ਤਾਜਾ ਖਬਰਾਂ
ਪਟਿਆਲਾ 30 ਅਪ੍ਰੈਲ,ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ ਐਮ ਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਦੇ ਆਦੇਸਾਂ ਤੇ ਪੰਜਾਬ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਬਹੁਤ ਚੰਗੇ ਨਤੀਜੇ ਆ ਰਹੇ ਹਨ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ 29 ਅਪ੍ਰੈਲ ਨੂੰ ਇੰਫੋਰਸਮੈਂਟ ਦੀ ਇਕ ਟੀਮ ਨੇ ਬਲਬੇੜਾ ਸਬ ਡਿਵੀਜ਼ਨ ਅਧੀਨ ਪੈਂਦੇ ਰੰਧਾਵਾ ਗ੍ਰਿਡ ਦੇ ਨੇੜੇ ਚੈਕਿੰਗ ਦੌਰਾਨ ਸ਼੍ਰੀ ਮਹਿਗਾ ਸਿੰਘ ਪੁੱਤਰ ਸ਼੍ਰੀ ਗੁਰਚਰਨ ਸਿੰਘ ਪਿੰਡ ਧਨੋਰੀ ਨੂੰ ਮੌਕੇ ਤੇ ਆਪਣੀ ਜਮੀਨ ਵਿੱਚ ਆਪਣੇ ਹੀ ਪੱਧਰ ਤੇ ਟ੍ਰਾਂਸਫਾਰਮਰ ਲਗਾ ਕੇ ਨਜਾਇਜ 30 BHP ਦੀ ਟਿਊਬਵੈੱਲ ਮੋਟਰ ਚਲਾ ਰਿਹਾ ਸੀ,ਜਿਸ ਨੂੰ ਮੌਕੇ ਤੇ ਕਾਬੂ ਕੀਤਾ ਗਿਆ।ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਜਮੀਨ ਦਾ ਕਾਸ਼ਤਕਾਰ ਸ਼੍ਰੀ ਸਵਰਨ ਸਿੰਘ ਹੈ ਜਿਸ ਦੀ ਮੌਜੂਦਗੀ ਵਿੱਚ ਚਲਦੇ ਨਜਾਇਜ ਟ੍ਰਾਂਸਫਾਰਮਰ ਅਤੇ ਸਮਾਂਨ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਸਬੰਧਤ ਐਂਟੀ ਪਾਵਰ ਥੇਫਟ ਥਾਣਾ,ਪਟਿਆਲਾ ਨੂੰ ਕਾਰਵਾਈ ਕਰਨ ਲਈ ਸੂਚਿਤ ਕੀਤਾ ਗਿਆ।ਖਪਤਕਾਰ ਨੂੰ ਬਿਜਲੀ ਐਕਟ ਦੇ ਅਧੀਨ ਬਿਜਲੀ ਚੋਰੀ ਦਾ 4.38 ਲਖ ਰੂਪਏ ਜੁਰਮਾਨਾ ਕੀਤਾ ਗਿਆ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਬੰਧਕਾਂ ਵੱਲੋਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਦੇ ਹੋਏ ਕਸੂਰਵਾਰ ਖਪਤਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜਿੰਮੇਵਾਰ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ਾਂ ਦਿਤੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੇ ਬਿਜਲੀ ਚੋਰੀ ਕੈਸਾ ਵਿੱਚ ਸਨ
Get all latest content delivered to your email a few times a month.