IMG-LOGO
ਹੋਮ ਪੰਜਾਬ: ਮੋਗਾ 'ਚ ਸਟੇਜ ਤੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਲਾਭਪਾਤਰੀਆਂ ਨੇ...

ਮੋਗਾ 'ਚ ਸਟੇਜ ਤੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਲਾਭਪਾਤਰੀਆਂ ਨੇ ਸਾਂਝੀ ਕੀਤੀ ਆਪਣੀ ਹੱਡਬੀਤੀ, ਵਿੱਤੀ ਸਹਾਇਤਾ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ

Admin User - Nov 26, 2026 08:47 PM
IMG

ਚੰਡੀਗੜ੍ਹ / ਮੋਗਾ; 26 ਨਵੰਬਰ-

ਮੋਗਾ ਵਿਖੇ ‘ਖ਼ੁਸ਼ਹਾਲ ਪੰਜਾਬ’ ਮਹਾਂ ਰੈਲੀ ਦੌਰਾਨ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਪ੍ਰਭਾਵ ਉਸ ਸਮੇਂ ਸਾਕਾਰ ਹੁੰਦਾ ਦਿਖਾਈ ਦਿੱਤਾ, ਜਦੋਂ ਮਹਿਲਾ ਲਾਭਪਾਤਰੀਆਂ ਨੇ ਸਟੇਜ 'ਤੇ ਆ ਕੇ ਦੱਸਿਆ ਕਿ ਕਿਵੇਂ ਇਸ ਮਹੀਨਾਵਾਰ ਵਿੱਤੀ ਸਹਾਇਤਾ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਲਾਭਪਾਤਰੀਆਂ ਨੇ ਘਰੇਲੂ ਲੋੜਾਂ, ਬੱਚਿਆਂ ਦੀ ਪੜ੍ਹਾਈ, ਦਵਾਈਆਂ ਅਤੇ ਹੋਰ ਜ਼ਰੂਰੀ ਖ਼ਰਚਿਆਂ ਲਈ ਇਸ ਰਾਸ਼ੀ ਦੀ ਵਰਤੋਂ ਕਰਨ ਬਾਰੇ ਗੱਲ ਕੀਤੀ ਅਤੇ ਇਸ ਯੋਜਨਾ ਨੂੰ ਸ਼ੁਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਕਿਵੇਂ ਸਿੱਧੀ ਵਿੱਤੀ ਸਹਾਇਤਾ ਔਰਤਾਂ ਨੂੰ ਵਧੇਰੇ ਆਜ਼ਾਦੀ ਅਤੇ ਸਵੈ-ਮਾਣ ਨਾਲ ਰੋਜ਼ਾਨਾ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰ ਰਹੀ ਹੈ।

ਆਪਣਾ ਤਜਰਬਾ ਸਾਂਝਾ ਕਰਦਿਆਂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਲਾਭਪਾਤਰੀ ਪਰਮਜੀਤ ਕੌਰ ਨੇ ਕਿਹਾ, “ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਹਿ ਦਿਲੋਂ ਧੰਨਵਾਦੀ ਹਾਂ। ਮੈਨੂੰ ਹਰ ਮਹੀਨੇ ਪੈਸੇ ਮਿਲਦੇ ਹਨ ਅਤੇ ਮੈਂ ਇਨ੍ਹਾਂ ਵਿੱਚੋਂ ਕੁੱਝ ਪੈਸੇ ਘਰੇਲੂ ਖ਼ਰਚਿਆਂ ਲਈ ਵਰਤਦੀ ਹਾਂ। ਮੇਰੀ ਇੱਕ ਪੋਤੀ ਹੈ, ਜਿਸ ਦੀ ਮਾਂ ਦਾ ਦੇਹਾਂਤ ਹੋ ਚੁੱਕਾ ਹੈ। ਮੇਰੇ ਪਰਿਵਾਰ ਦੇ ਹੋਰ ਮੈਂਬਰ ਵੀ ਅਕਾਲ ਚਲਾਣਾ ਕਰ ਗਏ ਹਨ। ਮੈਂ ਇਸ ਪੈਸੇ ਦੀ ਵਰਤੋਂ ਉਸ ਦੀ ਪੜ੍ਹਾਈ ਦਾ ਧਿਆਨ ਰੱਖਣ ਅਤੇ ਉਸ ਲਈ ਕੱਪੜੇ ਖਰੀਦਣ ਵਾਸਤੇ ਕਰਦੀ ਹਾਂ। ਇਹ ਯੋਜਨਾ ਬਹੁਤ ਲਾਹੇਵੰਦ ਸਾਬਤ ਹੋਈ ਹੈ। ਇਹ ਜਾਰੀ ਰਹਿਣੀ ਚਾਹੀਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹੀ ਸਰਕਾਰ ਵਾਰ-ਵਾਰ ਸੱਤਾ ਵਿੱਚ ਆਵੇ।”

