IMG-LOGO
ਹੋਮ ਅੰਤਰਰਾਸ਼ਟਰੀ: ਕੈਨੇਡਾ ’ਚ ਸਟ੍ਰੀਟ ਰੇਸਿੰਗ ਦੇ ਮਾਮਲੇ ’ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ,...

ਕੈਨੇਡਾ ’ਚ ਸਟ੍ਰੀਟ ਰੇਸਿੰਗ ਦੇ ਮਾਮਲੇ ’ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, BMW ਕਾਰ ਜ਼ਬਤ

Admin User - Nov 09, 2026 02:41 PM
IMG

ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਸੜਕਾਂ ਉੱਤੇ ਖ਼ਤਰਨਾਕ ਤਰੀਕੇ ਨਾਲ ਗੱਡੀਆਂ ਦੀ ਦੌੜ ਲਗਾਉਣ ਅਤੇ ਆਵਾਜਾਈ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਹੇਠ 24 ਸਾਲਾ ਪੰਜਾਬੀ ਨੌਜਵਾਨ ਤਰਮਨ ਤੂਰ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰੈਂਪਟਨ ਦੇ ਰਹਿਣ ਵਾਲੇ ਇਸ ਨੌਜਵਾਨ ’ਤੇ ਮਿਸੀਸਾਗਾ ਅਤੇ ਨਾਰਥ ਯਾਰਕ ਦੇ ਵੱਖ-ਵੱਖ ਇਲਾਕਿਆਂ ਵਿੱਚ ਗ਼ੈਰ-ਕਾਨੂੰਨੀ ਸਟ੍ਰੀਟ ਰੇਸਿੰਗ ਕਰਨ ਦੇ ਗੰਭੀਰ ਦੋਸ਼ ਲੱਗੇ ਹਨ।

ਪੁਲਿਸ ਦੀਆਂ ਰਿਪੋਰਟਾਂ ਅਨੁਸਾਰ ਮੁਲਜ਼ਮ ਲਾਲ ਰੰਗ ਦੀ ‘BMW M3’ ਕਾਰ ਬਿਨਾਂ ਨੰਬਰ ਪਲੇਟ ਤੋਂ ਚਲਾ ਰਿਹਾ ਸੀ ਅਤੇ ਆਪਣੀ ਪਛਾਣ ਛੁਪਾਉਣ ਲਈ ਉਸ ਨੇ ‘ਸਕੀ-ਮਾਸਕ’ ਪਾਇਆ ਹੋਇਆ ਸੀ। ਸਭ ਤੋਂ ਪਹਿਲਾਂ 30 ਅਗਸਤ ਦੀ ਰਾਤ ਨੂੰ ਮਿਸੀਸਾਗਾ ਦੇ ਐਕਸਪਲੋਰਰ ਡਰਾਈਵ ਅਤੇ ਸੈਟੇਲਾਈਟ ਡਰਾਈਵ ਲਾਂਘੇ ਲਾਗੇ ਇਸ ਕਾਰ ਨੂੰ ਤੇਜ਼ ਰਫ਼ਤਾਰ ਨਾਲ ਰੇਸ ਲਗਾਉਂਦਿਆਂ ਦੇਖਿਆ ਗਿਆ ਸੀ। ਇਸ ਤੋਂ ਬਾਅਦ 26 ਸਤੰਬਰ ਨੂੰ ਮੀਡੋਪਾਈਨ ਬੁਲੇਵਾਰਡ ਦੇ ਨੇੜੇ ਵੀ ਇਸੇ ਕਾਰ ਨੇ ਹਾਈਵੇਅ 401 ਉੱਤੇ ਲਾਲ ਬੱਤੀ ਦੀ ਪਰਵਾਹ ਕੀਤੇ ਬਿਨਾਂ ਗੱਡੀ ਦੌੜਾਈ ਅਤੇ ਬਾਅਦ ਵਿੱਚ ਇਹ ਨਾਰਥ ਯਾਰਕ ਵੱਲ ਨਿਕਲ ਗਈ।


ਤਿੰਨ ਮਹੀਨਿਆਂ ਦੀ ਮੁਸ਼ੱਕਤ ਅਤੇ ਪੜਤਾਲ ਤੋਂ ਬਾਅਦ ਪੁਲਿਸ ਨੇ 28 ਅਕਤੂਬਰ ਨੂੰ ਬਰੈਂਪਟਨ ਸਥਿਤ ਮੁਲਜ਼ਮ ਦੇ ਘਰ ਛਾਪਾ ਮਾਰ ਕੇ ਉਸ ਨੂੰ ਹਿਰਾਸਤ ਵਿੱਚ ਲਿਆ। ਤਰਮਨ ਤੂਰ ਖ਼ਿਲਾਫ਼ ਖ਼ਤਰਨਾਕ ਡਰਾਈਵਿੰਗ, ਚਿਹਰਾ ਢੱਕ ਕੇ ਪਛਾਣ ਛੁਪਾਉਣ ਅਤੇ ਗ਼ੈਰ-ਕਾਨੂੰਨੀ ਰੇਸਿੰਗ ਸਮੇਤ ਕਈ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਜਲਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪੀਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੜਕਾਂ ’ਤੇ ਅਜਿਹੀਆਂ ਖ਼ਤਰਨਾਕ ਹਰਕਤਾਂ ਕਰਨ ਵਾਲੇ ਆਮ ਲੋਕਾਂ ਦੀ ਜਾਨ ਨੂੰ ਜ਼ੋਖਮ ਵਿੱਚ ਪਾਉਂਦੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਆਮ ਸ਼ਹਿਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਅੰਨ੍ਹੇਵਾਹ ਡਰਾਈਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.