IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਬੈਂਗਲੁਰੂ ਦੇ ਫਾਈਵ-ਸਟਾਰ ਹੋਟਲ 'ਚ ਸ਼ੱਕੀ ਹਾਲਾਤਾਂ 'ਚ ਕਰੰਟ ਲੱਗਣ...

ਬੈਂਗਲੁਰੂ ਦੇ ਫਾਈਵ-ਸਟਾਰ ਹੋਟਲ 'ਚ ਸ਼ੱਕੀ ਹਾਲਾਤਾਂ 'ਚ ਕਰੰਟ ਲੱਗਣ ਨਾਲ 2 ਵਿਦੇਸ਼ੀ ਨਾਗਰਿਕਾਂ ਦੀ ਮੌਤ, 2 ਜ਼ਖ਼ਮੀ

Admin User - Oct 31, 2026 02:04 PM
IMG

ਬੈਂਗਲੁਰੂ ਦੇ ਹਲਸੂਰੂ ਇਲਾਕੇ ਸਥਿਤ ਇੱਕ ਪੰਜ ਸਿਤਾਰਾ ਹੋਟਲ 'ਚ ਬੀਤੀ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਛੱਤ (ਟੈਰੇਸ) 'ਤੇ ਬਣੇ ਸਵਿਮਿੰਗ ਪੂਲ 'ਚ ਸ਼ੱਕੀ ਤੌਰ 'ਤੇ ਕਰੰਟ ਲੱਗਣ ਕਾਰਨ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ। ਬੈਂਗਲੁਰੂ ਈਸਟ ਡਿਵੀਜ਼ਨ ਦੇ ਡੀਸੀਪੀ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਜਰਮਨੀ ਅਤੇ ਸਲੋਵਾਕੀਆ ਦੇ ਰਹਿਣ ਵਾਲਿਆਂ ਵਜੋਂ ਹੋਈ ਹੈ।


ਹਾਦਸੇ ਦੌਰਾਨ ਪੂਲ 'ਚ ਮੌਜੂਦ ਪੀੜਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦੋ ਹੋਰ ਲੋਕ ਵੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਇੱਕ ਅਮਰੀਕੀ ਨਾਗਰਿਕ (ਜੋ ਹੋਟਲ 'ਚ ਠਹਿਰਿਆ ਹੋਇਆ ਸੀ) ਅਤੇ ਹੋਟਲ ਦਾ ਇੱਕ ਭਾਰਤੀ ਪੂਲ ਅਟੈਂਡੈਂਟ ਸ਼ਾਮਲ ਹੈ। ਦੋਵਾਂ ਨੂੰ ਤੁਰੰਤ ਮਣੀਪਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਫਿਲਹਾਲ ਉਹ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।


ਪਹਿਲਾ ਮ੍ਰਿਤਕ: ਅਲੇਕਜ਼ੈਂਡਰ ਮੈਕਸੀਮਿਲੀਅਨ ਥੀਸ (ਉਮਰ 57 ਸਾਲ) | ਰਾਸ਼ਟਰੀਅਤਾ: ਜਰਮਨ (ਲੁਫ਼ਥਾਂਸਾ ਕਰੂ ਮੈਂਬਰ)

ਦੂਜਾ ਮ੍ਰਿਤਕ: ਜੁਰਾਜ ਹੋਰਵਾਟ (ਉਮਰ 45 ਸਾਲ) | ਰਾਸ਼ਟਰੀਅਤਾ: ਸਲੋਵਾਕ (ਪ੍ਰੋਜੈਕਟ ਮੈਨੇਜਰ, IBM)


ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸੀਮਾਂਤ ਕੁਮਾਰ ਸਿੰਘ ਨੇ ਦੱਸਿਆ, "ਕੱਲ੍ਹ ਸ਼ਾਮ ਫਾਈਵ-ਸਟਾਰ ਹੋਟਲ ਦੀ ਛੱਤ 'ਤੇ ਬਣੇ ਸਵਿਮਿੰਗ ਪੂਲ 'ਚ ਬਿਜਲੀ ਦਾ ਲੀਕੇਜ ਹੋਣ ਦਾ ਖ਼ਦਸ਼ਾ ਹੈ। ਪਹਿਲੀ ਨਜ਼ਰੇ ਇਹ ਕਰੰਟ ਲੱਗਣ (ਇਲੈਕਟ੍ਰੋਕਿਊਸ਼ਨ) ਦਾ ਮਾਮਲਾ ਜਾਪਦਾ ਹੈ। ਹਾਲਾਂਕਿ, ਜਦੋਂ ਤੱਕ ਸਾਰੀਆਂ ਮੈਡੀਕਲ, ਤਕਨੀਕੀ ਅਤੇ ਮਾਹਿਰਾਂ ਦੀਆਂ ਰਿਪੋਰਟਾਂ ਨਹੀਂ ਆ ਜਾਂਦੀਆਂ, ਉਦੋਂ ਤੱਕ ਅਸੀਂ ਪੱਕੇ ਤੌਰ 'ਤੇ ਕੁਝ ਨਹੀਂ ਕਹਿ ਸਕਦੇ।"


ਉਨ੍ਹਾਂ ਅੱਗੇ ਦੱਸਿਆ ਕਿ ਦੋਵੇਂ ਮ੍ਰਿਤਕ ਆਈ.ਟੀ. ਖੇਤਰ ਨਾਲ ਜੁੜੇ ਹੋਏ ਸਨ। ਮ੍ਰਿਤਕਾਂ ਵਿੱਚੋਂ ਇੱਕ ਦੇ ਜੀਵਨ ਸਾਥੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਵਿਮਿੰਗ ਪੂਲ 'ਚ ਮਸਤੀ ਕਰਨ ਦੌਰਾਨ ਇੱਕ 25 ਸਾਲਾ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਦੀ ਮੌਤ ਦੀ ਵੀਡੀਓ ਵੀ ਸਾਹਮਣੇ ਆਈ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.