IMG-LOGO
ਹੋਮ ਪੰਜਾਬ: ਬ੍ਰੈਸਟ ਕੈਂਸਰ ਦੀ ਜਲਦੀ ਪਛਾਣ ਲਈ ਪੰਜਾਬ ਦੇ ਸਿਹਤ ਵਿਭਾਗ...

ਬ੍ਰੈਸਟ ਕੈਂਸਰ ਦੀ ਜਲਦੀ ਪਛਾਣ ਲਈ ਪੰਜਾਬ ਦੇ ਸਿਹਤ ਵਿਭਾਗ ਨੇ ਸਮਝੌਤੇ ‘ਤੇ ਕੀਤੇ ਹਸਤਾਖਰ

Admin User - Mar 31, 2022 10:23 PM
IMG

ਚੰਡੀਗੜ: 31 ਮਾਰਚ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ, ਰੋਸੇ ਪ੍ਰੋਡਕਟਸ ਇੰਡੀਆ ਅਤੇ ਨਿਰਮਈ ਹੈਲਥ ਐਨਾਲਿਟਿਕਸ ਨੇ ਪੰਜਾਬ ਰਾਜ ਵਿੱਚ ਛਾਤੀ ਦੇ ਕੈਂਸਰ ਦੀ ਸਕ੍ਰੀਨਿੰਗ ਅਤੇ ਇਲਾਜ ਵਿੱਚ ਤੇਜੀ ਲਿਆਉਣ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਹਨ। “ਪੰਜਾਬ ਬ੍ਰੈਸਟ ਕੈਂਸਰ ਏਆਈ-ਡਿਜੀਟਲ ਪ੍ਰੋਜੈਕਟ” ਨਾਮ ਦੀ ਦੀ ਇਸ ਭਾਈਵਾਲੀ, ਜਿਸਨੂੰ ‘ਪਿੰਕ ਪ੍ਰੋਜੈਕਟ’ ਵੀ ਕਿਹਾ ਜਾਂਦਾ ਹੈ, ਤਕਨਾਲੋਜੀ ਸਮਰਥਿਤ ਡਿਜੀਟਲ ਲਾਈਵ ਮਰੀਜ ਟਰੈਕਿੰਗ ਸਹਾਇਤਾ ਦੁਆਰਾ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਸਮੇਂ ਸਿਰ ਪਛਾਣ, ਇਲਾਜ ਦੀ ਸੁਰੂਆਤ, ਅਤੇ ਮਜਬੂਤ ਰੈਫਰਲ ਮਾਰਗਾਂ ਨੂੰ ਯਕੀਨੀ ਬਣਾਉਣ ਦੇ ਯਤਨਾਂ ‘ਤੇ ਧਿਆਨ ਕੇਂਦਰਿਤ ਕਰੇਗੀ।


ਵਿਭਾਗ ਦੀ ਇਸ ਨਵੀਂ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਇਹ ਨਵੀਂ ਜਨਤਕ-ਨਿੱਜੀ ਭਾਈਵਾਲੀ ਕੈਂਸਰ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਬਿਮਾਰੀਆਂ ਦੇ ਬੋਝ ਨੂੰ ਘਟਾਉਣ ਦੀ ਸੰਭਾਵਨਾ ਨੂੰ ਅਸਲ ਹੁਲਾਰਾ ਦਿੰਦੀ ਹੈ।


ਉਨਾਂ ਅੱਗੇ ਦੱਸਿਆ ਕਿ ਇੱਕ ਸਾਲ ਦੇ ਅਰਸੇ ਵਿੱਚ ਕੁੱਲ 15,000 ਸੱਕੀ ਔਰਤਾਂ ਦੀ ਸਕਰੀਨਿੰਗ ਕਰਨ ਦਾ ਟੀਚਾ ਹੈ ਅਤੇ ਪੰਜਾਬ ਸਿਹਤ ਵਿਭਾਗ ਸਕਰੀਨਿੰਗ ਲਈ ਲੋਕਾਂ ਦੀ ਲਾਮਬੰਦੀ ਨੂੰ ਯਕੀਨੀ ਬਣਾਏਗਾ।


ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਮਦਦ ਨਾਲ ਪ੍ਰਾਪਤ ਕੀਤਾ ਗਿਆ ਵਿਗਿਆਨਕ ਡੇਟਾ ਛਾਤੀ ਦੇ ਕੈਂਸਰ ਦੇ ਮਾਮਲਿਆਂ ਦੇ ਫੈਲਣ ਦੀ ਨੀਤੀ ਸਬੰਧੀ ਯੋਜਨਾਬੰਦੀ ਅਤੇ ਮੈਪਿੰਗ ਵਿੱਚ ਹੋਰ ਸਹਾਇਤਾ ਕਰੇਗਾ। ਇਸ ਪ੍ਰੋਜੈਕਟ ਰਾਹੀਂ ਬਿਮਾਰੀ ਉੱਤੇ ਆਉਣ ਵਾਲੇ ਖਰਚੇ ਨੂੰ ਘਟਾਇਆ ਜਾ ਸਕੇਗਾ ਕਿਉਂਕਿ ਕੈਂਸਰ ਦੇ ਜਲਦੀ ਪਤਾ ਲਗਾਉਣ ਨਾਲ ਬਾਅਦ ਦੇ ਪੜਾਵਾਂ ਵਿੱਚ ਨਿਦਾਨ ਕੀਤੇ ਗਏ ਮਰੀਜਾਂ ਦੇ ਮੁਕਾਬਲੇ ਇਲਾਜ ਦੀ ਲਾਗਤ ਘੱਟ ਹੋਵੇਗੀ।


ਇਸ ਨਵੇਂ ਡਿਟੈਕਸਨ ਟੈਸਟ ਦੇ ਮੁੱਖ ਲਾਭਾਂ ਦੀ ਰੂਪਰੇਖਾ ਦੱਸਦੇ ਹੋਏ ਡਾ.ਵਿਜੇ ਸਿੰਗਲਾ ਨੇ ਦੱਸਿਆ ਕਿ ਇਹ ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਲਈ ਇੱਕ ਨਵੀਂ ਤਕਨੀਕ ਹੈ, ਜਿਸਨੂੰ ਥਰਮਲਾਈਟਿਕਸ ਕਿਹਾ ਜਾਂਦਾ ਹੈ, ਜਿਸ ਵਿੱਚ ਭਰੋਸੇਯੋਗ, ਛੇਤੀ ਅਤੇ ਸਹੀ ਛਾਤੀ ਦੇ ਕੈਂਸਰ ਦੀ ਜਾਂਚ ਲਈ ਏ.ਆਈ.-ਅਧਾਰਿਤ ਵਿਸਲੇਸਣ ਹੱਲ ਨਾਲ ਇੱਕ ਥਰਮਲ ਸੈਂਸਿੰਗ ਯੰਤਰ ਹੈ। ਨਿਰਮਈ ਦੁਆਰਾ ਵਿਕਸਿਤ ਕੀਤੀ ਗਈ ਇਸ ਨਵੀਨ ਵਿਧੀ ਨੂੰ 10 ਯੂ.ਐੱਸ. ਦੇ ਪੇਟੈਂਟ ਦਿੱਤੇ ਹਨ ਅਤੇ ਇਹ ਟੈਸਟ ਮਰੀਜ ਲਈ ਪੂਰੀ ਤਰਾਂ ਸੁਰੱਖਿਅਤ ਹੈ।


 ਮਿਸਨ ਡਾਇਰੈਕਟਰ ਐਨ.ਐਚ.ਐਮ ਪੰਜਾਬ ਕਮ ਸਕੱਤਰ ਸਿਹਤ ਸ਼੍ਰੀ ਕੁਮਾਰ ਰਾਹੁਲ ਨੇ ਕਿਹਾ ਕਿ “ਅਸੀਂ ਇਸ ਸਾਂਝੇਦਾਰੀ ਲਈ ਬਹੁਤ ਉਤਸਾਹਿਤ ਹਾਂ, ਜੋ  (ਕੈਂਸਰ, ਡਾਇਬੀਟੀਜ, ਕਾਰਡੀਓਵੈਸਕੁਲਰ ਬਿਮਾਰੀਆਂ ਅਤੇ ਸਟ੍ਰੋਕ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸਟਰੀ ਪ੍ਰੋਗਰਾਮ) ਪ੍ਰੋਗਰਾਮ ਅਧੀਨ ਰਾਸ਼ਟਰੀ ਸਿਹਤ ਮਿਸ਼ਨ ਵਿੱਚ ਪਹਿਲਾਂ ਹੀ ਚੱਲ ਰਹੇ ਯਤਨਾਂ ਨੂੰ ਮਜਬੂਤ ਕਰੇਗੀ। 


ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਵੀ. ਸਿੰਪਸਨ ਇਮੈਨੁਅਲ, ਰੋਸੇ ਇੰਡੀਆ ਨੇ ਕਿਹਾ ਕਿ ਰੋਸ਼ੇ ਵਿਖੇ, ਅਸੀਂ ਬਿਹਤਰ, ਮਰੀਜਾਂ ਦੇ ਤੇਜ਼ ਨਤੀਜੇ ਪ੍ਰਦਾਨ ਕਰਨ ਦੇ ਆਪਣੇ ਮਿਸਨ ਨਾਲ ਮਜਬੂਤ ਖੜੇ ਹਾਂ ਅਤੇ ਸਿਹਤ ਸੰਭਾਲ ਨੂੰ ਉਹਨਾਂ ਲਈ ਪਹੁੰਚਯੋਗ ਬਣਾਉਣ ਲਈ ਲਗਾਤਾਰ ਕੋਸਿਸ ਕਰਦੇ ਹਾਂ ਜਿਨਾਂ ਨੂੰ ਇਸਦੀ ਲੋੜ ਹੈ। ਛਾਤੀ ਦੇ ਕੈਂਸਰ ਦੀ ਸੁਰੂਆਤੀ ਜਾਂਚ ਮੌਤ ਦਰ ਨੂੰ ਘਟਾਉਣ ਅਤੇ ਇਲਾਜ ਦੇ ਢੁਕਵੇਂ ਰਸਤੇ ਪ੍ਰਦਾਨ ਕਰਨ ਲਈ ਬਹੁਤ ਮਹੱਤਵਪੂਰਨ ਹੈ। ਪੰਜਾਬ ਦੇ ਸਿਹਤ ਵਿਭਾਗ ਅਤੇ ਨਿਰਮਈ ਨਾਲ ਭਾਈਵਾਲੀ ਕੈਂਸਰ ਦੇ ਖੇਤਰ ਦੇ ਅੰਦਰ ਇੱਕ ਬਹੁ-ਅਨੁਸਾਸਨੀ ਪਹੁੰਚ ਅਪਣਾਏਗੀ, ਜਿਸ ਨਾਲ ਨਾ ਸਿਰਫ ਛਾਤੀ ਦੇ ਕੈਂਸਰ ਦੇ ਇਲਾਜ ਨੂੰ ਬਹੁਤ ਪ੍ਰਭਾਵਸਾਲੀ ਬਣਾਇਆ ਜਾ ਸਕੇਗਾ, ਸਗੋਂ ਕੈਂਸਰ ਦੇ ਇਲਾਜ ਲਈ ਠੋਸ ਡਾਕਟਰੀ ਹੱਲ ਵੀ ਮਿਲ ਸਕਣਗੇ।

ਰੋਸ ਇੰਡੀਆ ਲਿਮਟਿਡ, ਰਾਜ-ਵਿਆਪੀ ਛਾਤੀ ਦੇ ਕੈਂਸਰ ਪ੍ਰੋਜੈਕਟ ਯੋਜਨਾ ਦੀ ਯੋਜਨਾਬੰਦੀ, ਲਾਗੂਕਰਨ ਅਤੇ ਨਿਗਰਾਨੀ ਲਈ ਇੱਕ ਤਕਨੀਕੀ ਭਾਈਵਾਲ ਵਜੋਂ ਕੰਮ ਕਰੇਗੀ, ਜਿਸ ਨਾਲ ਡਿਜੀਟਾਈਜੇਸਨ ਰਾਹੀਂ ਰੈਫਰਲ ਮਾਰਗ ਨੂੰ ਮਜਬੂਤ ਕੀਤਾ ਜਾਵੇਗਾ। ਡਿਜੀਟਲ ਪ੍ਰਣਾਲੀ ਰਾਹੀਂ ਅੰਕੜਿਆਂ ਨੂੰ ਹਾਸਲ ਕਰਨ ਅਤੇ ਸਰਕਾਰੀ ਅਧਿਕਾਰੀਆਂ ਲਈ ਐਮ.ਆਈ.ਐਸ. ਰਿਪੋਰਟਾਂ ਤਿਆਰ ਕਰਨ ਲਈ ਅਤੇ ਸਕ੍ਰੀਨ ਕੀਤੇ ਮਰੀਜਾਂ ਦੀ ਜੀ.ਆਈ.ਐਸ ਮੈਪਿੰਗ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ।



