IMG-LOGO
ਹੋਮ ਪੰਜਾਬ: ਜਲੰਧਰ 'ਚ NIA ਦਾ ਛਾਪਾ: ਹਰਦਿਆਲ ਨਗਰ ਦੇ ਦੋ ਘਰਾਂ...

ਜਲੰਧਰ 'ਚ NIA ਦਾ ਛਾਪਾ: ਹਰਦਿਆਲ ਨਗਰ ਦੇ ਦੋ ਘਰਾਂ ਦੀ ਤਲਾਸ਼ੀ, ਦਸਤਾਵੇਜ਼ ਜ਼ਬਤ

Admin User - Oct 18, 2026 11:42 AM
IMG

ਜਲੰਧਰ: ਸ਼ਹਿਰ ਦੇ ਹਰਦਿਆਲ ਨਗਰ ਇਲਾਕੇ ਵਿੱਚ ਸ਼ਨੀਵਾਰ ਨੂੰ ਕੌਮੀ ਜਾਂਚ ਏਜੰਸੀ (NIA) ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ ਟੀਮ ਨੇ ਇਲਾਕੇ ਦੇ ਦੋ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਅਤੇ ਇਸ ਦੌਰਾਨ ਕੁਝ ਅਹਿਮ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਹਨ। ਇਹ ਛਾਪੇਮਾਰੀ ਲਗਭਗ 3 ਤੋਂ 4 ਘੰਟੇ ਤੱਕ ਜਾਰੀ ਰਹੀ, ਜਿਸ ਤੋਂ ਬਾਅਦ ਟੀਮ ਦੇਰ ਸ਼ਾਮ ਮੌਕੇ ਤੋਂ ਰਵਾਨਾ ਹੋ ਗਈ।


ਮਿਲੀ ਜਾਣਕਾਰੀ ਅਨੁਸਾਰ, ਐੱਨ.ਆਈ.ਏ. ਦੀ ਟੀਮ ਕਿਸੇ ਪੁਰਾਣੇ ਕੇਸ ਦੀ ਪੜਤਾਲ ਦੇ ਸਿਲਸਿਲੇ ਵਿੱਚ ਜਲੰਧਰ ਪਹੁੰਚੀ ਸੀ। ਇਸ ਦੌਰਾਨ ਸਥਾਨਕ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਵੀ ਟੀਮ ਦੇ ਨਾਲ ਮੌਜੂਦ ਰਹੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਸੀ। ਚਰਚਾ ਇਹ ਵੀ ਹੈ ਕਿ ਇਹ ਸਾਰੀ ਕਾਰਵਾਈ ਸਾਲ 2021-22 ਦੌਰਾਨ ਗ੍ਰਨੇਡ ਸਮੇਤ ਕੁਝ ਸ਼ੱਕੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਜੁੜੀ ਹੋ ਸਕਦੀ ਹੈ ਅਤੇ ਇਸ ਦੇ ਤਾਰ ਮਾਨਸਾ ਨਾਲ ਵੀ ਜੁੜਦੇ ਦੱਸੇ ਜਾ ਰਹੇ ਹਨ। ਹਾਲਾਂਕਿ, ਅਜੇ ਤੱਕ ਏਜੰਸੀ ਵੱਲੋਂ ਛਾਪੇਮਾਰੀ ਦੇ ਅਸਲ ਕਾਰਨਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।


ਇਸ ਪੂਰੇ ਘਟਨਾਕ੍ਰਮ ਬਾਰੇ ਜਦੋਂ ਏ.ਸੀ.ਪੀ. ਮਨਮੋਹਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਧਿਆਨ ਵਿੱਚ ਅਜਿਹੇ ਕਿਸੇ ਵੀ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਇਲਾਕੇ ਵਿੱਚ ਇਸ ਛਾਪੇਮਾਰੀ ਨੂੰ ਲੈ ਕੇ ਕਾਫੀ ਚਰਚਾ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ NIA ਦੇ ਅਧਿਕਾਰਤ ਬਿਆਨ 'ਤੇ ਟਿਕੀਆਂ ਹੋਈਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.