ਤਾਜਾ ਖਬਰਾਂ
ਮਲੇਰਕੋਟਲਾ,30 ਜੂਨ(ਭੁਪਿੰਦਰ ਗਿੱਲ) - ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ਵ ਅਬਾਦੀ ਦਿਵਸ ਦੇ ਅਧੀਨ 27 ਜੂਨ ਤੋ 24 ਜੁਲਾਈ ਤੱਕ ਪੰਦਰ੍ਹਵਾੜਾ ਮਨਾਇਆ ਜਾ ਰਹੀ ਹੈ।ਇਸ ਦੇ ਅਧੀਨ 10 ਜੁਲਾਈ ਤੱਕ ਆਮ ਲੋਕਾਂ ਨੂੰ ਆਪਣੇ ਪਰਿਵਾਰ ਨੂੰ ਸੀਮਤ ਰੱਖਣ ਦੇ ਸਾਧਨਾ ਬਾਰੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਸਿਵਲ ਸਰਜਨ ਡਾ ਮੁਕੇਸ਼ ਚੰਦਰ ਨੇ ਦਿੱਤੀ। ਵੱਧ ਰਹੀ ਅਬਾਦੀ ਨੂੰ ਕਾਬੂ ਹੇਠ ਰੱਖਣ ਲਈ ਇਨ੍ਹਾਂ ਸਾਧਨਾਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਦੱਸਿਆ ਕਿ ਇਸ ਪੰਦਰ੍ਹਵਾੜਾ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ।ਪਹਿਲੇ ਭਾਗ ਵਿਚ 24 ਜੂਨ ਤੋ 10 ਜੁਲਾਈ ਤੱਕ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਪਰਿਵਾਰਾਂ ਨੂੰ ਸੀਮਤ ਰੱਖਣ ਲਈ ਕੱਚੇ ਅਤੇ ਪੱਕੇ ਸਾਧਨਾਂ ਪ੍ਰਤੀ ਜਾਗਰੂਕ ਕੀਤਾ ਜਾਂ ਰਿਹਾ ਹੈ ਅਤੇ ਦੂਜੇ ਪੜਾਅ ਵਿਚ ਸਿਹਤ ਵਿਭਾਗ ਵੱਲੋਂ ਕੈਪ ਲਗਾ ਕੇ ਲੋਕਾਂ ਨੂੰ ਫੈਮਲੀ ਪਲੈਨਿੰਗ ਦੇ ਸਾਧਨ ਮੁਹੱਈਆ ਕਰਵਾਏਗੀ ।।
ਉਨ੍ਹਾਂ ਦੱਸਿਆ ਕਿ 27 ਜੂਨ ਤੋ 24 ਜੁਲਾਈ ਤੱਕ ਚੱਲਣ ਵਾਲੇ ਪੰਦਰ੍ਹਵਾੜਾ ਅਧੀਨ ਵਿਆਹ ਦੀ ਸਹੀ ਉਮਰ, ਪੁਰਸ਼ ਵਿਅਕਤੀ ਫੈਮਲੀ ਪਲੈਨਿੰਗ ਦੇ ਤਰੀਕੇ, ਅਪਣਾਉਣ ਸਬੰਧੀ ਯੋਗਦਾਨ ਪਾਉਣਾ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।ਡਿਲਵਰੀ ਹੋਣ ਤੋ ਬਾਅਦ ਅਤੇ ਅਬਾਰਸਨ ਤੋ ਬਾਅਦ ਫੈਮਲੀ ਪਲੈਨਿੰਗ ਦੇ ਕਿਹੜੇ ਸਾਧਨ ਵਰਤੇ ਜਾ ਰਹੇ ਹਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਤੋ ਇਲਾਵਾ ਪਰਿਵਾਰ ਪੂਰਾ ਹੋਣ ਤੇ ਪੱਕੇ ਸਾਧਨਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਬਿੰਦੂ ਨਲਵਾ ਨੇ ਦੱਸਿਆ ਕਿ ਇਸ ਵਾਰ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਸਲੋਗਨ, ਪਰਿਵਾਰ ਨਿਯੋਜਨ ਦਾ ਅਪਣਾਓ ਉਪਾਏ, ਲਿਖੋ ਤਰੱਕੀ ਦਾ ਨਵਾਂ ਅਧਿਆਇ , ਤਹਿਤ ਸਫਲਤਾ ਪੂਰਵਕ ਨੇਪਰੇ ਚੜ੍ਹਾਇਆ ਜਾਵੇਗਾ
Get all latest content delivered to your email a few times a month.