IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਤਰਰਾਸ਼ਟਰੀ, ਸਿੱਧੂ ਮੂਸੇਵਾਲਾ ਦਾ 14ਵਾਂ ਗੀਤ ‘ਕਾਲੀ ਹੁੱਡੀ’ ਰਿਲੀਜ਼, ਬੋਹੀਮੀਆ ਦੀ...

ਸਿੱਧੂ ਮੂਸੇਵਾਲਾ ਦਾ 14ਵਾਂ ਗੀਤ ‘ਕਾਲੀ ਹੁੱਡੀ’ ਰਿਲੀਜ਼, ਬੋਹੀਮੀਆ ਦੀ ਫੀਚਰਿੰਗ ਨੇ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ

Admin User - Oct 16, 2026 07:49 PM
IMG

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਨਵਾਂ ਗੀਤ ‘ਕਾਲੀ ਹੁੱਡੀ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਮਸ਼ਹੂਰ ਰੈਪਰ ਬੋਹੀਮੀਆ ਵੀ ਨਜ਼ਰ ਆ ਰਹੇ ਹਨ। 2 ਮਿੰਟ 50 ਸਕਿੰਟ ਦੇ ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਸਿਰਫ਼ ਦੋ ਘੰਟਿਆਂ ਦੇ ਅੰਦਰ ਹੀ ਯੂ-ਟਿਊਬ ’ਤੇ 7 ਲੱਖ ਤੋਂ ਵੱਧ ਵਿਊਜ਼ ਮਿਲ ਗਏ, ਜਿਸ ਨਾਲ ਗਾਇਕ ਦੇ ਪ੍ਰਸ਼ੰਸਕਾਂ ਵਿੱਚ ਇਸ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਅਤੇ ਟੀਮ ਵੱਲੋਂ ਪਹਿਲਾਂ ਰਿਕਾਰਡ ਕੀਤੇ ਗਏ ਗੀਤਾਂ ਨੂੰ ਲਗਾਤਾਰ ਰਿਲੀਜ਼ ਕੀਤਾ ਜਾ ਰਿਹਾ ਹੈ। ‘ਕਾਲੀ ਹੁੱਡੀ’ ਉਨ੍ਹਾਂ ਦਾ ਮਰਨ ਤੋਂ ਬਾਅਦ ਰਿਲੀਜ਼ ਹੋਣ ਵਾਲਾ 14ਵਾਂ ਗੀਤ ਦੱਸਿਆ ਜਾ ਰਿਹਾ ਹੈ, ਜੋ ਉਨ੍ਹਾਂ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਂਦਾ ਹੈ।

ਇਸ ਗੀਤ ਦੀ ਰਿਲੀਜ਼ ਸਿੱਧੂ ਮੂਸੇਵਾਲਾ ਦੇ ‘ਸਾਈਨਡ ਟੂ ਗੌਡ ਵਰਲਡ ਟੂਰ’ ਦੌਰਾਨ ਕੈਨੇਡਾ ਦੇ ਵੈਨਕੂਵਰ ਵਿੱਚ ਹੋਏ ਦੂਜੇ ਹੋਲੋਗ੍ਰਾਮ ਸ਼ੋਅ ਤੋਂ ਬਾਅਦ ਹੋਈ। ਇਸ ਟੂਰ ਵਿੱਚ ਆਧੁਨਿਕ ਹੋਲੋਗ੍ਰਾਫਿਕ ਤਕਨਾਲੋਜੀ ਅਤੇ ਵਿਸ਼ੇਸ਼ ਸਟੇਜ ਇਫ਼ੈਕਟਸ ਦੀ ਵਰਤੋਂ ਕਰਕੇ ਗਾਇਕ ਦੀ ਵਰਚੁਅਲ ਮੌਜੂਦਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 9 ਅਕਤੂਬਰ ਨੂੰ ਟੋਰਾਂਟੋ ਵਿੱਚ ਹੋਏ ਸ਼ੋਅ ਨੇ ਵੀ ਪ੍ਰਸ਼ੰਸਕਾਂ ਦਾ ਖ਼ਾਸ ਧਿਆਨ ਖਿੱਚਿਆ ਸੀ।

ਟੋਰਾਂਟੋ ਸ਼ੋਅ ਦੇ ਮੌਕੇ ’ਤੇ ਮੂਸੇਵਾਲਾ ਦੇ ਮਸ਼ਹੂਰ ਗੀਤ ‘295’ ਦੀ ਵੀਡੀਓ ਵੀ ਜਾਰੀ ਕੀਤੀ ਗਈ ਸੀ। ਸਾਲ 2021 ਵਿੱਚ ਰਿਲੀਜ਼ ਹੋਇਆ ਇਹ ਗੀਤ ਅੱਜ ਵੀ ਉਨ੍ਹਾਂ ਦੇ ਲੋਕਪ੍ਰਿਯ ਗੀਤਾਂ ਵਿੱਚ ਸ਼ਾਮਲ ਹੈ। ਵੀਡੀਓ ਵਿੱਚ ਗਾਇਕ ਦੇ ਪਰਿਵਾਰਕ ਮੈਂਬਰਾਂ, ਮਾਤਾ-ਪਿਤਾ ਅਤੇ ਛੋਟੇ ਭਰਾ ਨੂੰ ਵੀ ਦਿਖਾਇਆ ਗਿਆ, ਜਿਸ ਨੇ ਇਸ ਨੂੰ ਹੋਰ ਖ਼ਾਸ ਬਣਾ ਦਿੱਤਾ। ਛੋਟੇ ਸਿੱਧੂ ਵੱਲੋਂ ਸਟੇਜ ’ਤੇ ਆਪਣੇ ਵੱਡੇ ਵੀਰ ਦੇ ਅੰਦਾਜ਼ ਵਿੱਚ ਪੱਟ ’ਤੇ ਥਾਪੀ ਮਾਰਨ ਵਾਲੇ ਦ੍ਰਿਸ਼ ਨੇ ਵੀ ਦਰਸ਼ਕਾਂ ਦਾ ਧਿਆਨ ਖਿੱਚਿਆ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 13ਵਾਂ ਮਰਨ ਉਪਰੰਤ ਗੀਤ ‘ਗੋਸਟਫੇਸ ਕਿੱਲਾ’ ਪਿਛਲੇ ਮਹੀਨੇ ਰਿਲੀਜ਼ ਹੋਇਆ ਸੀ। ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਅਨੁਸਾਰ, ਹੋਲੋਗ੍ਰਾਮ ਟੂਰ ਦੇ ਪਹਿਲੇ ਪੜਾਅ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਕੁੱਲ 10 ਸ਼ੋਅ ਕਰਵਾਉਣ ਦੀ ਯੋਜਨਾ ਹੈ। ਨਵੇਂ ਗੀਤਾਂ ਅਤੇ ਵਿਸ਼ਵ ਪੱਧਰੀ ਸ਼ੋਅਜ਼ ਰਾਹੀਂ ਸਿੱਧੂ ਮੂਸੇਵਾਲਾ ਦੀ ਲੋਕਪ੍ਰਿਯਤਾ ਅੱਜ ਵੀ ਦੁਨੀਆ ਭਰ ਵਿੱਚ ਕਾਇਮ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.