 ਨਿਰਮਈ ਦੇ ਸੰਸਥਾਪਕ ਅਤੇ ਸੀਈਓ ਡਾ: ਗੀਤਾ ਮੰਜੂਨਾਥ ਨੇ ਐਮ.ਓ.ਯੂ. ਦਸਤਖਤ ਸਮਾਗਮ ਵਿੱਚ ਬੋਲਦਿਆਂ ਕਿਹਾ, ‘ਛਾਤੀ ਦਾ ਕੈਂਸਰ ਸਭ ਤੋਂ ਗੰਭੀਰ ਕੈਂਸਰ ਹੈ, ਜਿਸ ਦੇ ਨਤੀਜੇ ਵਜੋਂ ਹਰ ਸਾਲ 90,000 ਤੋਂ ਵੱਧ ਭਾਰਤੀ ਔਰਤਾਂ ਦੀ ਮੌਤ ਹੋ ਜਾਂਦੀ ਹੈ। ਨਿਰਮਾਈ ਥਰਮਲਟਿਕਸ ਇੱਕ ਪੋਰਟੇਬਲ, ਸਹੀ ਅਤੇ ਸਵੈਚਾਲਤ ਟੈਸਟ ਹੈ ਜੋ ਕਿ ਇੱਕ ਪਿੰਡ ਦੇ ਸਿਹਤ ਕਰਮਚਾਰੀ ਦੁਆਰਾ ਛਾਤੀ ਦੇ ਕੈਂਸਰ ਦੀਆਂ ਸੱਕੀ ਔਰਤਾਂ ਦੀ ਪਛਾਣ ਕਰਨ ਲਈ ਕੀਤਾ ਜਾ ਸਕਦਾ ਹੈ। ਅਸੀਂ ਇਸ ਨੂੰ ਪੰਜਾਬ ਦੇ ਹਰ ਜਿਲੇ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਅਤੇ ਰੋਸ ਇੰਡੀਆ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ ਹਾਂ। ਅਸੀਂ ਹਜਾਰਾਂ ਜਾਨਾਂ ਬਚਾਉਣ ਲਈ ਸਾਰੇ ਰਾਜਾਂ ਵਿੱਚ ਇਸ ਨੂੰ ਲਾਹੂ ਕਰਨ ਦੀ ਉਮੀਦ ਕਰਦੇ ਹਾਂ।‘ ਉਨਾਂ ਅੱਗੇ ਦੱਸਿਆ ਕਿ ਨਿਰਮਈ ਸਾਫਟਵੇਅਰ ਦੀ ਕੋਰ ਤਕਨੀਕ ਨੂੰ ਛਾਤੀ ਦੇ ਕੈਂਸਰ ਦੀ  ਭਰੋਸੇਯੋਗ ਅਤੇ ਸਹੀ ਜਾਂਚ ਲਈ ਪੇਟੈਂਟ ਮਸੀਨ ਲਰਨਿੰਗ ਐਲਗੋਰਿਦਮ ਦੀ ਵਰਤੋਂ ਕਰਕੇ ਵਿਕਸਤ ਕੀਤਾ ਗਿਆ ਹੈ, ਜੋ ਪੂਰੀ ਤਰਾਂ ਸੁਰੱਖਿਅਤ ਹਨ ਅਤੇ ਮਰੀਜ ਦੀ ਗੋਪਨੀਯਤਾ ਦਾ ਸਨਮਾਨ ਕਰਦੇ ਹਨ।


ਇਹ ਭਾਈਵਾਲੀ ਰਾਜ ਨੂੰ ਕੈਂਸਰ ਦੀ ਬਿਮਾਰੀ ਬਾਰੇ ਖੋਜ, ਇਸਦੇ ਲੱਛਣਾਂ , ਕਲੀਨਿਕਲ ਵਿਸੇਸਤਾਵਾਂ, ਨਿਦਾਨ ਅਤੇ ਇਲਾਜ ਦੇ ਮਾਰਗਾਂ ‘ਤੇ ਡਾਕਟਰਾਂ ਅਤੇ ਹੋਰ ਸਿਹਤ ਸੰਭਾਲ ਪੇਸੇਵਰਾਂ ਲਈ ਸਮਰੱਥਾ ਨਿਰਮਾਣ ਸੈਸਨ ਵੀ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ, ਪੰਜਾਬ ਸਰਕਾਰ ਸਕ੍ਰੀਨਿੰਗ ਲਈ ਆਬਾਦੀ ਦੀ ਲਾਮਬੰਦੀ ਨੂੰ ਯਕੀਨੀ ਬਣਾਏਗੀ ਜਿਸ ਨੂੰ ਨਿਰਮਈ ਹੈਲਥ ਐਨਾਲਿਟਿਕਸ ਅਤੇ ਰੋਸੇ ਫਾਰਮਾ ਇੰਡੀਆ ਦੁਆਰਾ ਸਹਿਯੋਗ ਦਿੱਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.