IMG-LOGO
ਹੋਮ ਪੰਜਾਬ: ਪਹਿਲੀ ਪਰਵਾਜ' ਪੁਸ਼ਤਕ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਰਿਲੀਜ

ਪਹਿਲੀ ਪਰਵਾਜ' ਪੁਸ਼ਤਕ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਰਿਲੀਜ

Admin User - Jun 30, 2020 09:43 PM
IMG

ਰਾਏਕੋਟ, 30 ਜੂਨ  ਗੁਰਭਿੰਦਰ ਗੁਰੀ: ਉੱਭਰ ਰਹੀ ਲੇਖਿਕਾ ਬਲਵੀਰ ਕੌਰ ਰਾਮਗੜ੍ਹ ਸਿਵੀਆਂ ਦੀ ਪਹਿਲੀ ਪੁਸ਼ਤਕ 'ਪਹਿਲੀ ਪਰਵਾਜ' ਨੂੰ ਪੰਜਾਬ ਪਬਲਿਕ  ਸਰਵਿਸ ਕਮਿਸ਼ਨ ਦੇ ਮੈਂਬਰ ਅਤੇ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਨੰਬਰਦਾਰ ਸੁਰਿੰਦਰਪਾਲ ਸਿੰਘ ਦੇ ਗ੍ਰਹਿ ਪਿੰਡ ਰਾਮਗੜ੍ਹ ਸਿਵੀਆਂ ਵਿਖੇ ਜਾਰੀ ਕੀਤਾ ਗਿਆ।
         ਇਸ ਮੌਕੇ ਬਿਕਰਮਜੀਤ ਸਿੰਘ ਖਾਲਸਾ ਨੇ ਲੇਖਿਕਾ ਬਲਵੀਰ ਕੌਰ ਰਾਮਗੜ੍ਹ ਸਿਵੀਆਂ ਉਨ੍ਹਾਂ ਦੀ ਪਲੇਠੀ ਪੁਸ਼ਤਕ ਪਹਿਲੀ ਪਰਵਾਜ ਲਈ ਮੁਬਾਰਕਵਾਦ ਦਿੰਦਿਆ ਕਿਹਾ ਕਿ ਪੰਜਾਬੀ ਭਾਸ਼ਾ ਦੇ ਮਿਆਰ ਨੂੰ ਉੱਚਾ ਚੁੱਕਣ 'ਚ ਕਿਤਾਬਾਂ ਅਹਿਮ ਰੋਲ ਅਦਾ ਕਰਦੀਆਂ ਹਨ, ਕਿਤਾਬਾਂ ਪੜ੍ਹਨ ਨਾਲ ਇਨਸਾਨ ਨੂੰ ਅਣਮੁੱਲੀ ਜਾਣਕਾਰੀ ਮਿਲਦੀ ਹੈ। ਕਿਤਾਬਾਂ ਸਮਾਜ ਨੂੰ ਸੁਧਾਰਨ 'ਚ ਵੀ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਇਨਸਾਨ ਨੂੰ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ।
        ਇਸ ਮੌਕੇ ਜਗਪਾਲ ਸਿੰਘ ਸਿਵੀਆਂ, ਸਾਬਕਾ ਸਰਪੰਚ ਮਲਕੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਗੋਪੀ, ਸੈਕਟਰੀ ਬਹਾਦਰ ਸਿੰਘ, ਪੰਚ ਮੇਜਰ ਸਿੰਘ, ਪੰਚ ਕੁਲਦੀਪ ਕੌਰ, ਗੁਰਚਰਨ ਸਿੰਘ, ਕਾਕਾ ਸਿੰਘ ਸਿਵੀਆਂ, ਇੰਦਰਜੀਤ ਸਿੰਘ, ਚਰਨ ਸਿੰਘ ਆਦਿ ਹਾਜ਼ਰ ਸਨ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.