IMG-LOGO
ਹੋਮ ਪੰਜਾਬ: ਪੰਜਾਬ ਵਿੱਚ ਅੱਜ ਲੰਬਾ ਪਾਵਰ ਕੱਟ: ਮੁਰੰਮਤ ਦੇ ਕੰਮਾਂ ਕਾਰਨ...

ਪੰਜਾਬ ਵਿੱਚ ਅੱਜ ਲੰਬਾ ਪਾਵਰ ਕੱਟ: ਮੁਰੰਮਤ ਦੇ ਕੰਮਾਂ ਕਾਰਨ ਕਈ ਜ਼ਿਲ੍ਹਿਆਂ ਵਿੱਚ ਬਿਜਲੀ ਸਪਲਾਈ ਰਹੇਗੀ ਠੱਪ

Admin User - Nov 25, 2026 11:17 AM
IMG

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਲੋਕਾਂ ਨੂੰ ਬਿਜਲੀ ਦੀ ਕਿੱਲਤ ਨਾਲ ਜੂਝਣਾ ਪੈ ਸਕਦਾ ਹੈ। ਪਾਵਰਕਾਮ (PSPCL) ਵੱਲੋਂ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਸਾਂਭ-ਸੰਭਾਲ ਦੇ ਚੱਲਦਿਆਂ ਸੂਬੇ ਦੇ ਕਈ ਪ੍ਰਮੁੱਖ ਜ਼ਿਲ੍ਹਿਆਂ ਵਿੱਚ 6 ਤੋਂ 8 ਘੰਟਿਆਂ ਤੱਕ ਦੇ ਪਾਵਰ ਕੱਟ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸ਼ਟਡਾਊਨ ਕਾਰਨ ਜਿੱਥੇ ਆਮ ਘਰੇਲੂ ਖਪਤਕਾਰਾਂ, ਵਿਦਿਆਰਥੀਆਂ ਅਤੇ ਦੁਕਾਨਦਾਰਾਂ ਨੂੰ ਮੁਸ਼ਕਲਾਂ ਆਉਣਗੀਆਂ, ਉੱਥੇ ਹੀ ਉਦਯੋਗਿਕ ਇਕਾਈਆਂ ਦੇ ਕੰਮਕਾਜ 'ਤੇ ਵੀ ਸਿੱਧਾ ਅਸਰ ਪਵੇਗਾ।


ਜ਼ਿਲ੍ਹਾਵਾਰ ਬਿਜਲੀ ਕੱਟਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:


ਪਟਿਆਲਾ (ਨਾਭਾ): ਨਾਭਾ ਮੰਡੀ ਅਧੀਨ ਆਉਂਦੇ ਇਲਾਕਿਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ (8 ਘੰਟੇ) ਬਿਜਲੀ ਬੰਦ ਰਹੇਗੀ।

ਮੁੱਖ ਬਾਜ਼ਾਰ: ਸਦਰ ਬਾਜ਼ਾਰ, ਗਿੱਲ ਬਾਜ਼ਾਰ, ਬੈਂਕ ਬਾਜ਼ਾਰ, ਲਹਿਰਾ ਬਾਜ਼ਾਰ, ਕਚਹਿਰੀ ਬਾਜ਼ਾਰ, ਖਾਟੀ ਬਾਜ਼ਾਰ, ਫੂਲ ਬਾਜ਼ਾਰ, ਅਜੀਤ ਮਿੱਲ ਰੋਡ, ਗੀਤਾ ਭਵਨ ਰੋਡ, ਫੈਕਟਰੀ ਰੋਡ ਅਤੇ ਪੁਰਾਣਾ ਮਾਲ ਗੋਦਾਮ ਰੋਡ।

ਸਰਕਾਰੀ ਤੇ ਮੰਡੀ ਖੇਤਰ: ਸਿਵਲ ਹਸਪਤਾਲ ਰੋਡ, ਸ਼ਹੀਦ ਸਮਾਰਕ ਕਾਲਜ ਰੋਡ, ਸਟੇਡੀਅਮ ਰੋਡ, ਪੁਰਾਣੀ ਪਾਵਰ ਹਾਊਸ ਰੋਡ, ਸਬਜ਼ੀ ਮੰਡੀ, ਪੁਰਾਣੀ ਅਨਾਜ ਮੰਡੀ ਅਤੇ ਨਵੀਂ ਅਨਾਜ ਮੰਡੀ ਦੇ ਕੁਝ ਹਿੱਸੇ।