ਵਿਦਿਆਰਥਣ ਅਤੇ ਲਾਭਪਾਤਰੀ ਨਵਜੋਤ ਕੌਰ ਨੇ ਦੱਸਿਆ ਕਿ ਕਿਵੇਂ ਇਸ ਯੋਜਨਾ ਨੇ ਉਸ ਦੇ ਪਰਿਵਾਰ 'ਤੇ ਵਿੱਤੀ ਦਬਾਅ ਘਟਾਇਆ ਹੈ ਅਤੇ ਉਸ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਕੀਤੀ ਹੈ। ਉਸ ਨੇ ਕਿਹਾ, “ਮੁੱਖ ਮੰਤਰੀ ਵੱਲੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ ਗਈ ਹੈ ਅਤੇ ਮੈਨੂੰ ਇਸ ਯੋਜਨਾ ਤਹਿਤ ਪੈਸੇ ਮਿਲੇ ਹਨ। ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਇਹ ਪੈਸੇ ਮੇਰੇ ਬੈਂਕ ਖਾਤੇ ਵਿੱਚ ਪਹੁੰਚ ਗਏ ਹਨ ਕਿਉਂਕਿ ਇਸ ਨਾਲ ਮੈਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਮਿਲਦੀ ਹੈ। ਮੇਰੇ ਪਿਤਾ ਜੀ ਇੱਕ ਮਜ਼ਦੂਰ ਹਨ ਅਤੇ ਬਹੁਤ ਸਖ਼ਤ ਮਿਹਨਤ ਕਰਦੇ ਹਨ। ਪਹਿਲਾਂ, ਜਦੋਂ ਮੈਨੂੰ ਛੋਟੀਆਂ-ਮੋਟੀਆਂ ਚੀਜ਼ਾਂ ਲਈ ਵੀ ਪੈਸਿਆਂ ਦੀ ਲੋੜ ਹੁੰਦੀ ਸੀ, ਭਾਵੇਂ ਆਪਣੇ ਲਈ ਕੁਝ ਖਰੀਦਣਾ ਹੋਵੇ ਜਾਂ ਕਿਤਾਬਾਂ ਖਰੀਦਣੀਆਂ ਹੋਣ, ਮੈਨੂੰ ਆਪਣੇ ਪਿਤਾ ਜੀ ਤੋਂ ਪੈਸੇ ਮੰਗਣੇ ਪੈਂਦੇ ਸਨ। ਸਾਡੇ ਲਈ ਆਪਣੇ ਖ਼ਰਚੇ ਪੂਰੇ ਕਰਨੇ ਬਹੁਤ ਔਖੇ ਸਨ।”

ਉਸ ਨੇ ਅੱਗੇ ਕਿਹਾ, “ਹੁਣ ਇਹ ਪੈਸੇ ਸਿੱਧੇ ਮੇਰੇ ਖਾਤੇ ਵਿੱਚ ਆਉਣ ਨਾਲ ਮੈਂ ਆਪਣੀ ਪੜ੍ਹਾਈ ਜਾਰੀ ਰੱਖਣ ਦੇ ਨਾਲ-ਨਾਲ ਆਪਣੀਆਂ ਲੋੜਾਂ ਵੀ ਪੂਰੀਆਂ ਕਰ ਰਹੀ ਹਾਂ। ਮੈਂ ਸਾਡੇ ਮੁੱਖ ਮੰਤਰੀ, ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਸ ਨੂੰ ਸੰਭਵ ਬਣਾਉਣ ਵਾਲੇ ਹਰ ਵਿਅਕਤੀ ਦੀ ਬਹੁਤ ਧੰਨਵਾਦੀ ਹਾਂ। ਮੈਂ ਉਨ੍ਹਾਂ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮੇਰੀ ਇੱਛਾ ਹੈ ਕਿ ਇਹੀ ਸਰਕਾਰ ਸੱਤਾ ਵਿੱਚ ਬਣੀ ਰਹੇ ਅਤੇ ਭਗਵੰਤ ਸਿੰਘ ਮਾਨ ਹੀ ਮੁੱਖ ਮੰਤਰੀ ਬਣੇ ਰਹਿਣ।”


