ਤਾਜਾ ਖਬਰਾਂ
ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਨੇ ਇੰਟਰਨੈਸ਼ਨਲ ਸਿੰਪੋਜ਼ੀਅਮ ਆਨ ਐਡਵਾਂਸਡ ਇਲੈਕਟ੍ਰੀਕਲ ਐਂਡ ਕਮਿਊਨੀਕੇਸ਼ਨ ਟੈਕਨਾਲੋਜੀਜ਼ ਦਾ ਆਯੋਜਨ ਕੀਤਾ। ਇਸ ਕੌਮਾਂਤਰੀ ਅਕਾਦਮਿਕ ਸਮਾਗਮ ਦਾ ਸਹਿਯੋਗ ਸੰਸਥਾ ਦੇ ਦਿੱਲੀ ਸੈਕਸ਼ਨ ਅਤੇ ਚੀਮਾ ਬੋਇਲਰਜ਼ ਲਿਮਟਿਡ, ਪੰਜਾਬ ਨੇ ਦਿੱਤਾ। ਇਸ ਤਿੰਨ ਦਿਨਾੰ ਦੇ ਸੰਮੇਲਨ ਵਿੱਚ ਯੂਨਾਈਟਿਡ ਕਿੰਗਡਮ, ਦੱਖਣੀ ਕੋਰੀਆ, ਮੋਰਾਕੋ, ਬੰਗਲਾਦੇਸ਼, ਅਮਰੀਕਾ, ਸਾਉਦੀ ਅਰਬ, ਮਲੇਸ਼ੀਆ, ਕੈਨੇਡਾ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਖੋਜਕਾਰ, ਅਕਾਦਮਿਕ ਮਾਹਿਰ ਅਤੇ ਉਦਯੋਗਿਕ ਪੇਸ਼ੇਵਰਾਂ ਨੇ ਭਾਗ ਲਿਆ।
ਸੰਮੇਲਨ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ, ਇੰਟੈਲੀਜੈਂਸ ਸਿਸਟਮ, ਇੰਟਰਨੈੱਟ ਆਫ਼ ਥਿੰਗਸ ਅਤੇ ਆਗਲੇ ਪੀੜ੍ਹੀ ਦੇ ਕਮਿਊਨੀਕੇਸ਼ਨ ਫਰੇਮ ਵਰਕ ਵਰਗੇ ਮਹੱਤਵਪੂਰਣ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਾਪਤ ਹੋਏ ਖੋਜ ਪੱਤਰਾਂ ਵਿੱਚੋਂ ਸਿਰਫ 32% ਪੱਤਰਾਂ ਨੂੰ ਹੀ ਸਵੀਕਾਰ ਕੀਤਾ ਗਿਆ, ਜੋ ਕਿ ਕੌਮਾਂਤਰੀ ਡਾਟਾਬੇਸ ਵਿੱਚ ਸ਼ਾਮਿਲ ਕੀਤੇ ਜਾਣਗੇ।
ਯੂਨੀਵਰਸਿਟੀ ਦੇ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਅਤੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਦੀ ਸਰਪ੍ਰਸਤੀ ਹੇਠ ਇਹ ਸੰਮੇਲਨ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਸੰਬੋਧਨ ਦੌਰਾਨ ਮੈਨੇਜਿੰਗ ਡਾਇਰੈਕਟਰ ਸ੍ਰੀ ਅਰਸ਼ ਧਾਲੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਅਤੇ ਖੋਜਕਾਰਾਂ ਨੂੰ ਵਿਸ਼ਵ ਪੱਧਰੀ ਪਲੇਟਫਾਰਮ ਪ੍ਰਦਾਨ ਕਰਦੇ ਹਨ, ਜਿਸ ਨਾਲ ਉਹ ਨਵੀਨਤਮ ਤਕਨੀਕੀ ਤਬਦੀਲੀਆਂ ਸਿੱਖ ਸਕਣ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰਨ ਯੋਗ ਬਣ ਸਕਣ।
ਸੰਮੇਲਨ ਵਿੱਚ ਡਾ. ਸੰਗਰਾਪਿੱਲਈ ਲੰਬੋਥਰਨ (ਯੂ.ਕੇ.), ਡਾ. ਮੱਲੀਪੇਡੀ ਰਾਮਮੋਹਨ (ਦੱਖਣੀ ਕੋਰੀਆ), ਡਾ. ਵਾਈ. ਵੀ. ਪਵਨ ਕੁਮਾਰ, ਡਾ. ਅਬਦੁਲ ਕਯੂਮ ਅੰਸਾਰੀ (ਦਿੱਲੀ ਚੈਪਟਰ ਚੇਅਰਮੈਨ) ਅਤੇ ਚੀਮਾ ਬੋਇਲਰਜ਼ ਦੇ ਐੱਮ.ਡੀ. ਡਾ. ਹਰਜਿੰਦਰ ਸਿੰਘ ਚੀਮਾ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਕਾਨਫ਼ਰੰਸ ਦੇ ਅੰਤ ‘ਤੇ ਚੇਅਰ ਡਾ. ਪ੍ਰਦੀਪ ਰੈਡੀ ਅਤੇ ਜਨਰਲ ਕੋ-ਚੇਅਰ ਡਾ. ਵਿਕਾਸਦੀਪ ਸਿੰਘ ਮਾਨ ਨੇ ਸਾਰੇ ਸਦੱਸਾਂ ਦਾ ਧੰਨਵਾਦ ਕਰਦੇ ਹੋਏ ਸਮਾਗਮ ਨੂੰ ਸਫਲਤਾਪੂਰਵਕ ਸੰਪੰਨ ਕਰਵਾਇਆ।
Get all latest content delivered to your email a few times a month.