ਤਾਜਾ ਖਬਰਾਂ
ਮਾਲੇਰਕੋਟਲਾ 30 ਸਤੰਬਰ (ਭੁਪਿੰਦਰ ਗਿੱਲ )-ਮਿਤੀ 23/09/2022 ਨੂੰ ਜਿਲਾ ਮਾਲੇਰਕੋਟਲਾ ਅਧੀਨ ਪੈਦੇ ਪਿੰਡ ਬਨਭੌਰਾ ਅਤੇ ਜਿਲਾ ਸੰਗਰੂਰ ਦੇ ਅਧੀਨ ਪੈਦੇ ਪਿੰਡ ਢਢੋਗਲ ਦੀ ਡਰੇਨ ਪਰ ਮਿਲੇ ਕੱਟੇ ਹੋਏ ਗਓੂਆਂ ਦੇ ਅਵਸ਼ੇਸ (ਸਿਰ, ਚਮੜੀ, ਪੂੰਛਾਂ ਆਦਿ ਸਬੰਧੀ ਗਓੂ ਹੱਤਿਆ ਕਰਨ ਵਾਲੇ 07 ਦੋਸ਼ੀਆਨ ਨੂੰ ਨਾਮਜੱਦ ਕਰਕੇ 03 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਗਓੂ ਹੱਤਿਆ ਲਈ ਵਰਤੇ ਗਏ ਹਥਿਆਰ ਬ੍ਰਾਮਦ ਕਰਵਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਅਵਨੀਤ ਕੌਰ, ਪੀ.ਪੀ.ਐਸ. ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਜੀ ਨੇ ਦੱਸਿਆ ਕਿ ਮਿਤੀ 23/09/2022 ਨੂੰ ਜਿਲਾ ਮਾਲੇਰਕੋਟਲਾ ਅਧੀਨ ਪੈਦੇ ਪਿੰਡ ਬਨਭੌਰਾ ਦੀ ਡਰੇਨ ਪਰ ਗਓੂਆਂ ਦੇ ਅਵਸ਼ੇਸ ਮਿਲੇ ਸਨ। ਜਿਸ ਸਬੰਧੀ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 187 ਮਿਤੀ 23/09/2022 ਥਾਣਾ ਅਮਰਗੜ੍ਹ ਬਰਖਿਲਾਫ ਨਾ-ਮਲੂਮ ਦੋਸ਼ੀਆਨ ਦੇ ਦਰਜ ਰਜਿਸਟਰ ਕੀਤਾ ਗਿਆ ਸੀ। ਉਸੇ ਦਿਨ ਹੀ ਜਿਲਾ ਸੰਗਰੂਰ ਦੇ ਅਧੀਨ ਪੈਦੇ ਪਿੰਡ ਢਢੋਗਲ ਥਾਣਾ ਸਦਰ ਧੂਰੀ ਦੀ ਡਰੇਨ ਪਰ ਵੀ ਗਓੂਆਂ ਦੇ ਅਵਸ਼ੇਸ (ਸਿਰ, ਚਮੜੀ, ਪੂਛਾਂ ਆਦਿ) ਮਿਲੇ ਸਨ, ਜਿਸ ਸਬੰਧੀ ਮੁੱਕਦਮਾ ਨੰਬਰ 199 ਮਿਤੀ 23/09/2022 ਥਾਣਾ ਸਦਰ ਧੂਰੀ ਵਿਖੇ ਦਰਜ ਰਜਿਸਟਰ ਕਰਕੇ ਜਿਲ੍ਹਾ ਮਾਲੇਰਕੋਟਲਾ ਅਤੇ ਜਿਲ੍ਹਾ ਸੰਗਰੂਰ ਦੀ ਪੁਲਿਸ ਵੱਲੋਂ ਤਫਤੀਸ਼ ਅਮਲ ਵਿਚ ਲਿਆਂਦੀ ਗਈ।
