IMG-LOGO
ਹੋਮ ਅੰਤਰਰਾਸ਼ਟਰੀ: ਮਹਿੰਗਾਈ ਤੇ ਆਰਥਿਕ ਮੰਦਹਾਲੀ ਖ਼ਿਲਾਫ਼ ਫ਼ਰਾਂਸ 'ਚ ਵਿਦਰੋਹ: 4 ਲੱਖ...

ਮਹਿੰਗਾਈ ਤੇ ਆਰਥਿਕ ਮੰਦਹਾਲੀ ਖ਼ਿਲਾਫ਼ ਫ਼ਰਾਂਸ 'ਚ ਵਿਦਰੋਹ: 4 ਲੱਖ ਤੋਂ ਵੱਧ ਲੋਕ ਸੜਕਾਂ 'ਤੇ, ਹਿੰਸਕ ਝੜਪਾਂ ਦੌਰਾਨ ਹਜ਼ਾਰ ਤੋਂ ਵੱਧ ਗ੍ਰਿਫ਼ਤਾਰ

Admin User - Oct 25, 2026 11:23 AM
IMG

ਫ਼ਰਾਂਸ ਵਿੱਚ ਵਧਦੀ ਮਹਿੰਗਾਈ, ਘਟਦੀਆਂ ਤਨਖਾਹਾਂ ਅਤੇ ਸਰਕਾਰ ਦੀਆਂ ਆਰਥਿਕ ਨੀਤੀਆਂ ਖ਼ਿਲਾਫ਼ ਜਨਤਾ ਦਾ ਗੁੱਸਾ ਪ੍ਰਚੰਡ ਰੂਪ ਧਾਰਨ ਕਰ ਗਿਆ ਹੈ। ਲੰਘੇ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਇੱਕ ਵਾਰ ਫਿਰ ਵਿਆਪਕ ਸਰਕਾਰ ਵਿਰੋਧੀ ਪ੍ਰਦਰਸ਼ਨ ਹੋਏ, ਜਿਨ੍ਹਾਂ ਵਿੱਚ ਲਗਭਗ 4 ਲੱਖ 10 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਕੱਲੇ ਰਾਜਧਾਨੀ ਪੈਰਿਸ ਵਿੱਚ ਹੀ 1 ਲੱਖ 10 ਹਜ਼ਾਰ ਦੇ ਕਰੀਬ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ, ਜਿਸ ਦੌਰਾਨ ਪੁਲਿਸ ਅਤੇ ਅੰਦੋਲਨਕਾਰੀਆਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ।


ਪੈਰਿਸ ਵਿੱਚ ਸ਼ੁਰੂਆਤੀ ਸ਼ਾਂਤਮਈ ਪ੍ਰਦਰਸ਼ਨ ਬਾਅਦ ਵਿੱਚ ਹਿੰਸਕ ਮੋੜ ਲੈ ਗਿਆ। ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਪਾਣੀ ਦੀਆਂ ਵਾਛੜਾਂ (ਵਾਟਰ ਕੈਨਨ) ਦੀ ਵਰਤੋਂ ਕੀਤੀ ਗਈ। ਪੈਰਿਸ ਤੋਂ ਇਲਾਵਾ ਲਿਓਨ, ਸਟ੍ਰਾਸਬੁਰਗ, ਨੀਸ, ਨਾਂਤੇਸ, ਮਾਰਸੇਈ ਅਤੇ ਕਲੇਰਮੋਂਟ-ਫੇਰਾ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਸਥਿਤੀ ਤਣਾਅਪੂਰਨ ਬਣੀ ਰਹੀ।


ਗ੍ਰਹਿ ਮੰਤਰੀ ਲੌਰੈਂਟ ਨੂਨੇਜ਼ ਨੇ ਸੁਰੱਖਿਆ ਦੇ ਮੱਦੇਨਜ਼ਰ ਦੇਸ਼ ਭਰ ਵਿੱਚ 70 ਹਜ਼ਾਰ ਪੁਲਿਸ ਕਰਮੀ, ਹੈਲੀਕਾਪਟਰ ਅਤੇ ਬਖ਼ਤਰਬੰਦ ਵਾਹਨ ਤਾਇਨਾਤ ਕੀਤੇ ਸਨ। ਇਸ ਦੇ ਬਾਵਜੂਦ ਹਿੰਸਾ ਦੌਰਾਨ ਲਗਭਗ 1,000 ਸੁਰੱਖਿਆ ਕਰਮਚਾਰੀ ਅਤੇ ਪੈਰਿਸ 'ਚ 100 ਦੇ ਕਰੀਬ ਆਮ ਨਾਗਰਿਕ ਜ਼ਖਮੀ ਹੋ ਗਏ। ਪ੍ਰਸ਼ਾਸਨ ਨੇ ਦੇਸ਼ ਭਰ ਵਿੱਚੋਂ 1,000 ਤੋਂ ਵੱਧ ਉਪੱਦਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਕੁੱਲ ਹਿਰਾਸਤਾਂ ਦੀ ਗਿਣਤੀ 2,400 ਦੇ ਨੇੜੇ ਦੱਸੀ ਜਾ ਰਹੀ ਹੈ।


ਗੁਆਂਢੀ ਦੇਸ਼ ਸਪੇਨ ਦੇ ਬਾਰਸੀਲੋਨਾ ਸ਼ਹਿਰ ਵਿੱਚ ਵੀ ਪ੍ਰਦਰਸ਼ਨ ਹਿੰਸਕ ਹੋ ਗਏ, ਜਿੱਥੇ ਨਕਾਬਪੋਸ਼ਾਂ ਵੱਲੋਂ ਦੁਕਾਨਾਂ ਦੀ ਭੰਨਤੋੜ ਅਤੇ ਲੁੱਟ-ਖੋਹ ਤੋਂ ਬਾਅਦ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵੀ 5 ਲੱਖ ਲੋਕਾਂ ਦੇ ਵਿਰੋਧ ਦੌਰਾਨ ਲਗਭਗ 3,000 ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।


ਇਸ ਰਾਸ਼ਟਰੀ ਅੰਦੋਲਨ ਦੀ ਸ਼ੁਰੂਆਤ ਪਿਛਲੇ ਮਹੀਨੇ ਪੈਰਿਸ ਦੇ ਦੱਖਣ-ਪੂਰਬੀ ਹਾਈ ਸਕੂਲ ਵਿੱਚ ਸਟਾਫ਼ ਦੀ ਘਾਟ ਵਿਰੁੱਧ ਹੋਏ ਰੋਹ ਨਾਲ ਹੋਈ ਸੀ, ਜੋ ਹੁਣ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ। ਪ੍ਰਦਰਸ਼ਨਕਾਰੀ ਵਧਦੀ ਮਹਿੰਗਾਈ ਦੇ ਅਨੁਪਾਤ ਵਿੱਚ ਵਧੀਆ ਤਨਖਾਹਾਂ, ਸੁਧਾਰੀ ਪੈਨਸ਼ਨ ਪ੍ਰਣਾਲੀ ਅਤੇ ਸਿੱਖਿਆ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.