IMG-LOGO
ਹੋਮ ਪੰਜਾਬ: ਲੁਧਿਆਣਾ 'ਚ ਦਹਿਸ਼ਤ ਦਾ ਮਾਹੌਲ, ਦੁਕਾਨਦਾਰ ਨੂੰ ਲਿਫ਼ਾਫ਼ੇ 'ਚ ਮਿਲਿਆ...

ਲੁਧਿਆਣਾ 'ਚ ਦਹਿਸ਼ਤ ਦਾ ਮਾਹੌਲ, ਦੁਕਾਨਦਾਰ ਨੂੰ ਲਿਫ਼ਾਫ਼ੇ 'ਚ ਮਿਲਿਆ ਕੱਟਿਆ ਹੋਇਆ ਹੱਥ, ਬਾਈਕ ਸਵਾਰਾਂ ਨੇ ਦਿੱਤੀ ਧਮਕੀ

Admin User - Oct 24, 2026 03:30 PM
IMG

ਲੁਧਿਆਣਾ ਦੇ ਥਾਣਾ ਡਾਬਾ ਅਧੀਨ ਬਾਗੀ ਸਟੈਂਡ ਇਲਾਕੇ ਵਿੱਚ ਸ਼ਨੀਵਾਰ ਨੂੰ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ, ਜਿੱਥੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਕਰਿਆਨਾ ਦੁਕਾਨਦਾਰ ਨੂੰ ਚਿੱਟੇ ਲਿਫ਼ਾਫ਼ੇ ਵਿੱਚ ਇੱਕ ਵਿਅਕਤੀ ਦਾ ਕੱਟਿਆ ਹੋਇਆ ਹੱਥ ਦੇ ਕੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਮੁਲਜ਼ਮਾਂ ਨੇ ਦੁਕਾਨਦਾਰ ਰਾਹੀਂ ਗੁਆਂਢੀਆਂ ਨੂੰ ਧਮਕੀ ਭਰਿਆ ਸੁਨੇਹਾ ਵੀ ਪਹੁੰਚਾਇਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਜਾਣਕਾਰੀ ਅਨੁਸਾਰ, ਬਾਈਕ ਸਵਾਰ ਨੌਜਵਾਨ ਦੁਕਾਨ 'ਤੇ ਪਹੁੰਚੇ ਅਤੇ ਦੁਕਾਨਦਾਰ ਨੂੰ ਲਿਫ਼ਾਫ਼ਾ ਦਿੰਦਿਆਂ ਕਿਹਾ ਕਿ ਇਹ ਆਪਣੇ ਗੁਆਂਢੀਆਂ ਨੂੰ ਦੇ ਦੇਣਾ। ਨਾਲ ਹੀ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਨ੍ਹਾਂ ਨਾਲ ਵੀ ਅਜਿਹਾ ਹੀ ਹੋ ਸਕਦਾ ਹੈ। ਲਿਫ਼ਾਫ਼ਾ ਖੋਲ੍ਹਣ 'ਤੇ ਦੁਕਾਨਦਾਰ ਨੂੰ ਅੰਦਰ ਇੱਕ ਵਿਅਕਤੀ ਦਾ ਕੱਟਿਆ ਹੋਇਆ ਹੱਥ ਮਿਲਿਆ, ਜਿਸ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ।

ਮੁੱਢਲੀ ਜਾਣਕਾਰੀ ਮੁਤਾਬਕ, ਇਸ ਘਟਨਾ ਦੇ ਤਾਰ ਰੇਡੂ ਸਾਹਿਬ ਗੁਰਦੁਆਰਾ ਨੇੜੇ ਸਵੇਰੇ ਹੋਏ ਦੋ ਧਿਰਾਂ ਦੇ ਝਗੜੇ ਨਾਲ ਜੁੜੇ ਹੋਣ ਦਾ ਖ਼ਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਇੱਕ ਨੌਜਵਾਨ ਦਾ ਹੱਥ ਕੱਟਿਆ ਗਿਆ ਸੀ, ਪਰ ਜ਼ਖ਼ਮੀ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਅਤੇ ਉਸ ਦੀ ਭਾਲ ਜਾਰੀ ਹੈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕੱਟੇ ਹੋਏ ਹੱਥ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਲਈ ਭੇਜ ਦਿੱਤਾ। ਉੱਥੇ ਹੀ ਸਥਾਨਕ ਵਪਾਰੀਆਂ ਅਤੇ ਲੋਕਾਂ ਨੇ ਪੁਲਿਸ ਦੇ ਦੇਰੀ ਨਾਲ ਪਹੁੰਚਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਪੁਲਿਸ ਵੱਲੋਂ ਬਾਗੀ ਸਟੈਂਡ ਅਤੇ ਰੇਡੂ ਸਾਹਿਬ ਮਾਰਗ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀ ਨੌਜਵਾਨ ਦੀ ਭਾਲ ਵੀ ਤੇਜ਼ ਕਰ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.