IMG-LOGO
ਹੋਮ ਰਾਸ਼ਟਰੀ: ਦਿੱਲੀ-NCR ਵਾਸੀਆਂ ਨੂੰ ਪ੍ਰਦੂਸ਼ਣ ਤੋਂ ਮਿਲੀ ਕੁਝ ਰਾਹਤ, GRAP-3 ਦੀਆਂ...

ਦਿੱਲੀ-NCR ਵਾਸੀਆਂ ਨੂੰ ਪ੍ਰਦੂਸ਼ਣ ਤੋਂ ਮਿਲੀ ਕੁਝ ਰਾਹਤ, GRAP-3 ਦੀਆਂ ਪਾਬੰਦੀਆਂ ਹਟਾਈਆਂ; AQI ਵਿੱਚ ਸੁਧਾਰ

Admin User - Nov 17, 2026 05:53 PM
IMG

ਦਿੱਲੀ-NCR ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦਰਜ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ GRAP-3 ਦੀਆਂ ਪਾਬੰਦੀਆਂ ਹਟਾਉਣ ਦਾ ਫੈਸਲਾ ਕੀਤਾ ਹੈ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੀ GRAP ਸਬ-ਕਮੇਟੀ ਵੱਲੋਂ ਇਹ ਫੈਸਲਾ ਰੋਜ਼ਾਨਾ AQI ਦੇ ਪੱਧਰ ਵਿੱਚ ਆ ਰਹੀ ਗਿਰਾਵਟ ਨੂੰ ਦੇਖਦਿਆਂ ਲਿਆ ਗਿਆ ਹੈ। ਮੰਗਲਵਾਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) ਘਟ ਕੇ 204 ਦਰਜ ਕੀਤਾ ਗਿਆ।

ਹਾਲਾਂਕਿ, GRAP ਦੇ ਪਹਿਲੇ ਅਤੇ ਦੂਜੇ ਪੜਾਅ ਤਹਿਤ ਲਾਗੂ ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ GRAP ਯੋਜਨਾ ਨੂੰ ਹਵਾ ਪ੍ਰਦੂਸ਼ਣ ਦੀ ਗੰਭੀਰਤਾ ਦੇ ਆਧਾਰ 'ਤੇ ਚਾਰ ਪੜਾਵਾਂ ਵਿੱਚ ਵੰਡਿਆ ਗਿਆ ਹੈ। AQI 201 ਤੋਂ 300 ਵਿਚਕਾਰ ਹੋਣ 'ਤੇ GRAP-1, 301 ਤੋਂ 400 ਤੱਕ GRAP-2 ਅਤੇ 401 ਤੋਂ 450 ਤੱਕ ਪਹੁੰਚਣ 'ਤੇ GRAP-3 ਲਾਗੂ ਕੀਤਾ ਜਾਂਦਾ ਹੈ। ਇਸ ਤੋਂ ਵੀ ਗੰਭੀਰ ਸਥਿਤੀ ਵਿੱਚ GRAP-4 ਦੀਆਂ ਪਾਬੰਦੀਆਂ ਲਾਗੂ ਹੁੰਦੀਆਂ ਹਨ।

GRAP-3 ਲਾਗੂ ਹੋਣ ਦੌਰਾਨ ਦਿੱਲੀ-NCR ਵਿੱਚ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਕਈ ਉਸਾਰੀ ਗਤੀਵਿਧੀਆਂ 'ਤੇ ਰੋਕ ਲਗਾਈ ਗਈ ਸੀ। ਇਨ੍ਹਾਂ ਵਿੱਚ ਖੁਦਾਈ, ਡ੍ਰਿਲਿੰਗ, ਬੋਰਿੰਗ, ਪਾਈਲਿੰਗ ਅਤੇ ਇਮਾਰਤਾਂ ਨੂੰ ਢਾਹੁਣ ਵਰਗੇ ਕੰਮ ਸ਼ਾਮਲ ਸਨ।

ਇਸ ਤੋਂ ਇਲਾਵਾ ਸੀਵਰੇਜ, ਪਾਣੀ ਅਤੇ ਡਰੇਨੇਜ ਲਾਈਨਾਂ ਵਿਛਾਉਣ, ਬਿਜਲੀ ਦੀਆਂ ਕੇਬਲਾਂ ਪਾਉਣ, ਵੱਡੇ ਪੱਧਰ 'ਤੇ ਵੈਲਡਿੰਗ ਅਤੇ ਗੈਸ ਕਟਿੰਗ ਦੇ ਕੰਮਾਂ 'ਤੇ ਵੀ ਪਾਬੰਦੀਆਂ ਸਨ। ਸੜਕਾਂ ਦੇ ਨਿਰਮਾਣ ਅਤੇ ਵੱਡੇ ਪੱਧਰ 'ਤੇ ਮੁਰੰਮਤ ਕਾਰਜਾਂ ਨੂੰ ਵੀ ਰੋਕਿਆ ਗਿਆ ਸੀ।

ਸੀਮਿੰਟ, ਰੇਤ, ਇੱਟਾਂ, ਪੱਥਰ ਅਤੇ ਫਲਾਈ ਐਸ਼ ਵਰਗੀਆਂ ਧੂੜ ਪੈਦਾ ਕਰਨ ਵਾਲੀਆਂ ਸਮੱਗਰੀਆਂ ਦੀ ਢੋਆ-ਢੁਆਈ, ਲੋਡਿੰਗ ਅਤੇ ਅਨਲੋਡਿੰਗ 'ਤੇ ਵੀ ਸਖ਼ਤੀ ਕੀਤੀ ਗਈ ਸੀ। ਹੁਣ GRAP-3 ਹਟਾਏ ਜਾਣ ਨਾਲ ਇਨ੍ਹਾਂ ਗਤੀਵਿਧੀਆਂ ਨੂੰ ਨਿਯਮਾਂ ਅਨੁਸਾਰ ਮੁੜ ਸ਼ੁਰੂ ਕਰਨ ਦਾ ਰਾਹ ਖੁੱਲ੍ਹੇਗਾ, ਜਦਕਿ GRAP-1 ਅਤੇ GRAP-2 ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਰਹੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.