ਤਾਜਾ ਖਬਰਾਂ
ਅਮਰੀਕਾ ਦੀਆਂ ਹਾਲੀਆ ਮਿਡਟਰਮ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਧਿਰ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਵਿਸ਼ਵ ਰਾਜਨੀਤੀ ਵਿੱਚ ਤਣਾਅ ਅਤੇ ਹਲਚਲ ਤੇਜ਼ ਹੋ ਗਈ ਹੈ। ਇਸ ਹਾਰ ਦੇ ਤੁਰੰਤ ਬਾਅਦ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਪ੍ਰਮੁੱਖ 'ਐਂਘੇਲਾਬ ਚੌਕ' ਵਿਖੇ ਲਗਾਇਆ ਗਿਆ ਇੱਕ ਵਿਸ਼ਾਲ ਪੋਸਟਰ ਦੁਨੀਆ ਭਰ ਦੀਆਂ ਸੁਰਖੀਆਂ ਦਾ ਕੇਂਦਰ ਬਣ ਗਿਆ ਹੈ।
ਤਹਿਰਾਨ 'ਚ ਲਗਾਏ ਗਏ ਇਸ ਪੋਸਟਰ ਵਿੱਚ ਡੋਨਾਲਡ ਟਰੰਪ ਨੂੰ ਲੋਹੇ ਦੀਆਂ ਸਲਾਖਾਂ ਪਿੱਛੇ ਬੇਵੱਸ ਅਤੇ ਦੁਖੀ ਦਿਖਾਇਆ ਗਿਆ ਹੈ, ਜਿਸ ਉੱਪਰ ਸਪੱਸ਼ਟ ਸ਼ਬਦਾਂ ਵਿੱਚ “ਅਸੀਂ ਟਰੰਪ ਨੂੰ ਮਾਰ ਦੇਵਾਂਗੇ” ਲਿਖਿਆ ਹੋਇਆ ਹੈ।
ਨੇਤਨਯਾਹੂ ਅਤੇ ਪੀਟ ਹੇਗਸੇਥ 'ਤੇ ਨਿਸ਼ਾਨਾ: ਪੋਸਟਰ 'ਚ ਟਰੰਪ ਦੇ ਨਾਲ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਨੇਤਨਯਾਹੂ ਦੀ ਤਸਵੀਰ 'ਤੇ ਕਰਾਸ (X) ਦਾ ਨਿਸ਼ਾਨ ਲਗਾਇਆ ਗਿਆ ਹੈ, ਜੋ ਇਜ਼ਰਾਈਲ ਦੀ ਮੌਜੂਦਾ ਸਿਆਸੀ ਅਸਥਿਰਤਾ ਵੱਲ ਇਸ਼ਾਰਾ ਕਰਦਾ ਹੈ।
ਭਾਰਤ ਸਥਿਤ ਈਰਾਨੀ ਦੂਤਾਵਾਸ ਦਾ ਵੀਡੀਓ: ਦੂਜੇ ਪਾਸੇ, ਭਾਰਤ ਵਿੱਚ ਈਰਾਨੀ ਦੂਤਾਵਾਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। "US Midterm Elections" ਕੈਪਸ਼ਨ ਨਾਲ ਪੋਸਟ ਕੀਤੀ ਗਈ ਇਸ ਵੀਡੀਓ ਵਿੱਚ ਡੈਮੋਕ੍ਰੇਟਿਕ ਨੇਤਾਵਾਂ ਵੱਲੋਂ ਟਰੰਪ ਨੂੰ ਵ੍ਹਾਈਟ ਹਾਊਸ ਤੋਂ ਬਾਹਰ ਕੱਢ ਕੇ 'ਖ਼ਤਰਨਾਕ ਕੂੜੇ' (Hazardous Waste) ਵਾਲੇ ਡਸਟਬਿਨ ਵਿੱਚ ਸੁੱਟਦੇ ਹੋਏ ਦਿਖਾਇਆ ਗਿਆ ਹੈ।
'ਐਸੋਸੀਏਟਿਡ ਪ੍ਰੈਸ' (AP) ਦੀ ਤਾਜ਼ਾ ਸਮੀਖਿਆ ਅਨੁਸਾਰ, ਅਮਰੀਕੀ ਜਨਤਾ ਵਿੱਚ ਵਧਦੀ ਮਹਿੰਗਾਈ ਨੂੰ ਲੈ ਕੇ ਭਾਰੀ ਰੋਸ ਸੀ। ਚੋਣ ਮੁਹਿੰਮ ਦੌਰਾਨ ਟਰੰਪ ਵੱਲੋਂ ਮਹਿੰਗਾਈ 'ਤੇ ਠੱਲ੍ਹ ਪਾਉਣ ਦੇ ਕੀਤੇ ਗਏ ਵਾਅਦਿਆਂ ਨੂੰ ਜਨਤਾ ਨੇ ਨਕਾਰ ਦਿੱਤਾ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਈਰਾਨ ਨਾਲ ਚੱਲ ਰਹੇ ਤਣਾਅ ਅਤੇ ਯੁੱਧ ਦੇ ਹਾਲਾਤਾਂ ਕਾਰਨ ਅਮਰੀਕੀ ਪ੍ਰਸ਼ਾਸਨ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਿਹਾ, ਜਿਸ ਦਾ ਖਮਿਆਜ਼ਾ ਚੋਣ ਨਤੀਜਿਆਂ ਵਿੱਚ ਭੁਗਤਣਾ ਪਿਆ।
ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਡੋਨਾਲਡ ਟਰੰਪ ਨੇ ਆਪਣੀ ਵਿਦੇਸ਼ ਨੀਤੀ ਵਿੱਚ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਹਨ:
ਈਰਾਨ ਬਾਰੇ ਰੁੱਖ: 'ਫਾਈਨੈਂਸ਼ੀਅਲ ਟਾਈਮਜ਼' ਨਾਲ ਗੱਲਬਾਤ ਕਰਦਿਆਂ ਟਰੰਪ ਨੇ ਸਾਫ਼ ਕੀਤਾ ਕਿ ਫਿਲਹਾਲ ਈਰਾਨ 'ਤੇ ਹਮਲਾ ਕਰਨ ਦੀ ਕੋਈ ਯੋਜਨਾ ਨਹੀਂ ਹੈ। ਅਮਰੀਕਾ ਪਹਿਲਾਂ ਈਰਾਨ ਨਾਲ ਗੱਲਬਾਤ ਦਾ ਰਾਹ ਚੁਣੇਗਾ ਅਤੇ ਉਸ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ।
ਇਜ਼ਰਾਈਲ ਦੀ ਆਰਥਿਕ ਸਹਾਇਤਾ ਬੰਦ: ਟਰੰਪ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ ਦਿੱਤੀ ਜਾਣ ਵਾਲੀ ਸਾਲਾਨਾ 4 ਬਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਵਿੱਚ ਪੂਰੀ ਤਰ੍ਹਾਂ ਕਟੌਤੀ ਕਰਨ ਦਾ ਵੱਡਾ ਐਲਾਨ ਕੀਤਾ ਹੈ, ਜਿਸ ਨਾਲ ਇਜ਼ਰਾਈਲ-ਅਮਰੀਕਾ ਸਬੰਧਾਂ ਵਿੱਚ ਨਵਾਂ ਮੋੜ ਆਉਣ ਦੀ ਸੰਭਾਵਨਾ ਹੈ।
Get all latest content delivered to your email a few times a month.