ਰਿਹਾਇਸ਼ੀ ਇਲਾਕੇ: ਅਜੀਤ ਨਗਰ, ਅਗਰਵਾਲ ਕਲੋਨੀ, ਰਾਇਲ ਐਨਕਲੇਵ, ਗੋਕਲ ਧਾਮ ਕਲੋਨੀ, ਗਿੱਲ ਕਲਾਂ ਫਾਟਕ, ਰਾਮ ਬਾਗ, ਗੁਰੂ ਨਾਨਕ ਪੁਰਾ ਮੁਹੱਲਾ, ਦਸਮੇਸ਼ ਨਗਰ, ਜੋੜ ਪੁਲ, ਬਾਈਪਾਸ ਰੋਡ, ਮਹਿਰਾਜ ਰੋਡ, ਜ਼ੇਵੀਅਰ ਸਕੂਲ ਖੇਤਰ, ਰਾਇਲ ਗਾਰਡਨ ਕਲੋਨੀ, ਸਟਾਰ ਪੈਲੇਸ ਅਤੇ ਫਰੈਂਡਜ਼ ਕਲੋਨੀ ਦੇ ਕੁਝ ਹਿੱਸੇ।


ਮੁਹਾਲੀ (ਐੱਸ.ਏ.ਐੱਸ. ਨਗਰ): ਇੱਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ (6 ਘੰਟੇ) ਸਪਲਾਈ ਪ੍ਰਭਾਵਿਤ ਰਹੇਗੀ। ਇਸ ਦੌਰਾਨ ਸਾਂਤੇ ਮਾਜਰਾ, ਚੱਪੜਚਿੜੀ, ਕੈਲੋਂ, ਛੱਜੂ ਮਾਜਰਾ, ਲਾਂਡਰਾਂ ਰੋਡ, ਅੰਸਲ, ਜੇ.ਟੀ.ਪੀ.ਐੱਲ., ਸੋਮਦੱਤ ਲੈਂਡਮਾਰਕ, ਸਕਾਈਲਾਰਕ, ਪਾਰਕਵੁੱਡ ਗਲੇਡ, ਸ਼ਿਵਾਲਿਕ ਪਾਮਜ਼ ਅਤੇ ਐੱਸ.ਬੀ.ਪੀ. ਸਿਟੀ ਆਫ ਡ੍ਰੀਮਜ਼ ਸਮੇਤ ਆਸ-ਪਾਸ ਦੀਆਂ ਸੁਸਾਇਟੀਆਂ ਵਿੱਚ ਬਿਜਲੀ ਨਹੀਂ ਆਵੇਗੀ।


ਸੰਗਰੂਰ: ਜ਼ਿਲ੍ਹੇ ਵਿੱਚ ਵੱਡੇ ਪੱਧਰ 'ਤੇ ਰੱਖ-ਰਖਾਅ ਦੇ ਕੰਮਾਂ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰੱਖੀ ਜਾਵੇਗੀ। ਇਸ ਨਾਲ ਮੁੱਖ ਉਦਯੋਗਿਕ ਖੇਤਰ (ਫੋਕਲ ਪੁਆਇੰਟ/ਇੰਡਸਟਰੀਅਲ ਏਰੀਆ) ਦੇ ਛੋਟੇ ਕਾਰਖਾਨਿਆਂ ਤੋਂ ਇਲਾਵਾ 72 ਬੀਘਾ ਕਲੋਨੀ, ਬਾਗੜੀਆਂ ਰੋਡ, ਬਰਦਵਾਲ, ਧਾਂਦਰਾ, ਬਣਵਾਲੀ, ਇਸਰਾ ਅਤੇ ਸ਼ੇਰਪੁਰ ਸੋਢੀਆਂ ਪਿੰਡ ਪ੍ਰਭਾਵਿਤ ਹੋਣਗੇ।


ਲੁਧਿਆਣਾ ਤੇ ਗੁਰਦਾਸਪੁਰ: ਲੁਧਿਆਣਾ ਦੇ ਪੇਂਡੂ ਖੇਤਰ ਕਾਉਂਕੇ ਕਲਾਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ (8 ਘੰਟੇ) ਬਿਜਲੀ ਸਪਲਾਈ ਠੱਪ ਰਹੇਗੀ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਵੀ ਕਈ ਪਿੰਡਾਂ ਵਿੱਚ ਮੁਰੰਮਤ ਕਾਰਨ ਦਿਨ ਭਰ ਬਿਜਲੀ ਕੱਟ ਲੱਗਣਗੇ।


ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਸਮੂਹ ਖਪਤਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਪਾਣੀ ਭਰਨ ਅਤੇ ਬਿਜਲੀ ਨਾਲ ਸਬੰਧਤ ਹੋਰ ਜ਼ਰੂਰੀ ਘਰੇਲੂ ਤੇ ਵਪਾਰਕ ਕੰਮ ਸਮੇਂ ਸਿਰ ਨਿਪਟਾ ਲੈਣ। ਮੁਰੰਮਤ ਦਾ ਕੰਮ ਮੁਕੰਮਲ ਹੁੰਦੇ ਹੀ ਸਪਲਾਈ ਤੁਰੰਤ ਬਹਾਲ ਕਰ ਦਿੱਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.