ਮਾਨਯੋਗ ਇੰਸਪੈਕਟਰ ਜਨਰਲ ਆਫ ਪੁਲਿਸ, ਪਟਿਆਲਾ ਰੇਂਜ, ਪਟਿਆਲਾ ਜੀ ਦੇ ਦਿਸ਼ਾ ਨਿਰਦੇਸਾ ਅਤੇ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਦੀ ਯੋਗ ਅਗਵਾਈ ਹੇਠ ਸ੍ਰੀ ਜਗਦੀਸ਼ ਬਿਸ਼ਨੋਈ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗ੍ਰੇਸਨ ਮਲੇਰਕੋਟਲਾ ਦੀ ਨਿਗਰਾਨੀ ਹੇਠ, ਸ੍ਰੀ ਗੁਰ ਇਕਬਾਲ ਸਿੰਘ, ਪੀ.ਪੀ.ਐਸ. ਉੱਪ ਕਪਤਾਨ ਪੁਲਿਸ ਅਮਰਗੜ੍ਹ ਅਤੇ ਐਸ.ਆਈ ਵਿਨਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਅਮਰਗੜ੍ਹ ਅਤੇ ਇੰਸ: ਗੁਰਪ੍ਰੀਤ ਸਿੰਘ ਭਿੰਡਰ, ਇੰਚਾਰਜ ਸੀ.ਆਈ.ਏ. ਮਾਹੋਰਾਣਾ ਅਤੇ ਸ੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਸੰਗਰੂਰ ਵੱਲੋਂ ਸ੍ਰੀ ਕਰਨ ਸਿੰਘ ਸੰਧੂ ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ) ਅਤੇ ਇੰਸ: ਦੀਪਇੰਦਰਪਾਲ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ ਦੀਆ ਵੱਖ-ਵੱਖ ਟੀਮਾ ਬਣਾ ਕੇ ਸਾਂਝਾ ਤੌਰ ਪਰ ਦੋਸ਼ੀਆਨ ਦੀ ਭਾਲ ਕਰਨ ਲਈ ਭੇਜੀਆ ਗਈਆ ਸਨ।
ਜਿਸ ਦੀ ਲੜੀ ਵਿੱਚ ਕੱਲ ਮਿਤੀ 29/09/2022 ਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਿਤੀ 23/09/2022 ਦੀ ਦਰਮਿਆਨੀ ਰਾਤ ਨੂੰ ਧੰਨਾ ਖਾ ਪੁੱਤਰ ਗੁਲਜਾਰ ਮੁਹੰਮਦ ਵਾਸੀ ਪਿੰਡ ਬਾਦਸ਼ਾਹਪੁਰ ਮੰਡਿਆਲਾ ਜੋ ਕਿ ਨੇੜੇ ਪੰਧੇਰ ਪੈਲੇਸ ਲੁਧਿਆਣਾ ਰੋਡ ਮਾਲੇਰਕੋਟਲਾ ਨੇੜੇ ਬੰਦ ਪਈ ਫੈਕਟਰੀ ਵਿੱਚ ਚੌਕੀਦਾਰ ਦਾ ਕੰਮ ਕਰਦਾ ਹੈ, ਨੇ ਅਸਲਮ ਪੁੱਤਰ ਨੂਰ ਮਾਹੀ ਵਾਸੀ ਪਿੰਡ ਸੰਘੈਣ ਥਾਣਾ ਸਦਰ ਅਹਿਮਦਗੜ, ਅਸਲਮ ਉਰਫ ਭੂਰੀਆ ਪੁੱਤਰ ਮੁਹੰਮਦ ਨਿਆਜ ਵਾਸੀ ਮੁਹੱਲਾ ਜੱਟਪੁਰਾ ਸਰਹੰਦੀ ਗੇਟ ਮਾਲੇਰਕੋਟਲਾ ਹਾਲ ਆਬਾਦ ਹਥੋਆ ਰੋਡ ਮਾਲੇਰਕੋਟਲਾ, ਸਮੀਰ ਉਰਫ ਮੱਦੀ ਵਾਸੀ ਪਿੰਡ ਜਾਤੀਵਾਲ ਥਾਣਾ ਸੰਦੌੜ, ਮੱਖਣ ਪੁੱਤਰ ਅਲੀ ਹਸਨ ਵਾਸੀ ਪਿੰਡ ਬੌੜਹਾਈ ਖੁਰਦ ਥਾਣਾ ਸਦਰ ਅਹਿਮਦਗੜ, ਰੌਸਨ ਪੁੱਤਰ ਨੂਰ ਮੁਹੰਮਦ , ਸੋਨੀ ਵਾਸੀ ਯੂ.