ਮੋਗਾ ਦੀ ਇੱਕ ਹੋਰ ਲਾਭਪਾਤਰੀ ਵੀਨਾ ਸ਼ਰਮਾ ਨੇ ਕਿਹਾ ਕਿ ਇਹ ਯੋਜਨਾ ਔਰਤਾਂ ਲਈ ਠੋਸ ਵਿੱਤੀ ਸਹਾਇਤਾ ਸਾਬਤ ਹੋਈ ਹੈ। ਉਨ੍ਹਾਂ ਕਿਹਾ, “ਹਰ ਕੋਈ ਜਾਣਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਵਾਂ ਅਤੇ ਧੀਆਂ ਲਈ ਇੱਕ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਹਰ ਮਹੀਨੇ 1,000 ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਅਤੇ ਦੋ ਮੌਕਿਆਂ 'ਤੇ ਸਾਡੇ ਬੈਂਕ ਖਾਤਿਆਂ ਵਿੱਚ ਤਿੰਨ-ਤਿੰਨ ਮਹੀਨਿਆਂ ਦੀਆਂ ਕਿਸ਼ਤਾਂ ਇਕੱਠੀਆਂ ਜਮ੍ਹਾਂ ਕਰਵਾਈਆਂ ਗਈਆਂ ਹਨ।”


ਜ਼ਰੂਰੀ ਖ਼ਰਚਿਆਂ ਨੂੰ ਪੂਰਾ ਕਰਨ ਵਿੱਚ ਇਸ ਸਹਾਇਤਾ ਦੇ ਮਹੱਤਵ ਦੀ ਗੱਲ ਕਰਦਿਆਂ ਵੀਨਾ ਸ਼ਰਮਾ ਨੇ ਅੱਗੇ ਕਿਹਾ, “ਲਾਭਪਾਤਰੀਆਂ ਦੇ ਖ਼ਾਤਿਆਂ ਵਿੱਚ 6,000 ਰੁਪਏ ਆਏ ਹਨ, ਜੋ ਔਰਤਾਂ ਲਈ ਬਹੁਤ ਮਹੱਤਵਪੂਰਨ ਹਨ। ਮੇਰੀਆਂ ਕਈ ਸਹੇਲੀਆਂ ਸਮੇਤ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਸਨ, ਜਿਨ੍ਹਾਂ ਦੇ ਜ਼ਰੂਰੀ ਕੰਮ ਪੈਸੇ ਨਾ ਹੋਣ ਕਾਰਨ ਰੁਕ ਜਾਂਦੇ ਸਨ। ਕਈ ਦਵਾਈਆਂ ਨਹੀਂ ਖ਼ਰੀਦ ਸਕਦੀਆਂ ਸਨ, ਜਦੋਂ ਕਿ ਕਈ ਹੋਰ ਘਰੇਲੂ ਖ਼ਰਚੇ ਪੂਰੇ ਕਰਨ ਤੋਂ ਅਸਮਰੱਥ ਸਨ। ਇਸ ਸਹਾਇਤਾ ਨਾਲ ਸਾਨੂੰ ਬਹੁਤ ਵੱਡਾ ਫਾਇਦਾ ਹੋਇਆ ਹੈ।”


ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ, “ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬਹੁਤ ਧੰਨਵਾਦੀ ਹਾਂ। ਮੈਂ ਇੱਥੇ ਹਾਜ਼ਰ ਹਰ ਵਿਅਕਤੀ ਨੂੰ ਇੱਕ ਵਾਰ ਫਿਰ ਜ਼ੋਰਦਾਰ ਅਪੀਲ ਕਰਦੀ ਹਾਂ ਕਿ ਅਗਲੀ ਸਰਕਾਰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੀ ਬਣਨੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਇਸ ਸਰਕਾਰ ਨੂੰ ਮੁੜ ਸੱਤਾ ਵਿੱਚ ਲਿਆਉਣਾ ਚਾਹੀਦਾ ਹੈ।”


