IMG-LOGO
ਹੋਮ ਰਾਸ਼ਟਰੀ: ਕੋਲਕਾਤਾ ਭਗਦੜ ਹਾਦਸਾ: ਸੂਬਾ ਸਰਕਾਰ ਹਰਕਤ ਵਿੱਚ, ਵਿਸਰਜਨ ਦੀ ਨਿਗਰਾਨੀ...

ਕੋਲਕਾਤਾ ਭਗਦੜ ਹਾਦਸਾ: ਸੂਬਾ ਸਰਕਾਰ ਹਰਕਤ ਵਿੱਚ, ਵਿਸਰਜਨ ਦੀ ਨਿਗਰਾਨੀ ਲਈ 18 ਆਈਪੀਐਸ ਅਧਿਕਾਰੀ ਤਾਇਨਾਤ

Admin User - Oct 21, 2026 02:45 PM
IMG

ਪੱਛਮੀ ਬੰਗਾਲ ਸਰਕਾਰ ਨੇ ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਤਿੰਨ ਪੁਲਿਸ ਕਮਿਸ਼ਨਰੇਟਾਂ ਵਿੱਚ ਦੁਰਗਾ ਮੂਰਤੀਆਂ ਦੇ ਵਿਸਰਜਨ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 18 ਸੀਨੀਅਰ ਆਈਪੀਐਸ (IPS) ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤਾ ਹੈ। ਇਹ ਸਖ਼ਤ ਕਦਮ ਬੀਤੇ ਦਿਨੀਂ ਚੋਰਬਾਗਾਨ ਪੰਡਾਲ ਵਿੱਚ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਵਿੱਚ 19 ਬੇਕਸੂਰ ਲੋਕਾਂ ਦੀ ਮੌਤ ਹੋ ਗਈ ਸੀ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ 18 ਅਧਿਕਾਰੀਆਂ ਵਿੱਚੋਂ 12 ਨੂੰ ਖ਼ੁਦ ਕੋਲਕਾਤਾ ਸ਼ਹਿਰ ਵਿੱਚ ਤਾਇਨਾਤ ਕੀਤਾ ਗਿਆ ਹੈ, ਜਦਕਿ ਬਾਕੀ 6 ਅਧਿਕਾਰੀ ਹਾਵੜਾ, ਬੈਰਕਪੁਰ ਅਤੇ ਚੰਦਨਨਗਰ ਕਮਿਸ਼ਨਰੇਟਾਂ ਵਿੱਚ ਵਿਸਰਜਨ ਪ੍ਰਬੰਧਾਂ ਦੀ ਦੇਖਰੇਖ ਕਰਨਗੇ।


ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਮੁਤਾਬਕ, ਇਹ ਆਈਪੀਐਸ ਅਧਿਕਾਰੀ ਬੁੱਧਵਾਰ ਤੋਂ ਲੈ ਕੇ 24 ਅਕਤੂਬਰ ਤੱਕ ਵੱਖ-ਵੱਖ ਪੜਾਵਾਂ ਵਿੱਚ ਆਪਣੀ ਸੇਵਾ ਨਿਭਾਉਣਗੇ। ਸਾਰੇ ਅਧਿਕਾਰੀਆਂ ਦੇ ਡਿਊਟੀ ਚਾਰਟ ਪਹਿਲਾਂ ਹੀ ਤਿਆਰ ਕਰ ਲਏ ਗਏ ਹਨ ਤਾਂ ਜੋ ਭੀੜ ਵਾਲੇ ਇਲਾਕਿਆਂ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।

ਕੋਲਕਾਤਾ ਖੇਤਰ ਵਿੱਚ ਗੌਰਵ ਸ਼ਰਮਾ, ਸੋਮਾ ਦਾਸ ਮਿੱਤਰਾ, ਰਾਸ਼ਿਦ ਮੁਨੀਰ ਖਾਨ, ਆਕਾਸ਼ ਮਘਾਰੀਆ, ਸੁਰੇਸ਼ ਕੁਮਾਰ ਚਦੀਵੇ ਅਤੇ ਧ੍ਰਿਤੀਮਾਨ ਸਰਕਾਰ 21 ਅਤੇ 23 ਅਕਤੂਬਰ ਨੂੰ ਮੋਰਚਾ ਸੰਭਾਲਣਗੇ।

