IMG-LOGO
ਹੋਮ ਪੰਜਾਬ: ਪ੍ਰਦੂਸ਼ਣ ਮੁਕਤ ਦੀਵਾਲੀ ਮੁਹਿੰਮ: ਦੀਆ ਮਿਰਜ਼ਾ ਦੇ ਵੀਡੀਓ 'ਤੇ ਵਿਵਾਦ...

ਪ੍ਰਦੂਸ਼ਣ ਮੁਕਤ ਦੀਵਾਲੀ ਮੁਹਿੰਮ: ਦੀਆ ਮਿਰਜ਼ਾ ਦੇ ਵੀਡੀਓ 'ਤੇ ਵਿਵਾਦ ਤੋਂ ਬਾਅਦ ਹਾਈ ਕੋਰਟ ਸਖ਼ਤ, BMC ਨੂੰ ਵੀਡੀਓ ਦੁਬਾਰਾ ਅਪਲੋਡ ਕਰਨ ਦੇ ਹੁਕਮ

Admin User - Nov 03, 2026 01:35 PM
IMG

ਬ੍ਰਹਿਨਮੁੰਬਈ ਨਗਰ ਨਿਗਮ (BMC) ਵੱਲੋਂ ਵਾਤਾਵਰਣ-ਅਨੁਕੂਲ ਅਤੇ ਪਟਾਕੇ-ਮੁਕਤ ਦੀਵਾਲੀ ਦਾ ਸੁਨੇਹਾ ਦੇਣ ਲਈ ਅਦਾਕਾਰਾ ਦੀਆ ਮਿਰਜ਼ਾ ਨਾਲ ਤਿਆਰ ਕੀਤੀ ਗਈ ਵੀਡੀਓ 'ਤੇ ਸ਼ੁਰੂ ਹੋਏ ਸਿਆਸੀ ਵਿਵਾਦ ਦਾ ਬੰਬੇ ਹਾਈ ਕੋਰਟ ਨੇ ਗੰਭੀਰ ਨੋਟਿਸ ਲਿਆ ਹੈ। ਅਦਾਲਤ ਨੇ ਵੀਡੀਓ ਹਟਾਏ ਜਾਣ 'ਤੇ ਆਪਣੀ ਡੂੰਘੀ ਨਾਰਾਜ਼ਗੀ ਤੇ ਅਫਸੋਸ ਪ੍ਰਗਟ ਕਰਦਿਆਂ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਹਨ ਕਿ ਉਕਤ ਕਲਿੱਪ ਨੂੰ ਤੁਰੰਤ ਮੁੜ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਜਾਵੇ।


ਜਸਟਿਸ ਗਿਰੀਸ਼ ਕੁਲਕਰਨੀ ਅਤੇ ਨੀਲਾ ਗੋਖਲੇ ਦੇ ਅਧਾਰਿਤ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਵਾਤਾਵਰਣ, ਹਵਾ ਅਤੇ ਸ਼ੋਰ ਪ੍ਰਦੂਸ਼ਣ ਬਾਰੇ ਜਾਗਰੂਕਤਾ ਫੈਲਾਉਣ ਵਰਗੇ ਗੰਭੀਰ ਮੁੱਦੇ ਨੂੰ ਅਜਿਹਾ ਗਲਤ ਮੋੜ ਦੇਣਾ ਬਹੁਤ ਮੰਦਭਾਗਾ ਹੈ। ਬੈਂਚ ਨੇ ਆਮ ਜਨਤਾ ਦੀ ਨੁਮਾਇੰਦਗੀ ਕਰਨ ਵਾਲੇ ਕੁਝ ਲੋਕਾਂ ਦੀ "ਤੰਗ-ਦਿਮਾਗੀ" 'ਤੇ ਦੁੱਖ ਜ਼ਾਹਰ ਕਰਦਿਆਂ ਸਪੱਸ਼ਟ ਕੀਤਾ ਕਿ ਬੀਐਮਸੀ ਕਮਿਸ਼ਨਰ ਵੱਲੋਂ ਜਾਗਰੂਕਤਾ ਫੈਲਾਉਣ ਲਈ ਮਸ਼ਹੂਰ ਹਸਤੀਆਂ ਦੀ ਚੋਣ ਕਰਨ ਦਾ ਫੈਸਲਾ ਬਿਲਕੁਲ ਦਰੁਸਤ ਸੀ।


