IMG-LOGO
ਹੋਮ ਪੰਜਾਬ: ਸਚਿਨ ਪਾਇਲਟ ਨੇ ਰਾਜਾ ਵੜਿੰਗ ਦੀ ਕੀਤੀ ਤਾਰੀਫ਼, ਕਿਹਾ-ਉਹ ਇੱਕ...

ਸਚਿਨ ਪਾਇਲਟ ਨੇ ਰਾਜਾ ਵੜਿੰਗ ਦੀ ਕੀਤੀ ਤਾਰੀਫ਼, ਕਿਹਾ-ਉਹ ਇੱਕ ਫਾਈਟਰ ਹੈ, ਉਨ੍ਹਾਂ ਦਾ ਕੰਮ ਘੱਟ ਨਹੀਂ ਹੋਇਆ

Admin User - Oct 15, 2026 08:52 PM
IMG

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਆਪਣੀ ਫੇਰੀ ਤੋਂ ਪਹਿਲਾਂ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਉਸ ਸਮੇਂ ਪਾਰਟੀ ਦੀ ਕਮਾਨ ਸੰਭਾਲੀ ਸੀ ਜਦੋਂ ਉਸ ਕੋਲ ਸਿਰਫ਼ 15-16 ਵਿਧਾਇਕ ਸਨ। ਉਨ੍ਹਾਂ ਰਾਜਾ ਵੜਿੰਗ ਨੂੰ ਇੱਕ ਫਾਈਟਰ ਦੱਸਿਆ।


ਪਾਇਲਟ ਨੇ ਇਹ ਵੀ ਕਿਹਾ ਕਿ ਭਾਵੇਂ ਰਾਜਾ ਵੜਿੰਗ ਹੁਣ ਸੂਬਾ ਪ੍ਰਧਾਨ ਨਹੀਂ ਹਨ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਕੋਲ ਕਰਨ ਲਈ ਘੱਟ ਕੰਮ ਹੈ। ਉਨ੍ਹਾਂ ਨੂੰ ਹਮੇਸ਼ਾ ਵਾਂਗ ਚੋਣਾਂ ਲੜਨੀਆਂ ਹੀ ਪੈਣਗੀਆਂ।


ਪਾਰਟੀ ਹਾਈਕਮਾਨ ਦੇ ਫੈਸਲੇ ਤੋਂ ਬਾਅਦ, ਵੜਿੰਗ ਨੇ 2 ਅਕਤੂਬਰ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਉਨ੍ਹਾਂ ਦੀ ਜਗ੍ਹਾ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨੂੰ ਲਿਆ ਗਿਆ।  ਇਸ ਦੌਰਾਨ, 11 ਅਕਤੂਬਰ ਨੂੰ ਪਰਗਟ ਸਿੰਘ ਦੇ ਅਹੁਦਾ ਭਾਵ ਕਮਾਨ ਸੰਭਾਲਣ ਦੌਰਾਨ, ਵੜਿੰਗ ਨੇ ਕਿਹਾ ਕਿ ਜਦੋਂ ਉਹ ਸੂਬਾ ਪ੍ਰਧਾਨ ਸਨ, ਤਾਂ ਬਹੁਤ ਸਾਰੇ ਪਾਰਟੀ ਨੇਤਾਵਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ, ਅਤੇ ਇਹ ਦੁਬਾਰਾ ਹੋ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਪਰਗਟ ਸਿੰਘ ਨੂੰ ਆਪਣਾ ਪੂਰਾ ਸਮਰਥਨ ਦੇਣ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ।


ਦੱਸ ਦੇਈਏ ਕਿ ਸਚਿਨ ਪਾਇਲਟ 16 ਤੋਂ 20 ਅਕਤੂਬਰ ਤੱਕ ਪੰਜਾਬ ਦੇ ਪੰਜ ਦਿਨਾਂ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਉਹ ਉਨ੍ਹਾਂ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ ਜਿਨ੍ਹਾਂ ਨੇ ਗੈਂਗਸਟਰ ਹਿੰਸਾ ਅਤੇ ਵਿਗੜਦੀ ਕਾਨੂੰਨ ਵਿਵਸਥਾ ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਦੌਰੇ ਦੌਰਾਨ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੜਿੰਗ ਨੇ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.