ਤਾਜਾ ਖਬਰਾਂ
ਇੰਡੀਅਨ ਪ੍ਰੀਮੀਅਰ ਲੀਗ (IPL) 2027 ਦੇ ਆਗਾਮੀ ਸੀਜ਼ਨ ਤੋਂ ਪਹਿਲਾਂ ਸਾਰੀਆਂ 10 ਫਰੈਂਚਾਈਜ਼ੀਆਂ ਨੇ ਆਪਣੀਆਂ ਟੀਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਰਿਟੈਂਸ਼ਨ ਪ੍ਰਕਿਰਿਆ ਤੋਂ ਪਹਿਲਾਂ ਕਈ ਵੱਡੇ ਅਤੇ ਤਜਰਬੇਕਾਰ ਖਿਡਾਰੀਆਂ ਨੂੰ ਟੀਮਾਂ ਤੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਧਮਾਕੇਦਾਰ ਬੱਲੇਬਾਜ਼ ਟ੍ਰੈਵਿਸ ਹੈੱਡ, ਦਿੱਲੀ ਕੈਪੀਟਲਸ ਦੇ ਮਿਚੇਲ ਸਟਾਰਕ ਅਤੇ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਵਰਗੇ ਵੱਡੇ ਨਾਮ ਸ਼ਾਮਲ ਹਨ।
ਟ੍ਰੈਵਿਸ ਹੈੱਡ ਪਿਛਲੇ ਤਿੰਨ ਸੀਜ਼ਨਾਂ ਤੋਂ ਸਨਰਾਈਜ਼ਰਜ਼ ਹੈਦਰਾਬਾਦ ਦਾ ਹਿੱਸਾ ਰਹੇ। ਫ੍ਰੈਂਚਾਈਜ਼ੀ ਨੇ ਉਨ੍ਹਾਂ ਨੂੰ ਪਹਿਲੀ ਵਾਰ IPL 2024 ਦੀ ਨਿਲਾਮੀ ਵਿੱਚ 6.8 ਕਰੋੜ ਰੁਪਏ ਵਿੱਚ ਖਰੀਦਿਆ ਸੀ, ਜਦਕਿ 2025 ਦੀ ਮੈਗਾ ਨਿਲਾਮੀ ਵਿੱਚ ਉਨ੍ਹਾਂ ਨੂੰ 14 ਕਰੋੜ ਰੁਪਏ ਵਿੱਚ ਆਪਣੇ ਨਾਲ ਜੋੜਿਆ ਸੀ। ਹੈਦਰਾਬਾਦ ਵੱਲੋਂ ਖੇਡਦਿਆਂ ਹੈੱਡ ਨੇ 43 ਮੈਚਾਂ ਵਿੱਚ ਇੱਕ ਸੈਂਕੜੇ ਅਤੇ ਨੌਂ ਅਰਧ-ਸੈਂਕੜਿਆਂ ਦੀ ਮਦਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਆਓ ਜਾਣਦੇ ਹਾਂ ਕਿ IPL ਦੀਆਂ ਸਾਰੀਆਂ 10 ਟੀਮਾਂ ਨੇ ਕਿਹੜੇ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ।
ਸਨਰਾਈਜ਼ਰਜ਼ ਹੈਦਰਾਬਾਦ (SRH)
