ਤਾਜਾ ਖਬਰਾਂ
ਅੱਜ ਹਲਕਾ ਜਲਾਲਾਬਾਦ ਵਿਖੇ ਵਿਰੋਧੀ ਧਿਰਾਂ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕਈ ਪ੍ਰਮੁੱਖ ਆਗੂ ਆਪੋ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਰਸਮੀ ਤੌਰ 'ਤੇ ਪੰਜਾਬ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋ ਗਏ।
ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਣ ਵਾਲੀਆਂ ਸ਼ਖ਼ਸੀਅਤਾਂ:
* ਡਾ. ਰਾਜ ਸਿੰਘ ਡਿੱਬੀਪੁਰਾ (ਮੀਤ ਪ੍ਰਧਾਨ, ਹਲਕਾ ਜਲਾਲਾਬਾਦ - ਸ਼੍ਰੋਮਣੀ ਅਕਾਲੀ ਦਲ)
* ਸੁਨੀਲ ਜੋਸ਼ਨ ਰਿੰਕੂ (ਉੱਘੇ ਉਦਯੋਗਪਤੀ)
* ਡਾ. ਜੰਗੀਰ ਸਿੰਘ (ਮੌਜੂਦਾ ਸਰਕਲ ਪ੍ਰਧਾਨ, SAD)
* ਰਣਜੀਤ ਸਿੰਘ ਲਾਡੀ ਖਹਿਰਾ (ਸਾਬਕਾ ਯੂਥ ਪ੍ਰਧਾਨ, ਬਲਾਕ ਸ਼ਹਿਰੀ SAD)
* ਸੋਨਾ ਸਿੰਘ (ਸਾਬਕਾ ਸਰਪੰਚ ਤੇ ਸਰਕਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ)
* ਸੁਖਵਿੰਦਰ ਸਿੰਘ
* ਜਸਵੰਤ ਸਿੰਘ
* ਸੁਖਦੇਵ ਸਿੰਘ ਸਵਨਾ ਘੁਬਾਇਆ (ਆਮ ਆਦਮੀ ਪਾਰਟੀ)
ਪਾਰਟੀ ਦੀ ਲੀਡਰਸ਼ਿਪ ਵੱਲੋਂ ਸਾਰੇ ਆਗੂਆਂ ਦਾ ਕਾਂਗਰਸ ਪਰਿਵਾਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਲੀਡਰਸ਼ਿਪ ਨੇ ਕਿਹਾ ਕਿ ਇਹਨਾਂ ਆਗੂਆਂ ਦੇ ਆਉਣ ਨਾਲ ਹਲਕਾ ਜਲਾਲਾਬਾਦ ਅੰਦਰ ਕਾਂਗਰਸ ਪਾਰਟੀ ਨੂੰ ਹੋਰ ਵੀ ਵੱਡਾ ਬਲ ਮਿਲਿਆ ਹੈ। ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।
Get all latest content delivered to your email a few times a month.