹਨ! ਕੁੱਲ ਤਿੰਨ ਦਿਨਾਂ ਵਿੱਚ 3000 ਤੋਂ ਵੱਧ ਵਿਦਿਆਰਥੀ ਕਲਾਕਾਰ ਭਾਗ ਲੈਣ ਯੂਨੀਵਰਸਿਟੀ ਵਿਚ ਆਉਣਗੇ! ਇਹ 40 ਤੋਂ ਵੱਧ ਕਾਲਜਾਂ ਦੇ ਵਿਦਿਆਰਥੀ ਹਨ! ਉਹਨਾਂ ਦੱਸਿਆ ਕਿ ਉੱਤਰੀ ਜ਼ੋਨ ਦੇ ਮੁਕਾਬਲੇ ਯੂਨੀਵਰਸਿਟੀ ਦੇ ਕਾਲਜ ਅੰਮ੍ਰਿਤਸਰ ਇੰਜੀਨੀਅਰਿੰਗ ਕਾਲਜ ਵਿਚ ਹੋਏ ਸਨ! ਵੈਸਟ ਜ਼ੋਨ ਦੇ ਮੁਕਾਬਲੇ ਆਰੀਅਨ ਗਰੁੱਪ ਆਫ਼ ਕਾਲਜਿਜ਼ ਰਾਜਪੁਰਾ ਵਿਖੇ, ਸੈਂਟਰਲ ਜ਼ੋਨ ਦੇ ਮੁਕਾਬਲੇ ਗੁਲਜ਼ਾਰ ਗਰੁੱਪ ਆਫ਼ ਕਾਲਜਿਜ਼ ਖੰਨਾ ਵਿਖੇ ਕਰਵਾਏ ਗਏ ਸਨ। ਸਾਊਥ ਜ਼ੋਨ ਦੇ ਮੁਕਾਬਲੇ 03 ਅਤੇ 04 ਨਵੰਬਰ ਨੂੰ ਸੀਜੀਸੀ ਲਾਂਡਰਾਂ ਵਿਖੇ ਕਰਵਾਏ ਗਏ ਸਨ।
ਯੂਥ ਫੈਸਟੀਵਲ ਦੇ ਕੋਆਰਡੀਨੇਟਰ ਸਹਾਇਕ ਨਿਰਦੇਸ਼ਕ ਸਮੀਰ ਸ਼ਰਮਾਂ ਨੇ ਦੱਸਿਆ ਕਿ ਇਸ ਪੜਾਅ ਦੇ ਜੇਤੂ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਰਾਜ ਯੁਵਕ ਮੇਲੇ ਵਿੱਚ 10, 11 ਅਤੇ 12 ਦਸੰਬਰ ਨੂੰ ਆਈ.ਕੇ.ਜੀ ਪੀ.ਟੀ.ਯੂ ਦੀ ਨੁਮਾਇੰਦਗੀ ਕਰਨਗੇ। ਉਦਘਾਟਨੀ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਕੰਟਰੋਲਰ ਪ੍ਰੀਖਿਆਵਾਂ ਡਾ.ਪਰਮਜੀਤ ਸਿੰਘ, ਡਾਇਰੈਕਟਰ ਆਈ.ਕਿਉ.ਏ.ਸੀ ਡਾ.ਅਮਨਪ੍ਰੀਤ ਸਿੰਘ, ਵਿੱਤ ਅਧਿਕਾਰੀ ਡਾ.ਐਸ.ਐਸ ਵਾਲੀਆ, ਡਾ. ਏਕਓਂਕਾਰ ਜੌਹਲ ਆਦਿ ਮੌਜੂਦ ਸਨ! ਉਦਘਾਟਨੀ ਸਮਾਰੋਹ ਵਿਖੇ ਧੰਨਵਾਦ ਦਾ ਪ੍ਰਸਤਾਵ ਸਹਾਇਕ ਪ੍ਰੋਫੈਸਰ ਡਾ.ਸਰਬਜੀਤ ਸਿੰਘ ਵੱਲੋਂ ਪੜਿਆ ਗਿਆ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.