ਤਾਜਾ ਖਬਰਾਂ
ਇਸ ਉਪਲਬਧੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਸੰਸਥਾ ਦੀ ਚੇਅਰਪਰਸਨ ਅਤੇ GGDSD ਸੁਸਾਇਟੀ ਦੀ ਪ੍ਰਧਾਨ ਵੈਸ਼ਾਲੀ ਸ਼ਰਮਾ ਨੇ ਕਿਹਾ ਕਿ NBA ਦੀ ਮਾਨਤਾ ਸੰਸਥਾ ਲਈ ਮਾਣ ਵਾਲੀ ਗੱਲ ਹੈ। ਇਹ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਦੀ ਸਾਂਝੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਉਦਯੋਗ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਨੈਤਿਕ ਕਦਰਾਂ-ਕੀਮਤਾਂ 'ਤੇ ਆਧਾਰਿਤ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ।
ਇਸ ਸਫ਼ਲਤਾ ਦਾ ਸਿਹਰਾ ਸੰਸਥਾ ਦੇ ਡਾਇਰੈਕਟਰ ਡਾ. ਕਪਿਲ ਪਾਂਡਲਾ ਦੀ ਅਗਵਾਈ ਨੂੰ ਵੀ ਦਿੱਤਾ ਗਿਆ। ਉਨ੍ਹਾਂ ਦੇ ਮਾਰਗਦਰਸ਼ਨ ਹੇਠ ਅਕਾਦਮਿਕ ਮਿਆਰਾਂ ਨੂੰ ਉੱਚਾ ਚੁੱਕਣ, ਉਦਯੋਗਿਕ ਸੰਸਥਾਵਾਂ ਨਾਲ ਤਾਲਮੇਲ ਵਧਾਉਣ ਅਤੇ ਸੰਸਥਾ ਦੇ ਸਮੁੱਚੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਗਏ ਹਨ।
ਇਸ ਮੌਕੇ GGDSD ਸੁਸਾਇਟੀ ਦੇ ਅਹੁਦੇਦਾਰਾਂ ਡਾ. ਸਿਧਾਰਥ ਸ਼ਰਮਾ, ਜਤਿੰਦਰ ਭਾਟੀਆ, ਡਾ. ਪੀ.ਕੇ. ਬਜਾਜ, ਡਾ. ਐੱਸ.ਸੀ. ਵੈਦਿਆ ਅਤੇ ਡਾ. ਐੱਸ.ਕੇ. ਸ਼ਰਮਾ ਦੇ ਸਹਿਯੋਗ ਅਤੇ ਰਹਿਨੁਮਾਈ ਦੀ ਵੀ ਸ਼ਲਾਘਾ ਕੀਤੀ ਗਈ।
ਡਾਇਰੈਕਟਰ ਡਾ. ਕਪਿਲ ਪਾਂਡਲਾ ਨੇ ਇਸ ਪ੍ਰਾਪਤੀ ਲਈ ਗਵਰਨਿੰਗ ਬਾਡੀ, ਸਮੁੱਚੇ ਸਟਾਫ਼, ਮੌਜੂਦਾ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਅਤੇ NBA ਮਾਨਤਾ ਪ੍ਰਕਿਰਿਆ ਦੌਰਾਨ ਮਾਰਗਦਰਸ਼ਨ ਕਰਨ ਵਾਲੇ ਮੈਂਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਨਤਾ ਸੰਸਥਾ ਦੀਆਂ ਕੋਸ਼ਿਸ਼ਾਂ ਨੂੰ ਨਵੀਂ ਪਛਾਣ ਦੇਣ ਦੇ ਨਾਲ-ਨਾਲ ਖੋਜ, ਨਵੀਨਤਾ ਅਤੇ ਉਦਯੋਗ ਤੇ ਅਕਾਦਮਿਕ ਖੇਤਰ ਵਿਚਾਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਨਾ ਸਰੋਤ ਬਣੇਗੀ।
Get all latest content delivered to your email a few times a month.