ਟ੍ਰੈਵਿਸ ਹੈੱਡ, ਕਾਮਿੰਦੂ ਮੈਂਡਿਸ, ਜੈਦੇਵ ਉਨਾਦਕਟ, ਦਿਲਸ਼ਾਨ ਮਦੁਸ਼ੰਕਾ, ਓਂਕਾਰ ਤਰਮਾਲੇ, ਅਮਿਤ ਕੁਮਾਰ, ਸ਼ਿਵਮ ਮਾਵੀ, ਜੈਰਾਲਡ ਕੋਏਟਜ਼ੀ ਅਤੇ ਡੇਵਿਡ ਪੇਨ ਨੂੰ ਟੀਮ ਤੋਂ ਰਿਲੀਜ਼ ਕੀਤਾ ਗਿਆ ਹੈ।
ਦਿੱਲੀ ਕੈਪੀਟਲਸ (DC)
ਦਿੱਲੀ ਨੇ ਨਿਤੀਸ਼ ਰਾਣਾ, ਅਭਿਸ਼ੇਕ ਪੋਰੇਲ, ਪਥੁਮ ਨਿਸੰਕਾ, ਬੈਨ ਡਕੇਟ, ਕਰੁਣ ਨਾਇਰ, ਸਾਹਿਲ ਪਾਰੇਖ, ਦੁਸ਼ਮੰਥਾ ਚਮੀਰਾ, ਕਾਇਲ ਜੈਮੀਸਨ, ਰੇਹਾਨ ਅਹਿਮਦ ਅਤੇ ਮਿਚੇਲ ਸਟਾਰਕ ਨੂੰ ਰਿਲੀਜ਼ ਕੀਤਾ ਹੈ।
ਚੇਨਈ ਸੁਪਰ ਕਿੰਗਜ਼ (CSK)
CSK ਵੱਲੋਂ ਐਮਐਸ ਧੋਨੀ, ਮੈਟ ਸ਼ਾਰਟ, ਹੈਨਰੀ, ਫਾਕਨਰ, ਪ੍ਰਸ਼ਾਂਤ ਵੀਰ, ਅਮਾਨ ਖਾਨ, ਕੁਲਦੀਪ ਯਾਦਵ, ਆਕਾਸ਼ ਮਧਵਾਲ, ਡੀਓਨ ਫੋਰੈਸਟਰ ਅਤੇ ਮੈਕਨੀਲ ਨੋਰੋਨਹਾ ਨੂੰ ਰਿਲੀਜ਼ ਕੀਤਾ ਗਿਆ ਹੈ।
ਲਖਨਊ ਸੁਪਰ ਜਾਇੰਟਸ (LSG)
ਲਖਨਊ ਨੇ ਬ੍ਰੇਵਿਸ, ਐਨਰਿਕ ਨੌਰਟਜੇ, ਜਾਰਜ ਲਿੰਡੇ, ਹਸਰੰਗਾ, ਨਮਨ ਤਿਵਾਰੀ ਅਤੇ ਅਰਸ਼ੀਨ ਕੁਲਕਰਨੀ ਨੂੰ ਟੀਮ ਤੋਂ ਬਾਹਰ ਕੀਤਾ ਹੈ।
ਕੋਲਕਾਤਾ ਨਾਈਟ ਰਾਈਡਰਜ਼ (KKR)
KKR ਨੇ ਅਜਿੰਕਿਆ ਰਹਾਣੇ, ਆਕਾਸ਼ ਦੀਪ, ਬਲੇਸਿੰਗ ਮੁਜ਼ਾਰਾਬਾਣੀ, ਦਕਸ਼ ਕਾਮਰਾ, ਲਵਨੀਤ ਸਿਸੋਦੀਆ, ਮਥੀਸ਼ਾ ਪਥੀਰਾਣਾ, ਮੁਸਤਫਿਜ਼ੁਰ ਰਹਿਮਾਨ, ਨਵਦੀਪ ਸੈਣੀ, ਰਚਿਨ ਰਵਿੰਦਰ, ਰਾਹੁਲ ਤ੍ਰਿਪਾਠੀ, ਤੇਜਸਵੀ ਸਿੰਘ ਅਤੇ ਉਮਰਾਨ ਮਲਿਕ ਨੂੰ ਰਿਲੀਜ਼ ਕੀਤਾ ਹੈ।
ਮੁੰਬਈ ਇੰਡੀਅਨਜ਼ (MI)
ਮੁੰਬਈ ਇੰਡੀਅਨਜ਼ ਨੇ ਟ੍ਰੇਂਟ ਬੋਲਟ, ਦੀਪਕ ਚਾਹਰ, ਅੱਲ੍ਹਾ ਮੁਹੰਮਦ ਗਜ਼ਨਫਰ, ਅਥਰਵ ਅੰਕੋਲੇਕਰ, ਕੇਸ਼ਵ ਮਹਾਰਾਜ, ਮੁਹੰਮਦ ਇਜ਼ਹਾਰ, ਦਿਨੇਸ਼ ਮਾਲਵਾੜ, ਮਯੰਕ ਮਾਰਕੰਡੇ ਅਤੇ ਮਯੰਕ ਰਾਵਤ ਨੂੰ ਰਿਲੀਜ਼ ਕੀਤਾ ਹੈ।
