IMG-LOGO
ਹੋਮ ਰਾਸ਼ਟਰੀ, ਖੇਡਾਂ, ਪੈਰਾ-ਅਥਲੀਟ ਨੀਰਜ ਯਾਦਵ ਦੀ ਮੌਤ: ਡੋਪਿੰਗ ਬੈਨ ਅਤੇ ਮਾਨਸਿਕ ਤਣਾਅ...

ਪੈਰਾ-ਅਥਲੀਟ ਨੀਰਜ ਯਾਦਵ ਦੀ ਮੌਤ: ਡੋਪਿੰਗ ਬੈਨ ਅਤੇ ਮਾਨਸਿਕ ਤਣਾਅ ਵਿਚਾਲੇ ਭਾਰਤੀ ਖੇਡ ਜਗਤ ਨੇ ਗੁਆਇਆ 3 ਵਾਰ ਦਾ ਗੋਲਡ ਮੈਡਲਿਸਟ

Admin User - Oct 28, 2026 01:28 PM
IMG

ਭਾਰਤੀ ਖੇਡ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਏਸ਼ੀਅਨ ਪੈਰਾ ਗੇਮਜ਼ ਵਿੱਚ ਭਾਰਤ ਲਈ ਤਿੰਨ ਸੋਨੇ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੇ ਦਿੱਗਜ ਪੈਰਾ ਅਥਲੀਟ ਨੀਰਜ ਯਾਦਵ (42) ਦਾ ਦਿਹਾਂਤ ਹੋ ਗਿਆ ਹੈ। ਮੁੱਢਲੀ ਜਾਣਕਾਰੀ ਮੁਤਾਬਕ ਨੀਰਜ ਨੇ ਸ਼ੱਕੀ ਹਾਲਾਤਾਂ ਵਿੱਚ ਆਪਣੇ ਘਰ 'ਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਦਿੱਲੀ ਦੇ ਇੱਕ ਹਸਪਤਾਲ ਵਿੱਚ ਪੋਸਟਮਾਰਟਮ ਤੋਂ ਬਾਅਦ ਪੁਲਿਸ ਮਾਮਲੇ ਦੀ ਵਿਸਥਾਰਤ ਜਾਂਚ ਵਿੱਚ ਜੁੱਟ ਗਈ ਹੈ।

ਰਾਸ਼ਟਰੀ ਪੈਰਾ-ਅਥਲੈਟਿਕਸ ਟੀਮ ਦੇ ਮੁੱਖ ਕੋਚ ਐਸ. ਸਤਿਆਨਾਰਾਇਣ ਨੇ ਨੀਰਜ ਯਾਦਵ ਦੀ ਮੌਤ ਦੀ ਪੁਸ਼ਟੀ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਖੇਡ ਹਲਕਿਆਂ ਵਿੱਚ ਚਰਚਾ ਹੈ ਕਿ ਹਾਲ ਹੀ ਵਿੱਚ ਲੱਗੀ ਡੋਪਿੰਗ ਪਾਬੰਦੀ ਅਤੇ ਇਸ ਕਾਰਨ ਏਸ਼ੀਅਨ ਪੈਰਾ ਗੇਮਜ਼ ਤੋਂ ਬਾਹਰ ਹੋਣ ਕਰਕੇ ਨੀਰਜ ਗੰਭੀਰ ਮਾਨਸਿਕ ਤਣਾਅ ਵਿੱਚੋਂ ਲੰਘ ਰਹੇ ਸਨ।


ਹਾਲਾਂਕਿ, ਕੋਚ ਸਤਿਆਨਾਰਾਇਣ ਨੇ ਕਿਹਾ ਕਿ ਖੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਵੀ ਕੀਤੀ ਕਿ ਕੈਰੀਅਰ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਤਾਰ-ਚੜ੍ਹਾਅ ਦਾ ਸਾਹਮਣਾ ਹਮੇਸ਼ਾ ਧੀਰਜ ਅਤੇ ਸੰਜਮ ਨਾਲ ਕਰਨਾ ਚਾਹੀਦਾ ਹੈ।


2018 ਜਕਾਰਤਾ ਏਸ਼ੀਅਨ ਪੈਰਾ ਗੇਮਜ਼: ਜੈਵਲਿਨ ਥ੍ਰੋ (ਭਾਲਾ ਸੁੱਟਣਾ) ਵਿੱਚ ਸੋਨੇ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ।

2023 ਹਾਂਗਝੂ ਏਸ਼ੀਅਨ ਪੈਰਾ ਗੇਮਜ਼: ਜੈਵਲਿਨ ਥ੍ਰੋ (ਭਾਲਾ ਸੁੱਟਣਾ) ਵਿੱਚ ਆਪਣਾ ਦੂਜਾ ਸੋਨੇ ਦਾ ਤਗਮਾ ਹਾਸਲ ਕੀਤਾ।

2023 ਹਾਂਗਝੂ ਏਸ਼ੀਅਨ ਪੈਰਾ ਗੇਮਜ਼: ਡਿਸਕਸ ਥ੍ਰੋ (ਚੱਕਾ ਸੁੱਟਣਾ) ਵਿੱਚ ਵੀ ਸੋਨੇ ਦਾ ਤਗਮਾ ਜਿੱਤ ਕੇ ਇੱਕੋ ਗੇਮਜ਼ 'ਚ ਦੋਹਰਾ ਇਤਿਹਾਸ ਰਚਿਆ।


ਨੀਰਜ ਯਾਦਵ F55 ਸ਼੍ਰੇਣੀ ਦੇ ਚੋਟੀ ਦੇ ਅਥਲੀਟਾਂ ਵਿੱਚ ਸ਼ਾਮਲ ਸਨ। ਇਸ ਵਰਗ ਵਿੱਚ ਸਰੀਰਕ ਤੌਰ 'ਤੇ ਅਸਮਰੱਥ ਖਿਡਾਰੀ ਬੈਠ ਕੇ ਸ਼ਾਟ ਪੁੱਟ, ਡਿਸਕਸ ਅਤੇ ਜੈਵਲਿਨ ਵਰਗੇ ਥ੍ਰੋਇੰਗ ਈਵੈਂਟਸ ਵਿੱਚ ਹਿੱਸਾ ਲੈਂਦੇ ਹਨ। ਜਕਾਰਤਾ ਅਤੇ ਹਾਂਗਝੂ ਵਿੱਚ ਤਿਰੰਗਾ ਲਹਿਰਾਉਣ ਵਾਲੇ ਇਸ ਮਹਾਨ ਖਿਡਾਰੀ ਦਾ ਇਸ ਤਰ੍ਹਾਂ ਖਾਮੋਸ਼ ਹੋ ਜਾਣਾ ਭਾਰਤੀ ਪੈਰਾ-ਅਥਲੈਟਿਕਸ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.