ਤਾਜਾ ਖਬਰਾਂ
ਪੰਜਾਬ ਸਿਵਲ ਸਕੱਤਰੇਤ ਵਿੱਚ ਸੇਵਾ ਨਿਭਾਅ ਰਹੇ ਕਰਮਚਾਰੀਆਂ ਵੱਲੋਂ ਪੰਜਾਬ ਸਕੱਤਰੇਤ ਦੀਆਂ ਸਮੂੰਹ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਮਹਾਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਪੂਜਾ ਅਰਚਨਾ ਕੀਤੀ ਗਈ ਅਤੇ ਮਹਾਰਿਸ਼ੀ ਵਾਲਮੀਕਿ ਜੀ ਵੱਲੋਂ ਮਾਨਵਤਾਂ ਦੀ ਭਲਾਈ ਲਈ ਦਿੱਤੇ ਉਪਦੇਸ਼ਾਂ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਚੱਲਣ ਦੀ ਅਪੀਲ ਕੀਤੀ ਗਈ ਇਸ ਦੌਰਾਨ ਸਾਰੇ ਮੁਲਾਜ਼ਮ ਆਗੂਆਂ ਨੇ ਆਪਣੇ ਬੱਚਿਆਂ ਨੂੰ ਵਿਦਿਆ ਦਾ ਦਾਨ ਦੇ ਕੇ ਉੱਚ ਵਿੱਦਿਆ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਇਸ ਮੌਕੇ ਸਕੱਤਰੇ ਦੇ ਸੀਨੀਅਰ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਅਧੀਨ ਸਕੱਤਰ ਪਰਮਦੀਪ ਸਿੰਘ ਭਬਾਤ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਸਰਧਾਂ ਦੇ ਫੁੱਲ ਭੇਂਟ ਕੀਤੇ ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਮਨੀਪਾਲ, ਕੁਲਵੰਤ ਸਿੰਘ, ਨਰਿੰਦਰ ਕੌਰ ਉਪ ਸਕੱਤਰ, ਸਰੋਜ ਰਾਣੀ ਅਧੀਨ ਸਕੱਤਰ ਬਲਰਾਜ ਸਿੰਘ ਦਾਊ, ਅਲਕਾ ਚੋਪੜਾ, ਮਿਥੁਨ ਚਾਵਲਾ, ਕੁਲਵਿੰਦਰ ਸਿੰਘ, ਪ੍ਰਸ਼ਾਸਕੀ ਅਫਸਰ ਸੁਖਵਿੰਦਰ ਸਿੰਘ ਸੁੱਖਾ, ਅਧੀਨ ਸਕੱਤਰ ਮੁੱਖ ਮੰਤਰੀ ਸ਼ਾਮ ਲਾਲ, ਦਿਆ ਸਿੰਘ, ਤੋਂ ਇਲਾਵਾ ਵੱਡੀ ਪੱਧਰ ਤੇ ਸੀਨੀਅਰ ਮੁਲਾਜ਼ਮ ਆਗੂ, ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਇਸ ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ।
Get all latest content delivered to your email a few times a month.