ਤਾਜਾ ਖਬਰਾਂ
ਸੋਸ਼ਲ ਮੀਡੀਆ ’ਤੇ ਚਰਚਿਤ ਯੂਟਿਊਬਰ ਧਰੁਵ ਰਾਠੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਦੀ ਇੱਕ ਅਦਾਲਤ ਨੇ ਸਾਲ 2018 ਦੇ ਮਾਣਹਾਨੀ ਨਾਲ ਜੁੜੇ ਇੱਕ ਮਾਮਲੇ ਵਿੱਚ ਸੁਣਵਾਈ ਕਰਦਿਆਂ ਰਾਠੀ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤੀ ਕਰਮਚਾਰੀ ਵਲੋਂ ਸੌਂਪੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਕਿ ਗੁਰੂਗ੍ਰਾਮ ਸਥਿਤ ਘਰ ਬੰਦ ਹੋਣ ਕਾਰਨ ਸੰਮਨ ਦੀ ਤਾਮੀਲ ਨਹੀਂ ਹੋ ਸਕੀ, ਜਿਸ ਤੋਂ ਬਾਅਦ ਅਦਾਲਤ ਨੇ ਇਹ ਕੜਾ ਰੁੱਖ ਅਪਣਾਇਆ।
ਮਾਮਲੇ ਦੀ ਸੁਣਵਾਈ ਕਰ ਰਹੇ judicial magistrate ਰਾਹੁਲ ਜੈਨ ਨੇ ਇਹ ਹੁਕਮ ਭਾਜਪਾ ਆਈ.ਟੀ. ਸੈੱਲ ਦੇ ਮੈਂਬਰ ਵਿਕਾਸ ਪਾਂਡੇ (ਜਿਨ੍ਹਾਂ ਨੂੰ ਵਿਕਾਸ ਸਾਂਕ੍ਰਿਤਿਆਯਨ ਵੀ ਕਿਹਾ ਜਾਂਦਾ ਹੈ) ਵੱਲੋਂ ਦਾਇਰ ਕੀਤੀ ਸ਼ਿਕਾਇਤ 'ਤੇ ਦਿੱਤੇ ਹਨ।
ਪਾਂਡੇ ਦਾ ਦੋਸ਼ ਹੈ ਕਿ ਧਰੁਵ ਰਾਠੀ ਨੇ ਮਈ 2018 ਵਿੱਚ ਆਪਣੇ ਯੂਟਿਊਬ ਚੈਨਲ 'ਤੇ ‘ਬੀਜੇਪੀ ਆਈਟੀ ਸੈੱਲ ਪਾਰਟ-2’ ਸਿਰਲੇਖ ਹੇਠ ਇੱਕ ਵੀਡੀਓ ਅਪਲੋਡ ਕੀਤੀ ਸੀ। ਇਸ ਵੀਡੀਓ ਵਿੱਚ ਉਨ੍ਹਾਂ ਖ਼ਿਲਾਫ਼ ਝੂਠੇ, ਬੇਬੁਨਿਆਦ ਅਤੇ ਮਨਘੜਤ ਦੋਸ਼ ਲਗਾ ਕੇ ਉਨ੍ਹਾਂ ਦੀ ਸਮਾਜਿਕ ਤੌਰ 'ਤੇ ਮਾਣਹਾਨੀ ਕੀਤੀ ਗਈ ਸੀ।
ਅਦਾਲਤ ਵਿੱਚ ਸ਼ਿਕਾਇਤਕਰਤਾ ਦੇ ਵਕੀਲ ਸਮਕਸ਼ ਸ਼ਰਮਾ ਨੇ ਪੱਖ ਰੱਖਦਿਆਂ ਦੱਸਿਆ ਕਿ ਧਰੁਵ ਰਾਠੀ ਤੱਕ ਸੰਮਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਪਿਛਲੇ ਕਈ ਸਾਲਾਂ ਤੋਂ (ਪਹਿਲੀ ਵਾਰ ਜੁਲਾਈ 2019 ਵਿੱਚ) ਕੀਤੀਆਂ ਜਾ ਰਹੀਆਂ ਹਨ।
ਪੁਲਿਸ/ਅਦਾਲਤੀ ਟੀਮ ਵੱਲੋਂ ਫ਼ੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਨੋਟਿਸ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।
ਗੁਰੂਗ੍ਰਾਮ ਵਾਲੀ ਰਿਹਾਇਸ਼ 'ਤੇ ਨਵਾਂ ਨੋਟਿਸ ਚਿਪਕਾਇਆ ਗਿਆ ਹੈ।
ਸ਼ਨੀਵਾਰ ਦੀ ਸੁਣਵਾਈ ਦੌਰਾਨ ਰਾਠੀ ਦੇ ਵਕੀਲ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਹ ਇਸ ਵੇਲੇ ਲੰਡਨ ਵਿੱਚ ਹਨ।
ਵਕੀਲ ਅਨੁਸਾਰ ਰਾਠੀ ਆਮ ਤੌਰ 'ਤੇ ਆਸਟਰੀਆ ਵਿੱਚ ਰਹਿੰਦੇ ਹਨ ਅਤੇ ਹਾਲ ਹੀ ਵਿੱਚ ਦਿੱਲੀ ਵਿਖੇ ‘ਕੌਕਰੋਚ ਜਨਤਾ ਪਾਰਟੀ’ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਸਨ।
ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ ਅਤੇ ਇਸ ਕੇਸ ਦੀ ਅਗਲੀ ਸੁਣਵਾਈ 31 ਅਕਤੂਬਰ ਲਈ ਨਿਰਧਾਰਤ ਕੀਤੀ ਹੈ। ਵਿਸਥਾਰਤ ਅਦਾਲਤੀ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Get all latest content delivered to your email a few times a month.