ਜ਼ਿਕਰਯੋਗ ਹੈ ਕਿ ਕੁਝ ਭਾਜਪਾ ਆਗੂਆਂ ਅਤੇ ਮੁੰਬਈ ਦੀ ਮੇਅਰ ਰਿਤੂ ਤਾਵੜੇ ਦੇ ਵਿਰੋਧ ਤੋਂ ਬਾਅਦ ਸੋਮਵਾਰ ਨੂੰ ਬੀਐਮਸੀ ਨੇ ਦੀਆ ਮਿਰਜ਼ਾ ਦੀ ਇਹ ਵੀਡੀਓ ਆਪਣੇ ਅਧਿਕਾਰਤ ਖਾਤਿਆਂ ਤੋਂ ਹਟਾ ਦਿੱਤੀ ਸੀ, ਜਿਸ 'ਤੇ ਅਦਾਲਤ ਨੇ ਕਿਹਾ ਕਿ ਨਿਗਮ ਨੂੰ ਦਬਾਅ ਵਿੱਚ ਆ ਕੇ ਇਸ ਕਲਿੱਪ ਨੂੰ ਡਿਲੀਟ ਨਹੀਂ ਕਰਨਾ ਚਾਹੀਦਾ ਸੀ।


ਅਦਾਲਤ ਨੇ ਇਤਰਾਜ਼ ਜਤਾਉਣ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ "ਅਸੀਂ ਇੱਕ ਧਰਮ ਨਿਰਪੱਖ ਦੇਸ਼ ਦੇ ਨਿਵਾਸੀ ਹਾਂ ਅਤੇ ਵਾਤਾਵਰਣ ਦਾ ਮੁੱਦਾ ਸਭ ਨਾਲ ਜੁੜਿਆ ਹੋਇਆ ਹੈ। ਧਰਮ ਜਾਂ ਜਾਤ ਕੋਈ ਵੀ ਹੋਵੇ, ਇਸ ਦੇਸ਼ ਦਾ ਹਰ ਨਾਗਰਿਕ ਇੱਕੋ ਜਿਹੀ ਹਵਾ ਵਿੱਚ ਸਾਹ ਲੈ ਰਿਹਾ ਹੈ। ਸੰਵਿਧਾਨ ਸਾਨੂੰ ਧਰਮ ਨਿਰਪੱਖ ਭਾਵਨਾ ਬਣਾਏ ਰੱਖਣ ਦੀ ਪ੍ਰੇਰਨਾ ਦਿੰਦਾ ਹੈ ਅਤੇ ਜਨਤਕ ਅਹੁਦਿਆਂ 'ਤੇ ਬੈਠੇ ਲੋਕਾਂ ਤੋਂ ਅਜਿਹੇ ਵਤੀਰੇ ਦੀ ਉਮੀਦ ਨਹੀਂ ਕੀਤੀ ਜਾਂਦੀ।"


ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਅੱਗੇ ਜੋੜਿਆ ਕਿ ਮੁੰਬਈ ਵਰਗਾ ਮਹਾਨਗਰ ਆਪਸੀ ਏਕਤਾ ਅਤੇ ਮਜ਼ਬੂਤ ਸਮਾਜਿਕ ਸਾਂਝ 'ਤੇ ਟਿਕਿਆ ਹੋਇਆ ਹੈ। ਕਿਸੇ ਵੀ ਆਗੂ ਜਾਂ ਵਿਅਕਤੀ ਦੀਆਂ ਛੋਟੀਆਂ ਟਿੱਪਣੀਆਂ ਨਾਲ ਇਸ ਮਾਹੌਲ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਕਿ ਜਦੋਂ ਕੋਈ ਨੇਤਾ ਜਾਂ ਜ਼ਿੰਮੇਵਾਰ ਵਿਅਕਤੀ ਅਜਿਹੇ ਜਾਗਰੂਕਤਾ ਵੀਡੀਓ ਪੋਸਟ ਨਹੀਂ ਕਰ ਰਿਹਾ, ਤਾਂ ਅਜਿਹੇ ਨੇਕ ਕਦਮਾਂ ਵਿੱਚ ਰੁਕਾਵਟ ਪਾਉਣਾ ਬਿਲਕੁਲ ਗਲਤ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.