IMG-LOGO
ਹੋਮ ਪੰਜਾਬ: ਪਰਵਿੰਦਰ ਝੋਟਾ ਕਤਲ ਕਾਂਡ : CBI ਨੇ ਚੰਡੀਗੜ੍ਹ 'ਚ FIR...

ਪਰਵਿੰਦਰ ਝੋਟਾ ਕਤਲ ਕਾਂਡ : CBI ਨੇ ਚੰਡੀਗੜ੍ਹ 'ਚ FIR ਦਰਜ ਕੀਤੀ, ਮਾਨਸਾ 'ਚ ਜਾਂਚ ਸ਼ੁਰੂ

Admin User - Oct 21, 2026 04:35 PM
IMG

ਸੰਜੀਵ ਜਿੰਦਲ 

ਮਾਨਸਾ, 21 ਅਕਤੂਬਰ - ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ ਮਿਲੀ ਹੈ। ਸੀਬੀਆਈ ਨੇ ਚੰਡੀਗੜ੍ਹ ਵਿਖੇ FIR ਦਰਜ ਕਰਕੇ ਜਾਂਚ ਆਪਣੇ ਹੱਥ 'ਚ ਲੈ ਲਈ ਹੈ।

8 ਘੰਟੇ 'ਚ ਐਕਸ਼ਨ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦੇਣ ਤੋਂ ਮਹਿਜ਼ 8 ਘੰਟਿਆਂ ਅੰਦਰ ਹੀ ਸੀਬੀਆਈ ਹਰਕਤ 'ਚ ਆ ਗਈ। ਮੰਗਲਵਾਰ ਦੇਰ ਰਾਤ ਕਰੀਬ 12 ਵਜੇ 5 ਮੈਂਬਰੀ ਵਿਸ਼ੇਸ਼ ਟੀਮ, ਜਿਸ 'ਚ ਡੀਐੱਸਪੀ ਵੀ ਸ਼ਾਮਲ ਹਨ, ਮਾਨਸਾ ਦੇ ਥਾਣਾ ਸਿਟੀ-2 ਪਹੁੰਚੀ। 

ਦਸਤਾਵੇਜ਼ ਕਬਜ਼ੇ 'ਚ : ਟੀਮ ਨੇ ਮਾਨਸਾ ਪੁਲਿਸ ਤੋਂ ਕੇਸ ਦੀ ਪੂਰੀ ਫਾਈਲ (ਮੁਕੱਦਮਾ ਨੰਬਰ 269) ਆਪਣੇ ਕਬਜ਼ੇ 'ਚ ਲੈ ਲਈ। ਜਾਂਚ ਅਧਿਕਾਰੀ ਤੋਂ ਲੰਬੀ ਪੁੱਛਗਿੱਛ ਕੀਤੀ ਗਈ। 

ਮੁਲਜ਼ਮ ਦੀ ਜਾਂਚ: ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੇ ਹਥਿਆਰ ਲਾਇਸੈਂਸ, ਮੈਡੀਕਲ ਲਾਇਸੈਂਸ ਅਤੇ ਹੋਰ ਦਸਤਾਵੇਜ਼ਾਂ ਦੀ ਕਰੀਬ ਡੇਢ ਘੰਟਾ ਬਾਰੀਕੀ ਨਾਲ ਜਾਂਚ ਕੀਤੀ ਗਈ। ਉਸ ਦੀ ਕਾਲ ਡਿਟੇਲ ਖੰਗਾਲੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਘਟਨਾ ਤੋਂ ਪਹਿਲਾਂ ਉਸ ਨੇ ਕਿਨ੍ਹਾਂ ਨੂੰ ਫੋਨ ਕੀਤੇ ਸਨ। 

ਅਗਲੇਰੀ ਕਾਰਵਾਈ: ਸੀਬੀਆਈ ਦੀ ਟੀਮ ਅੱਜ ਘਟਨਾ ਸਥਾਨ ਦਾ ਦੌਰਾ ਕਰੇਗੀ। ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਹਮਲੇ 'ਚ ਜ਼ਖ਼ਮੀ ਹੋਏ ਹੋਰ ਲੋਕਾਂ ਦੇ ਬਿਆਨ ਦਰਜ ਕੀਤੇ ਜਾਣਗੇ। ਨਾਲ ਹੀ, ਪਰਵਿੰਦਰ ਵੱਲੋਂ ਨਸ਼ਾ ਵੇਚਣ ਵਾਲੇ ਕੈਮਿਸਟਾਂ ਖ਼ਿਲਾਫ਼ ਇਕੱਠੇ ਕੀਤੇ ਗਏ ਸਬੂਤ ਵੀ ਕਬਜ਼ੇ 'ਚ ਲਏ ਜਾਣਗੇ।


ਸੀਬੀਆਈ ਨੇ ਪਰਿਵਾਰ ਨੂੰ ਅੱਜ ਸਵੇਰੇ 11 ਵਜੇ ਮੰਡੀ ਬੋਰਡ ਦੇ ਰੈਸਟ ਹਾਊਸ ਬੁਲਾਇਆ ਸੀ, ਪਰ ਟੀਮ ਸਿੱਧਾ ਪਰਿਵਾਰ ਦੇ ਘਰ ਹੀ ਪਹੁੰਚ ਗਈ, ਜਿੱਥੇ ਡੀਆਈਜੀ ਵੱਲੋਂ ਬਿਆਨ ਦਰਜ ਕੀਤੇ ਜਾਣੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.