ਤਾਜਾ ਖਬਰਾਂ
ਮਾਲੇਰਕੋਟਲਾ, 30 ਅਪ੍ਰੈਲ (ਭੁਪਿੰਦਰ ਗਿੱਲ ) ਆਮ ਆਦਮੀ ਪਾਰਟੀ ਦੀ ਸਰਕਾਰ ਰਿਆਸਤੀ ਸ਼ਹਿਰ ਮਾਲੇਰਕੋਟਲਾ ਦੇ ਬਹੁਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।ਮੁਢਲੇ ਰੂਪ ‘ਚ ਜਿਥੇ ਸਿਹਤ ਅਤੇ ਸਿੱਖਿਆ ‘ਚ ਸੁਧਾਰ ਕੀਤਾ ਜਾਵੇਗਾ ਉਥੇ ਸ਼ਹਿਰ ਦੀਆਂ ਸਮੁੱਚੀਆਂ ਸੜਕਾਂ ਨੂੰ ਨਵੀਂ ਦਿੱਖ ਪ੍ਰਦਾਨ ਕਰਦੇ ਹੋਏ ਸ਼ਾਨਦਾਰ ਤੇ ਮਜ਼ਬੂਤ ਬਣਾਇਆ ਜਾਵੇਗਾ।ਇਹ ਪ੍ਰਗਟਾਵਾ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ.ਜਮੀਲ-ਉਰ-ਰਹਿਮਾਨ ਨੇ ਅੱਜ ਸ਼ਹਿਰ ਦੇ ਵਾਰਡ ਨੰਬਰ 5, 6 ਅਤੇ 30 ਵਿਖੇ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਉਪਰੰਤ ਇਲਾਕਾ ਵਾਸੀਆਂ ਦੇ ਜੁੜੇ ਇੱਕਠਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਵਿਧਾਇਕ ਡਾ.ਜਮੀਲ ਨੇ ਅੱਜ ਵਾਰਡ ਨੰਬਰ 30 ‘ਚ ਪਾਰਕ ਨੇੜੇ ਜਿਥੇ 15 ਲੱਖ 95 ਹਜ਼ਾਰ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਉਥੇ ਕਿਲ੍ਹਾ ਰਹਿਮਤਗੜ ਦੇ ਵਾਰਡ ਨੰਬਰ 6 ‘ਚ ਪਾਣੀ ਵਾਲੀ ਟੈਂਕੀ ਨੇੜੇ 24 ਲੱਖ 80 ਹਜ਼ਾਰ ਦੇ ਅਤੇ ਵਾਰਡ ਨੰਬਰ 5 ਅਧੀਨ ਪੈਂਦੇ ਮਿਲਖ ਵਾਲਾ ਖੂਹ ਮੰਡਿਆਲਾ ਰੋਡ ਵਿਖੇ 23 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ।ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਡਾ.ਜਮੀਲ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਬਿਨ੍ਹਾਂ ਕਿਸੇ ਪੱਖਪਾਤ ਤੋਂ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ।ਉਨ੍ਹਾਂ ਆਪਣੀ ਸਰਕਾਰ ਰਾਹੀਂ ਹਲਕੇ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਇੱਕ ਕਰ ਦੇਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਚੋਣਾਂ ‘ਚ ਸੁਨਾਮੀ ਲਿਆ ਕੇ ਵਿਰੋਧੀਆਂ ਨੂੰ ਘਰ ਬੈਠਣ ਲਈ ਮਜ਼ਬੂਰ ਕੀਤਾ ਹੈ, ਇਸ ਲਈ ਅਕਾਲੀ ਤੇ ਕਾਂਗਰਸੀ ਹੁਣ ਸੱਤਾ ਪ੍ਰਾਪਤੀ ਦੇ ਸੁਪਨੇ ਦੇਖਣੇ ਬੰਦ ਕਰ ਦੇਣ।ਇਸ ਮੌਕੇ ਡਾ.ਜਮੀਲ ਦੇ ਨਾਲ ਸਾਬਕਾ ਕੌਂਸਲ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਈਲ, ਇਕਬਾਲ ਫੌਜੀ, ਵਿਧਾਇਕ ਦੇ ਭਰਾ ਅਬਦੁੱਲ ਲਤੀਫ਼ ਪੱਪੂ, ਪ੍ਰਧਾਨ ਅਬਦੁੱਲ ਸ਼ਕੂਰ ਕਿਲਾ, ਕੌਂਸਲਰ ਮੁਹੰਮਦ ਨਜ਼ੀਰ, ਭੋਲਾ ਕੌਂਸਲਰ, ਸਾਬਰ ਅਲੀ ਰਤਨ, ਚੌਧਰੀ ਮੁਹੰਮਦ ਬਸ਼ੀਰ, ਕੌਂਸਲਰ ਅਜੈ ਕੁਮਾਰ ਅਜੁ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਵੀ ਹਾਜ਼ਰ ਸਨ।ਕੈਪਸ਼ਨ : ਮਾਲੇਰਕੋਟਲਾ, ਸ਼ਹਿਰ ਅੰਦਰ ਵਿਕਾਸ ਕਾਰਜ ਸ਼ੁਰੂ ਕਰਵਾਉਂਦੇ ਹੋਏ ਹਲਕਾ ਵਿਧਾਇਕ ਡਾ.ਜਮੀਲ ਉਰ ਰਹਿਮਾਨ ਅਤੇ ਹੋਰ ਆਗੂ।
Get all latest content delivered to your email a few times a month.