IMG-LOGO
ਹੋਮ ਰਾਸ਼ਟਰੀ: ਪਰਿਣੀਤੀ ਚੋਪੜਾ ਨੇ ਪਤੀ ਰਾਘਵ ਚੱਢਾ ਦੇ ਜਨਮਦਿਨ ਨੂੰ ਬਣਾਇਆ...

ਪਰਿਣੀਤੀ ਚੋਪੜਾ ਨੇ ਪਤੀ ਰਾਘਵ ਚੱਢਾ ਦੇ ਜਨਮਦਿਨ ਨੂੰ ਬਣਾਇਆ ਖਾਸ, ਰੋਮਾਂਟਿਕ ਵੀਡੀਓ ਸਾਂਝੀ ਕਰਦਿਆਂ ਪਿਆਰ ਭਰੇ ਅੰਦਾਜ਼ 'ਚ ਦਿੱਤੀ ਵਧਾਈ

Admin User - Nov 12, 2026 09:10 PM
IMG

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਦੀ ਜੋੜੀ ਇੱਕ ਵਾਰ ਫਿਰ ਚਰਚਾ ਵਿੱਚ ਹੈ। ਰਾਘਵ ਚੱਢਾ ਦੇ 38ਵੇਂ ਜਨਮਦਿਨ ਦੇ ਮੌਕੇ 'ਤੇ ਪਰਿਣੀਤੀ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਖਾਸ ਅੰਦਾਜ਼ ਵਿੱਚ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਦੋਵਾਂ ਦੀ ਡੇਟ ਨਾਈਟ ਦੀ ਇੱਕ ਦਿਲਚਸਪ ਵੀਡੀਓ ਵੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਜਿਸ ਵਿੱਚ ਦੋਵੇਂ ਇੱਕ ਮਜ਼ੇਦਾਰ ਗੇਮ ਖੇਡਦੇ ਨਜ਼ਰ ਆ ਰਹੇ ਹਨ।

ਵੀਡੀਓ ਵਿੱਚ ਜੋੜੇ ਨੂੰ ਇੱਕ-ਦੂਜੇ ਦੇ ਸਵਾਲਾਂ ਦੇ ਤੁਰੰਤ ਜਵਾਬ ਦਿੰਦੇ ਦੇਖਿਆ ਜਾ ਸਕਦਾ ਹੈ। ਗੇਮ ਦਾ ਨਿਯਮ ਸੀ ਕਿ ਦੋਵਾਂ ਦੇ ਜਵਾਬ ਵੱਖ-ਵੱਖ ਹੋਣੇ ਚਾਹੀਦੇ ਸਨ। ਦਿਲਚਸਪ ਗੱਲ ਇਹ ਰਹੀ ਕਿ ਕਈ ਸਵਾਲਾਂ ਦੇ ਜਵਾਬ ਦੌਰਾਨ ਦੋਵੇਂ ਇੱਕੋ ਜਿਹੀ ਗੱਲ ਕਹਿ ਗਏ ਅਤੇ ਆਖ਼ਰਕਾਰ ਸਿਰਫ਼ ਇੱਕ ਸਵਾਲ ਦਾ ਹੀ ਸਹੀ ਜਵਾਬ ਦੇ ਸਕੇ। ਉਨ੍ਹਾਂ ਦੀ ਇਹ ਮਸਤੀ ਭਰੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ।

ਪਤੀ ਲਈ ਪਰਿਣੀਤੀ ਨੇ ਸਾਂਝੇ ਕੀਤੇ ਦਿਲ ਦੀਆਂ ਗੱਲਾਂ

ਵੀਡੀਓ ਦੇ ਨਾਲ ਪਰਿਣੀਤੀ ਨੇ ਰਾਘਵ ਲਈ ਇੱਕ ਪਿਆਰ ਭਰਿਆ ਸੰਦੇਸ਼ ਵੀ ਲਿਖਿਆ। ਉਨ੍ਹਾਂ ਨੇ ਆਪਣੇ ਪਤੀ ਨੂੰ ਆਪਣਾ ਸਭ ਤੋਂ ਚੰਗਾ ਦੋਸਤ ਅਤੇ ਪ੍ਰੇਰਣਾ ਦੇਣ ਵਾਲਾ ਇਨਸਾਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਜੀਵਨ ਸਾਥੀ ਹੀ ਸਭ ਤੋਂ ਚੰਗਾ ਦੋਸਤ ਹੋਵੇ ਤਾਂ ਇਸ ਤੋਂ ਵੱਡੀ ਖੁਸ਼ਕਿਸਮਤੀ ਹੋਰ ਕੀ ਹੋ ਸਕਦੀ ਹੈ।

ਪਰਿਣੀਤੀ ਨੇ ਰਾਘਵ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਉਨ੍ਹਾਂ ਨੂੰ ਸਭ ਤੋਂ ਵਧੀਆ ਪਿਤਾ ਵੀ ਦੱਸਿਆ। ਉਨ੍ਹਾਂ ਦੀ ਇਸ ਪੋਸਟ ਨੇ ਇੱਕ ਵਾਰ ਫਿਰ ਦੋਵਾਂ ਵਿਚਾਲੇ ਪਿਆਰ ਅਤੇ ਮਜ਼ਬੂਤ ਰਿਸ਼ਤੇ ਦੀ ਝਲਕ ਦਿਖਾਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.