IMG-LOGO
ਹੋਮ ਪੰਜਾਬ: 29ਵੇਂ ਸਥਾਪਨਾ ਦਿਵਸ ਤੇ ਸਾਇੰਸ ਸਿਟੀ ਵੰਲੋਂ ਖੂਨਦਾਨ ਕੈਂਪ ਲਗਾਇਆ...

29ਵੇਂ ਸਥਾਪਨਾ ਦਿਵਸ ਤੇ ਸਾਇੰਸ ਸਿਟੀ ਵੰਲੋਂ ਖੂਨਦਾਨ ਕੈਂਪ ਲਗਾਇਆ ਗਿਆ

Admin User - Oct 17, 2026 05:55 PM
IMG

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਅਪਣੇ  29 ਵੇਂ ਸਥਾਪਨਾ ਦਿਵਸ ਤੇ ਇਕ ਖੂਨਦਾਨ ਕੈਂਪ ਲਗਾਇਆ ਗਿਆ,ਜਿਸ ਦਾ ਉਦੇਸ਼ ਆਪਣੀ ਇੱਛਾ ਨਾਲ ਖੂਨਦਾਨ ਕਰਨ ਲਈ ਆਮ ਲੋਕਾਂ ਨੂੰ ਉਤਸ਼ਾਹਿਤ  ਕਰਨ ਦੇ  ਨਾਲ-ਨਾਲ ਮਨੁੱਖੀ ਜਾਨਾਂ ਦੇ ਬਚਾਅ ਖੂਨਦਾਨ ਦੀ ਮਹੱਹਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਸਟਾਫ਼ ਮੈਂਬਰਾ ਸਮੇਤ 50  ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕਰਕੇ ਇਸ ਨੇਕ ਕੰਮ ਵਿੱਚ ਆਪਣਾ ਯੋਗਦਾਨ ਪਾਇਆ। 

ਇਸ ਕੈਂਪ ਦਾ ਉਦਘਾਟਨ ਕਰਦਿਆਂ  ਪੁਸ਼ਪਾ ਗੁਜਰਾਲ ਸਾਇੰਸ,ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ   ਕਿਹਾ ਕਿ ਮਨੁੱਖਤਾ ਦੀ ਸੇਵਾ ਵਿੱਚ ਖੂਨਦਾਨ ਇਕ ਮਹਦਾਨ ਹੈ।  ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਦਿੱਤਾ ਗਿਆ ਖੂਨ ਹਾਦਸੇ ਦੇ ਸ਼ਿਕਾਰ ਲੋਕਾਂ, ਇਲਾਜ ਦੌਰਾਨ ਆਪ੍ਰੇਸ਼ਨ ਕਰਵਾਉਣ ਵਾਲਿਆ ਅਤੇ ਬੱਚੇ ਨੂੰ ਜਨਮ ਦੇਣ ਵਾਲੀਆਂ ਮਾਵਾ ਦੀਆਂ ਲੋੜਾ ਨੂੰ ਪੂਰਾ ਕਰਦਾ ਇਕ ਵਰਦਾਨ ਸਾਬਤ ਹੁੰਦਾ ਹੈ। ਉਨ੍ਹਾਂ ਹਰੇਕ ਸਰਮੱਥ ਵਿਅਕਤੀ ਨੂੰ ਖੂਨ ਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਕੀਮਤੀ ਯੋਗਦਾਨ ਪਾਉਣ ਦੀ ਅਪੀਲ ਕੀਤੀ।. ਉਨ੍ਹਾਂ  ਇਹ ਵੀ ਕਿਹਾ ਕਿ ਖੂਨਦਾਨ ਨਾਲ ਦਇਆ, ਦੂਜਿਆਂ ਦੀ ਦੇਖਭਾਲ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਰਗੇ ਚੰਗੇ ਗੁਣਾਂ ਨੂੰ ਹੂੰਗਾਰਾ  ਮਿਲਦਾ ਹੈ।

ਇਸ ਮੌਕੇ ਖੂਨ ਦਾਨੀਆਂ ਦਾ ਧੰਨਵਾਦ ਕਰਦਿਆਂ ਸਾਇੰਸ ਸਿਟੀ ਦੇ ਡਿਪਟੀ ਡਾਇਰੈਕਟਰ ਡਾ. ਮੋਨੀਸ਼ ਸੋਇਨ ਨੇ  ਲਗਾਤਾਰ ਰੁਟੀਨ ਵਿੱਚ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਸਿਹਤਮੰਦ ਜੀਵਨਸ਼ੈਲੀ ਨੂੰ ਆਪਉਣ ਦੀ ਲੋੜ ਤੇ ਜੋਰ ਦਿੱਤਾ ।  ਉਨ੍ਹਾਂ ਕਿਹਾ ਕਿ ਖੂਨਦਾਨ ਸਮਾਜ ਵਾਸਤੇ ਅਹਿਮ ਹੈ ਤੁਹਾਡਾ ਵੱਲੋਂ ਦਿੱਤਾ ਗਿਆ ਖੂਨ ਲੋੜਵੰਦਾਂ ਦੀਆਂ ਜਾਨਾਂ ਬਚਾਉਣ ਲਈ ਬਹੁਤ ਮਦਦਗਾਰ ਸਾਬਤ ਹੁੰਦਾ ਹੈ। 

ਇਹ ਕੈਂਪ ਸਿਵਲ ਹਸਪਤਾਲ, ਕਪੂਰਥਲਾ ਦੇ ਡਾਕਟਰਾਂ ਅਤੇ ਮੈਡੀਕਲ ਮਾਹਿਰਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ। ਮੈਡੀਕਲ ਟੀਮ ਨੇ ਖੂਨਦਾਨ ਦੀ ਪ੍ਰਕਿਰਿਆ ਦੌਰਾਨ ਸਾਰੀਆਂ ਜ਼ਰੂਰੀ  ਸਾਵਧਾਨੀਆਂ ਅਤੇ ਇਸ ਮੌਕੇ  ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.