IMG-LOGO
ਹੋਮ ਪੰਜਾਬ: ਮਾਨਸਾ ਸਿਵਲ ਹਸਪਤਾਲ 'ਚ ਮਹੌਲ ਤਣਾਅ ਪੂਰਨ : ਝੋਟਾ ਕਤਲ...

ਮਾਨਸਾ ਸਿਵਲ ਹਸਪਤਾਲ 'ਚ ਮਹੌਲ ਤਣਾਅ ਪੂਰਨ : ਝੋਟਾ ਕਤਲ ਕਾਂਡ ਤੋਂ ਬਾਅਦ 'ਆਪ' ਵਿਧਾਇਕ ਵਿਜੇ ਸਿੰਗਲਾ ਦੀ ਗੱਡੀ ਘੇਰੀ

Admin User - Oct 17, 2026 05:50 PM
IMG

ਸੰਜੀਵ ਜਿੰਦਲ 

ਮਾਨਸਾ, 17 ਅਕਤੂਬਰ  : ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੇ ਮਾਨਸਾ ਦਾ ਮਾਹੌਲ ਭਖਾ ਦਿੱਤਾ ਹੈ। ਅੱਜ ਮਾਨਸਾ ਦੇ ਸਿਵਲ ਹਸਪਤਾਲ 'ਚ ਉਸ ਵੇਲੇ ਤਣਾਅ ਦੀ ਸਥਿਤੀ ਬਣ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਵਿਜੇ ਸਿੰਗਲਾ ਜ਼ਖਮੀਆਂ ਦਾ ਹਾਲ-ਚਾਲ ਪੁੱਛ ਕੇ ਬਾਹਰ ਨਿਕਲ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਡਾ. ਵਿਜੇ ਸਿੰਗਲਾ ਸਿਵਲ ਹਸਪਤਾਲ 'ਚ ਦਾਖਲ ਦੋ ਜ਼ਖਮੀਆਂ ਨੂੰ ਮਿਲਣ ਆਏ ਸਨ। ਜਿਵੇਂ ਹੀ ਉਹ ਮਿਲ ਕੇ ਆਪਣੀ ਗੱਡੀ ਵੱਲ ਜਾਣ ਲੱਗੇ, ਪਹਿਲਾਂ ਤੋਂ ਹੀ ਹਸਪਤਾਲ 'ਚ ਮੌਜੂਦ ਪਰਵਿੰਦਰ ਸਿੰਘ ਝੋਟਾ ਦੇ ਸਮਰਥਕਾਂ ਅਤੇ ਨਿਹੰਗ ਸਿੰਘਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ।ਸਮਰਥਕਾਂ ਨੇ ਗੱਡੀ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਅਤੇ ਵਿਧਾਇਕ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ।

ਝੋਟਾ ਦੇ ਸਮਰਥਕ ਜਗਸੀਰ ਸਿੰਘ ਸੀਰਾ ਅਤੇ ਨਿਹੰਗ ਸਿੰਘਾਂ ਦਾ ਕਹਿਣਾ ਸੀ ਕਿ ਹਸਪਤਾਲ 'ਚ ਸਭ ਕੁਝ ਸ਼ਾਂਤਮਈ ਚੱਲ ਰਿਹਾ ਹੈ, ਇੱਥੇ ਆ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਵਿਧਾਇਕ ਡਾ. ਵਿਜੇ ਸਿੰਗਲਾ ਇੱਥੇ ਕਿਉਂ ਆਏ ਹਨ ?

ਜਗਸੀਰ ਸਿੰਘ ਸੀਰਾ ਨੇ ਤਾਂ ਸਿੱਧਾ ਹਮਲਾ ਬੋਲਦਿਆਂ ਕਿਹਾ - "ਸਾਢੇ ਚਾਰ ਸਾਲ ਪਹਿਲਾਂ ਜਦੋਂ ਡਾ. ਸਿੰਗਲਾ ਸਿਹਤ ਮੰਤਰੀ ਸਨ, ਉਦੋਂ ਵੀ ਉਨ੍ਹਾਂ ਦੇ ਸਾਹਮਣੇ ਚਿੱਟਾ ਲਿਆ ਕੇ ਰੱਖਿਆ ਗਿਆ ਸੀ। ਅੱਜ ਤੱਕ ਨਸ਼ਾ ਖਤਮ ਨਹੀਂ ਹੋਇਆ। ਇਹ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ।"

ਜਦੋਂ ਇਹ ਹੰਗਾਮਾ ਹੋਇਆ, ਉਸ ਵੇਲੇ ਵਿਧਾਇਕ ਡਾ. ਸਿੰਗਲਾ ਦੇ ਨਾਲ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ SSP ਵੈਭਵ ਚੌਧਰੀ ਵੀ ਮੌਜੂਦ ਸਨ। ਪੁਲਿਸ ਨੇ ਮੌਕੇ 'ਤੇ ਸਥਿਤੀ ਨੂੰ ਕਾਬੂ 'ਚ ਕੀਤਾ।ਫਿਲਹਾਲ ਹਸਪਤਾਲ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.