IMG-LOGO
ਹੋਮ ਪੰਜਾਬ, ਮਨੋਰੰਜਨ, ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ: ਅੱਜ ਟੋਰਾਂਟੋ ਤੋਂ...

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ: ਅੱਜ ਟੋਰਾਂਟੋ ਤੋਂ ਸ਼ੁਰੂ ਹੋਵੇਗਾ ਹੋਲੋਗ੍ਰਾਮ ‘Signed To God World Tour’

Admin User - Oct 09, 2026 01:16 PM
IMG

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਇੱਕ ਇਤਿਹਾਸਕ ਅਤੇ ਭਾਵੁਕ ਪਲ ਆ ਗਿਆ ਹੈ। ਅੱਜ, 9 ਅਕਤੂਬਰ ਤੋਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਸਿੱਧੂ ਮੂਸੇਵਾਲਾ ਦਾ ਪਹਿਲਾ 'Signed To God World Tour' ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬੀ ਸੰਗੀਤ ਜਗਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਲੋਪ ਹੋ ਚੁੱਕੇ ਕਲਾਕਾਰ ਨੂੰ 3D ਹੋਲੋਗ੍ਰਾਮ ਤਕਨਾਲੋਜੀ ਦੇ ਜ਼ਰੀਏ ਸਟੇਜ 'ਤੇ ਮੁੜ ਜ਼ਿੰਦਾ ਕੀਤਾ ਜਾ ਰਿਹਾ ਹੈ।

ਇਹ ਖਾਸ ਸ਼ੋਅ ਕੁੱਲ 2 ਘੰਟੇ ਦਾ ਹੋਵੇਗਾ, ਜਿਸ ਵਿੱਚ 3D ਹੋਲੋਗ੍ਰਾਮ ਤਕਨੀਕ ਨਾਲ ਸਿੱਧੂ ਮੂਸੇਵਾਲਾ ਦਾ ਉਹੀ ਵੱਖਰਾ ਅੰਦਾਜ਼ ਅਤੇ ਸਟਾਈਲ ਵੇਖਣ ਨੂੰ ਮਿਲੇਗਾ। ਸਟੇਜ 'ਤੇ ਮੂਸੇਵਾਲਾ ਦੀ ਅਸਲੀ ਆਵਾਜ਼ ਵਿੱਚ ਗਾਣੇ ਗੂੰਜਣਗੇ, ਜਿਸ ਨਾਲ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਆਪਣੇ ਚਹੇਤੇ ਗਾਇਕ ਨੂੰ ਲਾਈਵ ਸੁਣਨ ਦਾ ਅਹਿਸਾਸ ਹੋਵੇਗਾ।

ਸਿੱਧੂ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਿਰਫ਼ ਇੱਕ ਤਕਨੀਕੀ ਹੋਲੋਗ੍ਰਾਮ ਸ਼ੋਅ ਤੱਕ ਸੀਮਤ ਨਹੀਂ ਰਹੇਗਾ। ਇਸ ਵਿੱਚ ਸੰਗੀਤ ਜਗਤ ਦੇ ਕਈ ਨਾਮੀ ਕਲਾਕਾਰ ਵੀ ਸ਼ਿਰਕਤ ਕਰਨਗੇ ਅਤੇ ਆਪਣੀਆਂ ਖਾਸ ਪੇਸ਼ਕਾਰੀਆ ਦੇਣਗੇ। ਬਲਕੌਰ ਸਿੰਘ ਖ਼ੁਦ ਆਪਣੇ ਪੂਰੇ ਪਰਿਵਾਰ ਸਮੇਤ ਪ੍ਰੋਗਰਾਮ ਵਿੱਚ ਮੌਜੂਦ ਰਹਿਣਗੇ। ਇਸ ਦੌਰਾਨ ਉਹ ਪ੍ਰਸ਼ੰਸਕਾਂ ਨਾਲ ਸਿੱਧੂ ਦੇ ਜੀਵਨ, ਉਸ ਦੀ ਜੀਵਨੀ (ਬਾਇਓਗ੍ਰਾਫੀ) ਅਤੇ ਉਸ ਨਾਲ ਜੁੜੀਆਂ ਕੁਝ ਅਣਛੋਹੀਆਂ ਯਾਦਾਂ ਵੀ ਸਾਂਝੀਆਂ ਕਰਨਗੇ।

ਇਹ ਵਰਲਡ ਟੂਰ ਕੁੱਲ 8 ਦੇਸ਼ਾਂ ਵਿੱਚ ਕਰਵਾਇਆ ਜਾਵੇਗਾ। ਇਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਟੂਰ ਵਿੱਚ ਪਾਕਿਸਤਾਨ ਵੀ ਸ਼ਾਮਲ ਹੈ। ਆਪਣੀ ਜ਼ਿੰਦਗੀ ਦੌਰਾਨ ਸਿੱਧੂ ਮੂਸੇਵਾਲਾ ਨੇ ਪਾਕਿਸਤਾਨ ਵਿੱਚ ਵਸਦੇ ਆਪਣੇ ਲੱਖਾਂ ਚਾਹੁਣ ਵਾਲਿਆਂ ਨਾਲ ਉੱਥੇ ਸ਼ੋਅ ਕਰਨ ਦਾ ਵਾਅਦਾ ਕੀਤਾ ਸੀ। ਹੁਣ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਇਸ ਹੋਲੋਗ੍ਰਾਮ ਟੂਰ ਰਾਹੀਂ ਸਿੱਧੂ ਦੇ ਉਸ ਅਧੂਰੇ ਵਾਅਦੇ ਨੂੰ ਪੂਰਾ ਕਰਨ ਜਾ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.