ਤਾਜਾ ਖਬਰਾਂ
ਸ੍ਰੀ ਅਨੰਦਪੁਰ ਸਾਹਿਬ / ਸ਼੍ਰੀ ਕੀਰਤਪੁਰ ਸਾਹਿਬ 8 ਜਨਵਰੀ- ( ਚੋਵੇਸ਼ ਲਟਾਵਾ ) ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਪ੍ਰਸਿੱਧ ਛੇ ਰੋਜ਼ਾ ਕੌਮੀ ਤਿਹਾਰ ਹੋਲਾ ਮਹੱਲਾ ਜੋ ਕਿ ਇਤਿਹਾਸਿਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹਿਲਾ ਪੜਾਅ 27 28 ਫਰਵਰੀ ਇਕ ਮਾਰਚ ਤੱਕ ਤਿੰਨ ਰੋਜਾ ਮਨਾਇਆ ਜਾਵੇਗਾ ਅਤੇ ਦੋ ਮਾਰਚ ਤੋਂ ਚਾਰ ਮਾਰਚ ਤੱਕ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਜਿਸ ਵਿੱਚ ਚਾਰ ਮਾਰਚ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਮੁੱਚੇ ਤੌਰ ਤੇ ਚਰਨ ਗੰਗਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਹੱਲਾ ਕੱਢਿਆ ਜਾਵੇਗਾ। ਇਸ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਮੌਕੇ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ ਜਿਸ ਦੇ ਪ੍ਰਬੰਧਾਂ ਲਈ ਡਿਊਟੀਆਂ ਨਿਯੁਕਤ ਕਰਨ ਲਈ ਅੱਜ ਤਹਿਸੀਲ ਕੰਪਲੈਕਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਡੀਸੀ ਰੂਪਨਗਰ ਵਰਜੀਤ ਵਾਲੀਆਂ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਹੋਣ ਵਾਲੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੇ ਪ੍ਰਬੰਧਾਂ ਲਈ ਵੱਖ ਵੱਖ ਡਿਊਟੀਆਂ ਲਗਵਾਈਆਂ ਗਈਆਂ ਇਹ ਮੀਟਿੰਗ ਵਿੱਚ ਵੱਖ-ਵੱਖ ਅਧਿਕਾਰੀਆਂ ਨੇ ਆਪਣੀ ਡਿਊਟੀ ਪੂਰੇ ਪਬੰਧ ਹੋ ਕੇ ਨਿਭਾਉਣ ਦਾ ਵਿਸ਼ਵਾਸ ਦਵਾਇਆ ਇਸ ਮੌਕੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਫਸਰ ਮੌਜੂਦ ਸਨ
Get all latest content delivered to your email a few times a month.