ਤਾਜਾ ਖਬਰਾਂ
ਦੀਵਾਲੀ ਦੇ ਜਸ਼ਨਾਂ ਦੌਰਾਨ ਹੋਈ ਅੰਨ੍ਹੇਵਾਹ ਆਤਿਸ਼ਬਾਜ਼ੀ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ 'ਤੇ ਪਹੁੰਚ ਗਈ ਹੈ। ਪਟਾਕਿਆਂ ਦੇ ਜ਼ਹਿਰੀਲੇ ਧੂੰਏਂ ਨੇ ਪੂਰੇ ਰਾਜਧਾਨੀ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਨਾਲ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੁਆਰਾ ਦੇਰ ਰਾਤ ਜਾਰੀ ਅੰਕੜਿਆਂ ਮੁਤਾਬਕ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) ਰਾਤ 1 ਵਜੇ 372 ਦਰਜ ਕੀਤਾ ਗਿਆ, ਜੋ ਕਿ 'ਬਹੁਤ ਖਰਾਬ' ਸ਼੍ਰੇਣੀ ਵਿੱਚ ਆਉਂਦਾ ਹੈ।
ਸੀਪੀਸੀਬੀ ਦੇ ਰਾਤ 1 ਵਜੇ ਦੇ ਅੰਕੜਿਆਂ ਅਨੁਸਾਰ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ AQI ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਜਹਾਂਗੀਰਪੁਰੀ 447 ਦੇ AQI ਨਾਲ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ, ਜਦਕਿ ਉੱਤਰੀ ਕੈਂਪਸ (445), ਰੋਹਿਣੀ (442), ਬਵਾਨਾ (434), ਚਾਂਦਨੀ ਚੌਕ (430), DTU (430) ਅਤੇ ਪਟਪੜਗੰਜ (421) ਵਿੱਚ ਹਵਾ ਦੀ ਸਥਿਤੀ ਅਤਿ-ਗੰਭੀਰ ਬਣੀ ਹੋਈ ਹੈ।
ਇਸ ਤੋਂ ਇਲਾਵਾ ਅਲੀਪੁਰ (413), ਪੰਜਾਬੀ ਬਾਗ (416), ਆਈ.ਟੀ.ਓ. (407) ਅਤੇ ਮੁੰਡਕਾ (405) ਵਿੱਚ ਵੀ ਪ੍ਰਦੂਸ਼ਣ ਦਾ ਪੱਧਰ 400 ਤੋਂ ਉੱਪਰ ਦਰਜ ਕੀਤਾ ਗਿਆ। ਹੋਰ ਪ੍ਰਮੁੱਖ ਖੇਤਰਾਂ ਵਿੱਚ ਦਵਾਰਕਾ ਸੈਕਟਰ-8 (393), ਨਰੇਲਾ (392), ਓਖਲਾ ਫੇਜ਼-2 (364), ਲੋਧੀ ਰੋਡ (362), ਅਸ਼ੋਕ ਵਿਹਾਰ (340), ਆਯਾ ਨਗਰ (352), ਬਦਰਪੁਰ (354) ਅਤੇ IGI ਏਅਰਪੋਰਟ ਟਰਮੀਨਲ-3 (323) ਵਿਖੇ ਵੀ ਹਵਾ ਪ੍ਰਦੂਸ਼ਿਤ ਰਹੀ।
ਐਨਸੀਆਰ ਦੇ ਬਾਕੀ ਸ਼ਹਿਰਾਂ ਵਿੱਚ ਵੀ ਪ੍ਰਦੂਸ਼ਣ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ:
ਨੋਇਡਾ: ਸੈਕਟਰ 62 ਵਿੱਚ AQI 445 ਤੱਕ ਪਹੁੰਚ ਗਿਆ। ਸੈਕਟਰ 110 (321), ਸੈਕਟਰ 150 (315), ਸੈਕਟਰ-1 (301) ਅਤੇ ਸੈਕਟਰ 39 (301) ਵਿੱਚ ਵੀ ਹਵਾ ਖਰਾਬ ਰਹੀ, ਜਦਕਿ ਸੈਕਟਰ 116 (292) ਅਤੇ ਸੈਕਟਰ 125 (296) ਵਿੱਚ ਇਹ ਥੋੜ੍ਹਾ ਘੱਟ ਸੀ।
ਗਾਜ਼ੀਆਬਾਦ: ਲੋਨੀ ਵਿੱਚ AQI 390 ਅਤੇ ਵੇਵ ਸਿਟੀ ਵਿੱਚ 378 ਦਰਜ ਕੀਤਾ ਗਿਆ। ਗੋਵਿੰਦਪੁਰਮ (342), ਇੰਦਰਾਪੁਰਮ (317), ਵਸੁੰਧਰਾ (300) ਅਤੇ ਸੰਜੇ ਨਗਰ (287) ਵਿੱਚ ਵੀ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਦੇਖੀ ਗਈ।
ਗੁਰੂਗ੍ਰਾਮ: ਦੇਰ ਰਾਤ 3 ਵਜੇ ਟੇਰੀ ਗ੍ਰਾਮ ਵਿੱਚ AQI 372 ਅਤੇ ਵਿਕਾਸ ਸਦਨ ਵਿੱਚ 344 ਦਰਜ ਕੀਤਾ ਗਿਆ। ਸੈਕਟਰ 51 ਵਿੱਚ AQI 263 ਅਤੇ NISE ਗਵਾਲ ਪਹਾੜੀ ਖੇਤਰ ਵਿੱਚ 232 ਰਿਹਾ।
ਦੀਵਾਲੀ ਤੋਂ ਬਾਅਦ ਹਵਾ ਵਿੱਚ ਧੂੰਏਂ ਦੇ ਨਾਲ-ਨਾਲ ਧੁੰਦ ਦੀ ਮੋਟੀ ਚਾਦਰ ਵਿਛ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸਥਿਤੀ ਨੂੰ ਦੇਖਦੇ ਹੋਏ ਕੁਝ ਖੇਤਰਾਂ ਲਈ 'ਰੈੱਡ ਅਲਰਟ' ਜਾਰੀ ਕੀਤਾ ਹੈ। ਦੱਖਣ-ਪੂਰਬੀ ਦਿੱਲੀ, ਪੂਰਬੀ ਦਿੱਲੀ ਅਤੇ ਸ਼ਾਹਦਰਾ ਵਿੱਚ ਬਹੁਤ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਗਈ ਹੈ, ਜਦਕਿ ਉੱਤਰੀ, ਦੱਖਣੀ ਅਤੇ ਮੱਧ ਦਿੱਲੀ ਵਿੱਚ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ।
ਮੌਸਮ ਵਿਭਾਗ ਨੇ ਦ੍ਰਿਸ਼ਟੀ (visibility) ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਖਾਸ ਸਾਵਧਾਨੀ ਵਰਤਣ ਅਤੇ ਸੜਕਾਂ 'ਤੇ ਗੱਡੀ ਚਲਾਉਂਦੇ ਸਮੇਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
Get all latest content delivered to your email a few times a month.