ਤਾਜਾ ਖਬਰਾਂ
ਜਗਰਾਓਂ, 30 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਮੂੰਗੀ ਦੀ ਫਸਲ ਐਮ ਐਸ ਪੀ ’ਤੇ ਖਰੀਦਣ ਦਾ ਵਾਅਦਾ ਕਰ ਕੇ ਇਕ ਲੱਖ ਕੁਇੰਟਲ ਵਿਚੋਂ ਸਿਰਫ 2400 ਕੁਇੰਟਲ ਦੀ ਫਸਲ ਮੰਡੀ ਵਿਚ ਆਈ ਖਰੀਦ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ।
ਅਕਾਲੀਦਲ ਦੇ ਪ੍ਰਧਾਨ, ਜਿਹਨਾ ਨੇ ਇਥੇ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਪ੍ਰਭਾਵਤ ਕਿਸਾਨਾਂ ਨਾਲ ਗੱਲਬਾਤ ਕੀਤੀ, ਨੇ ਕਿਹਾ ਕਿ ਉਹਨਾਂ ਨੇ ਕਿਸਾਨਾਂ ਨੂੰ ਆਖਿਆ ਹੈ ਕਿ ਮੁੱਖ ਮੰਤਰੀ ਵੱਲੋਂ 7275 ਰੁਪਏ ਫੀ ਕੁਇੰਟਲ ’ਤੇ ਮੂੰਗੀ ਦੀ ਫਸਲ ਦੀ ਖਰੀਦ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਮੂੰਗੀ ਦੀ ਫਸਲ ਦੀ ਖਰੀਦ ਲਈ ਕਿਸਾਨਾਂ ਨੂੰ ਆੜ੍ਹਤੀਆਂ ਦੇ ਸਿਰ ਛੱਡ ਦਿੱਤਾ ਗਿਆ ਤੇ ਸਰਕਾਰ ਨੇ ਪ੍ਰਾਈਵੇਟ ਖਰੀਦਦਾਰਾਂ ਨੂੰ ਅਖਤਿਆਰ ਦੇ ਦਿੱਤੇ ਜਿਸ ਕਾਰਨ ਸਰਕਾਰ ਨੇ ਸਿਰਫ 2400 ਕੁਇੰਟਲ ਮੂੰਗੀ ਦੀ ਫਸਲ ਦੀ ਖਰੀਦ ਕੀਤੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨ ਆਪਣੀ ਜਿਣਸ 2000 ਰੁਪਏ ਕੁਇੰਟਲ ਤੋਂ ਘੱਟ ਮੁੱਲ ’ਤੇ ਵੇਚਣ ਲਈ ਮਜਬੂਰ ਹੋ ਗਏ ਹਨ। ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਮੂੰਗ ਦੀ ਫਸਲ ਐਮ ਐਸ ਪੀ ’ਤੇ ਖਰੀਦਣ ਦੇ ਸਰਕਾਰੀ ਦਾਅਵਿਆਂ ਦਾ ਮਖੌਲ ਉਡਾਇਆ ਤੇ ਕਿਹਾ ਕਿ ਰਾਜ ਸਰਕਾਰ 83 ਫੀਸਦੀ ਫਸਲ ਐਮ ਐਸ ਪੀ ਅਨੁਸਾਰ ਖਰੀਦਣ ਵਿਚ ਨਾਕਾਮ ਰਹੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਮੂੰਗ ਤੋਂ ਬਾਅਦ ਕਿਸਾਨ ਮੱਕੀ ਦੀ ਫਸਲ ਵੇਚਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਤੇ ਸਰਕਾਰ ਕਿਸਾਨਾਂ ਦੀ ਕੋਈ ਮਦਦ ਨਹੀਂ ਕਰ ਰਹੀ।
Get all latest content delivered to your email a few times a month.