ਪੀ. ਅਤੇ 02 ਨਾ-ਮਲੂਮ ਵਿਅਕਤੀਆ ਨੇ ਬੰਦ ਪਈ ਫੈਕਟਰੀ ਵਿਚ ਗਊਆਂ ਦਾ ਕਤਲ ਕਰਕੇ ਉਹਨਾਂ ਦਾ ਮਾਸ ਗੱਡੀ ਬਲੈਰੋ ਕੈਂਪਰ ਵਿਚ ਭਰ ਕੇ ਵੇਚਣ ਲਈ ਭੇਜ ਦਿੱਤਾ ਅਤੇ ਗਊਆ ਦੇ ਕੱਟੇ ਹੋਏ ਅਵਸ਼ੇਸ (ਸਿਰ, ਚਮੜੀ, ਪੂੰਛਾਂ ਆਦਿ) ਨੂੰ ਛੋਟੇ ਹਾਥੀ ਵਿਚ ਭਰ ਕੇ ਪਿੰਡ ਬਨਭੌਰਾ ਤੋਂ ਜੈਨਪੁਰ ਜਾਣ ਵਾਲੀ ਪੱਕੀ ਸੜਕ ਪਰ ਸਿੱਧੂ ਪੈਲੇਸ ਦੇ ਨਜਦੀਕ ਡਰੇਨ ਦੀ ਪੁੱਲੀ ਪਾਸ ਸੁੱਟ ਦਿੱਤਾ ਸੀ ਅਤੇ ਕੁੱਝ ਅੰਗਾ ਨੂੰ ਪਿੰਡ ਜੈਨਪੁਰ ਤੋਂ ਢਢੋਗਲ ਜਾਂਦੇ ਰਸਤੇ ਪਰ ਪੈਂਦੀ ਡਰੇਨ ਦੀ ਪੁੱਲੀ ਪਾਸ ਸੁੱਟ ਦਿੱਤਾ ਸੀ।
ਜੋ ਕੱਲ੍ਹ ਮਿਤੀ 29.09.2022 ਨੂੰ ਹੀ ਧੰਨਾ ਖਾ ਪੁੱਤਰ ਗੁਲਜਾਰ ਮੁਹੰਮਦ ਵਾਸੀ ਪਿੰਡ ਬਾਦਸ਼ਾਹਪੁਰ ਮੰਡਿਆਲਾ, 2) ਅਸਲਮ ਪੁੱਤਰ ਨੂਰ ਮਾਹੀ ਵਾਸੀ ਪਿੰਡ ਸੰਘੈਣ ਥਾਣਾ ਸਦਰ ਅਹਿਮਦਗੜ, 3) ਅਸਲਮ ਉਰਫ ਭੂਰੀਆ ਪੁੱਤਰ ਮੁਹੰਮਦ ਨਿਆਜ ਵਾਸੀ ਮੁਹੱਲਾ ਜੱਟਪੁਰਾ ਸਰਹੰਦੀ ਗੇਟ ਮਾਲੇਰਕੋਟਲਾ ਹਾਲ ਆਬਾਦ ਹਥੋਆ ਰੋਡ ਮਾਲੇਰਕੋਟਲਾ ਜੋ ਸੋਹਰਾਬ ਸਕੂਲ ਦੇ ਨਾਲ ਬਿੰਜੋਕੀ ਨੂੰ ਜਾਂਦੇ ਰਸਤੇ ਪਰ ਬੈਠੇ ਭੱਜਣ ਦੀ ਵਿਓਂਤਬੰਦੀ ਬਣਾ ਰਹੇ ਸਨ ਜਿਸ ਪਰ ਉਕਤ ਤਿੰਨੇ ਦੋਸ਼ੀਆਂ ਪਰ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਪਾਸੋਂ ਗਊ ਮਾਤਾ ਦਾ ਕਤਲ ਕਰਨ ਲਈ ਵਰਤੇ ਜਾਂਦੇ ਹਥਿਆਰ (ਛੂਰੀਆਂ, ਚਾਕੂ, ਦਾਹ ਆਦਿ) ਬ੍ਰਾਮਦ ਕਰਵਾਏ ਗਏ ਹਨ। ਜਿੰਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਬਾਕੀ ਰਹਿੰਦੇ ਦੋਸ਼ੀਆਂ ਅਤੇ ਵਾਰਦਾਤ ਸਮੇਂ ਵਰਤੇ ਵਹੀਕਲ ਛੋਟਾ ਹਾਥੀ ਅਤੇ ਬਲੈਰੋ ਕੈਂਪਰ ਬ੍ਰਾਮਦ ਕਰਵਾਏ ਜਾਣਗੇ।
Get all latest content delivered to your email a few times a month.