ਪਿੰਡ ਝੰਡੇਆਣਾ ਸ਼ਰਕੀ ਦੀ ਲਾਭਪਾਤਰੀ ਤਨਵੀਰ ਕੌਰ, ਜੋ ‘ਮਹਿਲਾ ਸਤਿਕਾਰ ਸਖੀ’ ਵਜੋਂ ਵੀ ਕੰਮ ਕਰ ਰਹੀ ਹੈ, ਨੇ ‘ਸਖੀ’ ਪਹਿਲਕਦਮੀ ਰਾਹੀਂ ਔਰਤਾਂ ਨੂੰ ਮਿਲਣ ਵਾਲੇ ਵਾਧੂ ਮੌਕਿਆਂ ਬਾਰੇ ਗੱਲ ਕੀਤੀ। ਉਸ ਨੇ ਕਿਹਾ, “ਮੈਂ ਪਿੰਡ ਝੰਡੇਆਣਾ ਸ਼ਰਕੀ ਤੋਂ ਹਾਂ, ਜਿੱਥੇ ਮੈਂ ਮਹਿਲਾ ਸਤਿਕਾਰ ਸਖੀ ਵਜੋਂ ਕੰਮ ਕਰ ਰਹੀ ਹਾਂ। ਮੈਨੂੰ ਇਸ ਵਿਵਸਥਾ ਤੋਂ ਦੂਹਰਾ ਲਾਭ ਮਿਲ ਰਿਹਾ ਹੈ ਕਿਉਂਕਿ ਮੈਨੂੰ ਯੋਜਨਾ ਤਹਿਤ ਹਰ ਮਹੀਨੇ 1,500 ਰੁਪਏ ਮਿਲਦੇ ਹਨ ਅਤੇ ਸਖੀਆਂ ਲਈ ਸ਼ੁਰੂ ਕੀਤੀ ਯੋਜਨਾ ਤਹਿਤ ਪਹਿਲੀ ਕਿਸ਼ਤ ਵੀ ਮੇਰੇ ਖਾਤੇ ਵਿੱਚ ਆ ਗਈ ਹੈ।”


ਆਪਣੇ ਪਿੰਡ ਦੀਆਂ ਔਰਤਾਂ ਦੇ ਹੁੰਗਾਰੇ ਬਾਰੇ ਦੱਸਦਿਆਂ ਤਨਵੀਰ ਕੌਰ ਨੇ ਅੱਗੇ ਕਿਹਾ, “ਮੇਰੇ ਪਿੰਡ ਦੀਆਂ ਵੱਡੀ ਗਿਣਤੀ ਔਰਤਾਂ ਨੂੰ ਇਹ ਪੈਸੇ ਮਿਲੇ ਹਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਹੋਰ ਵੀ ਕਈ ਔਰਤਾਂ, ਜੋ ਪਹਿਲਾਂ ਘਰਾਂ ਵਿੱਚ ਵਿਹਲੀਆਂ ਬੈਠੀਆਂ ਸਨ, ਨੂੰ ਸਖੀ ਪਹਿਲਕਦਮੀ ਰਾਹੀਂ ਰੋਜ਼ਗਾਰ ਮਿਲਿਆ ਹੈ। ਉਹ ਵੀ ਬਹੁਤ ਸ਼ੁਕਰਗੁਜ਼ਾਰ ਹਨ। ਮੈਂ ਸਾਰਿਆਂ ਦਾ ਅਤੇ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ।”

ਰੈਲੀ ਦੌਰਾਨ ਲਾਭਪਾਤਰੀਆਂ ਵੱਲੋਂ ਸਾਂਝੇ ਕੀਤੇ ਗਏ ਤਜਰਬਿਆਂ ਨੇ ਵੱਖ-ਵੱਖ ਹਾਲਾਤ ਵਿੱਚ ਇਸ ਯੋਜਨਾ ਦੇ ਪ੍ਰਭਾਵ ਨੂੰ ਸਾਹਮਣੇ ਲਿਆਂਦਾ, ਜਿਸ ਵਿੱਚ ਵਿਦਿਆਰਥਣਾਂ ਦੀ ਪੜ੍ਹਾਈ ਵਿੱਚ ਮਦਦ ਕਰਨ ਅਤੇ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰਨ ਤੋਂ ਲੈ ਕੇ ਡਾਕਟਰੀ ਅਤੇ ਘਰੇਲੂ ਖ਼ਰਚਿਆਂ ਨੂੰ ਪੂਰਾ ਕਰਨਾ ਸ਼ਾਮਲ ਹੈ। ਉਨ੍ਹਾਂ ਦੇ ਬਿਆਨਾਂ ਨੇ ਪਿੰਡ ਪੱਧਰ 'ਤੇ ਔਰਤਾਂ ਤੱਕ ਮੌਕੇ ਪਹੁੰਚਾਉਣ ਵਿੱਚ ‘ਮਹਿਲਾ ਸਤਿਕਾਰ ਸਖੀ’ ਪਹਿਲਕਦਮੀ ਦੀ ਭੂਮਿਕਾ ਦੀ ਵੀ ਨਿਸ਼ਾਨਦੇਹੀ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.