IMG-LOGO
ਹੋਮ ਪੰਜਾਬ, ਮਨੋਰੰਜਨ, ਛੋਟੇ ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਮਾਨਸਾ ਪ੍ਰਸ਼ਾਸਨ ਕੋਲ...

ਛੋਟੇ ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਮਾਨਸਾ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ, ਬਾਲ ਅਧਿਕਾਰ ਸੰਗਠਨ ਨੇ ਚੁੱਕੇ ਸਵਾਲ

Admin User - Oct 18, 2026 12:19 PM
IMG

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦੇ ਢਾਈ ਸਾਲਾ ਛੋਟੇ ਭਰਾ ਸੁਖਦੀਪ ਸਿੰਘ ਸਿੱਧੂ (ਛੋਟਾ ਸਿੱਧੂ) ਦੀ ਸੁਰੱਖਿਆ ਅਤੇ ਮਾਨਸਿਕ ਤੰਦਰੁਸਤੀ ਨੂੰ ਲੈ ਕੇ ਬਾਲ ਅਧਿਕਾਰ ਸੰਗਠਨ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। 'ਲਾਇਅਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ' (LFHRI) ਨੇ ਮਾਨਸਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ 17 ਅਕਤੂਬਰ ਨੂੰ ਸਪੀਡ ਪੋਸਟ ਰਾਹੀਂ ਇੱਕ ਲਿਖਤੀ ਸ਼ਿਕਾਇਤ ਭੇਜ ਕੇ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਇਹ ਪੂਰਾ ਮਾਮਲਾ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਆਯੋਜਿਤ ਸਿੱਧੂ ਮੂਸੇਵਾਲਾ ਦੇ ਪਹਿਲੇ ਹੋਲੋਗ੍ਰਾਮ ਕੰਸਰਟ ਤੋਂ ਬਾਅਦ ਸਾਹਮਣੇ ਆਇਆ ਹੈ। ਸਮਾਗਮ ਦੌਰਾਨ ਛੋਟੇ ਸੁਖਦੀਪ ਨੇ ਸਟੇਜ 'ਤੇ ਆ ਕੇ ਆਪਣੇ ਵੱਡੇ ਭਰਾ ਦੇ ਪ੍ਰਸਿੱਧ "ਥਾਪੀ" ਅੰਦਾਜ਼ ਨੂੰ ਦੁਹਰਾਇਆ ਸੀ, ਜਿਸ 'ਤੇ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਮਾਰੀਆਂ।

ਹਾਲਾਂਕਿ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਬੱਚੇ ਨੂੰ ਸਟੇਜ ਅਤੇ ਹੋਰ ਥਾਵਾਂ 'ਤੇ ਬੰਦੂਕ ਜਾਂ ਪਿਸਤੌਲ ਵਰਗੇ ਇਸ਼ਾਰੇ (Gun Gestures) ਕਰਦੇ ਦੇਖਿਆ ਗਿਆ। ਸੰਗਠਨ ਅਨੁਸਾਰ ਵੀਡੀਓਜ਼ ਵਿੱਚ ਕੁਝ ਵੱਡੇ ਵਿਅਕਤੀ ਬੱਚੇ ਨੂੰ ਅਜਿਹੇ ਇਸ਼ਾਰੇ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਵੀ ਦਿਖਾਈ ਦੇ ਰਹੇ ਹਨ, ਜਿਸ ਨਾਲ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

ਸੰਗਠਨ ਦੇ ਜਨਰਲ ਸਕੱਤਰ ਨਵਕਿਰਨ ਸਿੰਘ ਦੁਆਰਾ ਦਸਤਖਤ ਕੀਤੀ ਗਈ ਇਸ ਸ਼ਿਕਾਇਤ ਵਿੱਚ ਤਰਕ ਦਿੱਤਾ ਗਿਆ ਹੈ ਕਿ ਇੰਨੀ ਛੋਟੀ ਉਮਰ ਵਿੱਚ ਬੱਚੇ ਨੂੰ ਹਥਿਆਰਾਂ ਵਰਗੇ ਇਸ਼ਾਰੇ ਕਰਨ ਲਈ ਉਤਸ਼ਾਹਿਤ ਕਰਨਾ ਉਸਦੇ ਮਾਨਸਿਕ ਵਿਕਾਸ ਲਈ ਨੁਕਸਾਨਦੇਹ ਹੋ ਸਕਦਾ ਹੈ।

LFHRI ਨੇ ਚੇਤਾਵਨੀ ਦਿੱਤੀ ਹੈ ਕਿ ਮਈ 2022 ਵਿੱਚ ਸਿੱਧੂ ਮੂਸੇਵਾਲਾ ਦੀ ਗੈਂਗਵਾਰ ਨਾਲ ਜੁੜੀ ਗੋਲੀਬਾਰੀ ਵਿੱਚ ਹੋਈ ਮੌਤ ਨੂੰ ਧਿਆਨ ਵਿੱਚ ਰੱਖਦਿਆਂ, ਬੱਚੇ ਨੂੰ ਅਜਿਹੇ ਮਾਹੌਲ ਜਾਂ ਇਸ਼ਾਰਿਆਂ ਵਿੱਚ ਸ਼ਾਮਲ ਕਰਨ ਨਾਲ ਉਸ ਦੀ ਜਾਨ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ।


ਸੰਗਠਨ ਨੇ ਪ੍ਰਸ਼ਾਸਨ ਤੋਂ ਹੇਠ ਲਿਖੀਆਂ ਮੁੱਖ ਮੰਗਾਂ ਕੀਤੀਆਂ ਹਨ:

ਬੱਚੇ ਦੇ ਮਾਪਿਆਂ ਦੀ ਤੁਰੰਤ ਮਾਨਸਿਕ ਤੇ ਸਮਾਜਿਕ ਕਾਊਂਸਲਿੰਗ ਕੀਤੀ ਜਾਵੇ।

ਜਨਤਕ ਜਾਂ ਨਿੱਜੀ ਸਮਾਗਮਾਂ ਵਿੱਚ ਬੱਚੇ ਨੂੰ ਬੰਦੂਕ ਵਰਗੇ ਇਸ਼ਾਰੇ ਕਰਨ ਜਾਂ ਸਿਖਾਉਣ 'ਤੇ ਤੁਰੰਤ ਅੰਤਰਿਮ ਹੁਕਮਾਂ ਰਾਹੀਂ ਪਾਬੰਦੀ ਲਗਾਈ ਜਾਵੇ।

ਜੁਵੇਨਾਈਲ ਜਸਟਿਸ ਐਕਟ ਹੇਠ ਜਾਂਚ: 'ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ, 2015' ਦੀ ਧਾਰਾ 36 ਤਹਿਤ ਮਾਮਲੇ ਦੀ ਨਿਸ਼ਚਿਤ ਜਾਂਚ ਕੀਤੀ ਜਾਵੇ।


ਸੰਗਠਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਸ਼ਿਕਾਇਤ ਸਿੱਧੂ ਮੂਸੇਵਾਲਾ ਦੇ ਪਰਿਵਾਰ ਜਾਂ ਉਸ ਦੀਆਂ ਯਾਦਾਂ ਦੇ ਖ਼ਿਲਾਫ਼ ਨਹੀਂ ਹੈ, ਸਗੋਂ ਇਸ ਦਾ ਮਕਸਦ ਸਿਰਫ਼ ਮਾਸੂਮ ਬੱਚੇ ਦੇ ਭਵਿੱਖ ਅਤੇ ਸੁਰੱਖਿਆ ਦੀ ਰਾਖੀ ਕਰਨਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.