ਤਾਜਾ ਖਬਰਾਂ
ਚੰਡੀਗੜ੍ਹ 30 ਸਤੰਬਰ :- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿਲੀ ਤੋਂ ਚੰਡੀਗੜ੍ਹ ਏਅਰਪੋਰਟ ਤੇ ਪਹੁੰਚ ਗਏ। ਕੈਪਟਨ ਨੇ ਮੁੜ ਕਿਹਾ ਕਿ ਉਹ ਕਾਂਗਰਸ ਚ ਨਹੀਂ ਰਹਿਣਗੇ ਅਤੇ ਭਾਜਪਾ ਚ ਵੀ ਸ਼ਾਮਲ ਨਹੀਂ ਹੋਣਗੇ। ਕੈਪਟਨ ਨੇ ਕਿਹਾ ਕਿ ਅੱਜ ਜੋ ਹਾਲਾਤ ਸਿੱਧੂ ਨੇ ਬਣਾਏ ਹੋਏ ਹਨ ਉਨ੍ਹਾਂ ਨੇ ਕਦੀ ਨਹੀਂ ਦੇਖੇ ਹਨ। ਉਨ੍ਹਾਂ ਕਿਹਾ ਕਿ ਜੋ ਫ਼ੈਸਲੇ ਮੁੱਖ ਮੰਤਰੀ ਨੇ ਲੈਣੇ ਹੁੰਦੇ ਹਨ ਉਸ ਚ ਕਾਂਗਰਸ ਦੇ ਪ੍ਰਧਾਨ ਦਾ ਦਖ਼ਲ ਦੇਣ ਦਾ ਕੋਈ ਹੱਕ ਨਹੀਂ ਹੁੰਦਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਚ ਪਾਕਿਸਤਾਨ ਤਰਫੋਂ ਆ ਰਹੇ ਡਰੋਨ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਦੇ ਲਈ ਭਾਜਪਾ ਦੇ ਉੱਚ ਆਗੂਆਂ ਨਾਲ ਗੱਲਬਾਤ ਕੀਤੀ ਹੈ।
Get all latest content delivered to your email a few times a month.