ਰਾਇਲ ਚੈਲੇਂਜਰਜ਼ ਬੈਂਗਲੁਰੂ (RCB)
RCB ਨੇ ਜੈਕਬ ਬੈਥਲ, ਗਲੀਸਨ, ਮੰਗੇਸ਼ ਯਾਦਵ, ਸਾਤਵਿਕ ਦੇਸਵਾਲ ਅਤੇ ਵਿਹਾਨ ਮਲਹੋਤਰਾ ਨੂੰ ਟੀਮ ਤੋਂ ਰਿਲੀਜ਼ ਕੀਤਾ ਹੈ।
ਰਾਜਸਥਾਨ ਰਾਇਲਜ਼ (RR)
ਰਾਜਸਥਾਨ ਵੱਲੋਂ ਐਡਮ ਮਿਲਨੇ, ਮਾਫਕਾ, ਤੁਸ਼ਾਰ ਦੇਸ਼ਪਾਂਡੇ, ਕੁਲਦੀਪ ਸੇਨ, ਯੁੱਧਵੀਰ ਸਿੰਘ ਚੜਕ, ਵਿਗਨੇਸ਼ ਪੁਥੁਰ ਅਤੇ ਰਵੀ ਸਿੰਘ ਨੂੰ ਰਿਲੀਜ਼ ਕੀਤਾ ਗਿਆ ਹੈ।
ਗੁਜਰਾਤ ਟਾਈਟਨਸ (GT)
ਗੁਜਰਾਤ ਨੇ ਇਸ਼ਾਂਤ ਸ਼ਰਮਾ, ਲੂਕ ਵੁੱਡ, ਕੁਲਵੰਤ ਖਜਰੋਲੀਆ, ਸ਼ਾਹਰੁਖ ਖਾਨ ਅਤੇ ਕੋਨੋਰ ਐਸਟਰਹੁਇਜ਼ਨ ਨੂੰ ਟੀਮ ਤੋਂ ਬਾਹਰ ਕੀਤਾ ਹੈ।
ਪੰਜਾਬ ਕਿੰਗਜ਼ (PBKS)
ਪੰਜਾਬ ਕਿੰਗਜ਼ ਨੇ ਲਾਕੀ ਫਰਗੂਸਨ, ਮਿਚ ਓਵੇਨ, ਨੇਹਲ ਵਢੇਰਾ, ਪਯਾਲਾ ਅਵਿਨਾਸ਼, ਪਰਵੀਨ ਦੂਬੇ ਅਤੇ ਵਿਸ਼ਾਲ ਨਿਸ਼ਾਦ ਨੂੰ ਰਿਲੀਜ਼ ਕੀਤਾ ਹੈ।
ਖਿਡਾਰੀਆਂ ਨੂੰ ਰਿਲੀਜ਼ ਕਰਨ ਤੋਂ ਬਾਅਦ ਵੱਖ-ਵੱਖ ਫਰੈਂਚਾਈਜ਼ੀਆਂ ਕੋਲ ਨਿਲਾਮੀ ਲਈ ਬਚੇ ਬਜਟ ਦੇ ਵੇਰਵੇ ਵੀ ਸਾਹਮਣੇ ਆਏ ਹਨ।
ਹੁਣ ਸਾਰਿਆਂ ਦੀਆਂ ਨਜ਼ਰਾਂ ਆਉਣ ਵਾਲੀ ਨਿਲਾਮੀ 'ਤੇ ਟਿਕੀਆਂ ਹੋਈਆਂ ਹਨ, ਜਿੱਥੇ ਟੀਮਾਂ ਆਪਣੇ ਬਚੇ ਹੋਏ ਬਜਟ ਦੇ ਆਧਾਰ 'ਤੇ ਨਵੇਂ ਖਿਡਾਰੀਆਂ ਨੂੰ ਖਰੀਦ ਕੇ ਮਜ਼ਬੂਤ ਟੀਮ ਬਣਾਉਣ ਦੀ ਕੋਸ਼ਿਸ਼ ਕਰਨਗੀਆਂ।
Get all latest content delivered to your email a few times a month.