ਪ੍ਰਵੀਨ ਕੁਮਾਰ ਤ੍ਰਿਪਾਠੀ, ਇਮਰਾਨ ਵਹਾਬ, ਸ਼ੀਸ਼ ਰਾਮ ਝਾਝਰੀਆ, ਸੌਮਿਆ ਰਾਏ, ਪਾਰਿਜਾਤ ਬਿਸਵਾਸ ਅਤੇ ਸਿਧਾਰਥ ਧਪੋਲਾ 22 ਅਤੇ 24 ਅਕਤੂਬਰ ਨੂੰ ਸ਼ਹਿਰ ਵਿੱਚ ਵਿਸਰਜਨ ਡਿਊਟੀ 'ਤੇ ਤਾਇਨਾਤ ਰਹਿਣਗੇ।


ਇਸ ਤੋਂ ਇਲਾਵਾ ਹਾਵੜਾ ਵਿੱਚ ਇੰਦਰ ਚੱਕਰਵਰਤੀ (21 ਅਤੇ 23 ਅਕਤੂਬਰ) ਅਤੇ ਅਵਰੂ ਰਵਿੰਦਰਨਾਥ (22 ਅਤੇ 24 ਅਕਤੂਬਰ), ਬੈਰਕਪੁਰ ਵਿੱਚ ਪਲਾਸ਼ ਚੰਦਰ ਧਾਲੀ ਅਤੇ ਦਯੁਤਿਮਾਨ ਭੱਟਾਚਾਰੀਆ, ਅਤੇ ਚੰਦਨਨਗਰ ਵਿੱਚ ਅਭਿਜੀਤ ਬੈਨਰਜੀ ਅਤੇ ਸੰਦੀਪ ਮੰਡਲ ਨੂੰ ਵਿਸਰਜਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।


ਜ਼ਿਕਰਯੋਗ ਹੈ ਕਿ ਸ਼ਨੀਵਾਰ ਸ਼ਾਮ ਲਗਭਗ 7:40 ਵਜੇ ਗਿਰੀਸ਼ ਪਾਰਕ ਥਾਣਾ ਖੇਤਰ ਅਧੀਨ ਪੈਂਦੇ ਚੋਰਬਾਗਾਨ ਸਰਵਜਨਿਨ ਦੁਰਗਾ ਪੂਜਾ ਪੰਡਾਲ ਵਿੱਚ ਭਾਰੀ ਭੀੜ ਅਤੇ ਅਚਾਨਕ ਪਏ ਮੀਂਹ ਕਾਰਨ ਭਗਦੜ ਮਚ ਗਈ ਸੀ। ਮੀਂਹ ਤੋਂ ਬਚਣ ਲਈ ਬਾਹਰ ਖੜ੍ਹੇ ਲੋਕ ਇਕਦਮ ਅੰਦਰ ਵੱਲ ਭੱਜੇ, ਜਿਸ ਕਾਰਨ ਕਈ ਲੋਕ ਸੜਕ 'ਤੇ ਡਿੱਗ ਪਏ ਅਤੇ ਉਨ੍ਹਾਂ ਨੂੰ ਕੁਚਲਿਆ ਗਿਆ। ਇਸ ਦੁਖਦਾਈ ਹਾਦਸੇ ਵਿੱਚ 19 ਲੋਕਾਂ ਦੀ ਮੌਤ ਹੋ ਗਈ ਸੀ ਅਤੇ 15 ਹੋਰ ਜ਼ਖ਼ਮੀ ਹੋ ਗਏ ਸਨ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਕਲਕੱਤਾ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ ਗਿਆ ਸੀ।


ਕੋਲਕਾਤਾ ਪੁਲਿਸ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਪੂਜਾ ਪ੍ਰਬੰਧਕਾਂ ਸਮੇਤ 12 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰી ਹੈ।

ਦੂਜੇ ਪਾਸੇ, ਸੂਬਾ ਸਰਕਾਰ ਨੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਵੱਡੇ ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੂਰੇ ਹਾਦਸੇ ਦੀ ਨਿਰਪੱਖ ਜਾਂਚ ਲਈ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਵਿਸ਼ੇਸ਼ ਕਾਰਜ ਬਲ (STF) ਦੇ ਗਠਨ ਦੀ ਦਿਸ਼ਾ ਵਿੱਚ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.